ਅੰਮ੍ਰਿਤਸਰ/ਜੰਡਿਆਲਾ (ਕੰਵਲਜੀਤ ਸਿੰਘ ਲਾਡੀ) : ਅੱਜ ਡਾ: ਹਰਜੋਤ ਮੱਕੜ ਨਿਊਰੋ ਸਾਈਕੈਟਰਿਕ ਸੈਂਟਰ 32 ਬੀ – ਬਲਾਕ ਰਣਜੀਤ ਐਵਨਿਊ ਸਾਹਮਣੇ ਪਾਰਵਤੀ ਦੇਵੀ ਹਸਪਤਾਲ ਦੇ ਡਾਇਰੈਕਟਰ ਮਾਨਸਿਕ ਰੋਗਾਂ ਅਤੇ ਨਸ਼ਾ ਛੁਡਾਉਣ ਦੇ ਮਾਹਿਰ ਡਾ. ਹਰਜੋਤ ਮੱਕੜ ਵੱਲੋਂ ਦਰਬਾਰ ਪੀਰ ਹਸਨ ਸ਼ਾਹ ਜੀ ਦੇ ਖ਼ਿਦਮਤਗਾਰ ਪੀਰ ਦਿਲਦਾਰ ਸ਼ਾਹ ਦੀ ਕਾਦਰੀ ਵੱਲੋਂ ਗਿਆਰ੍ਹਵੀਂ ਸ਼ਰੀਫ਼ ਦੇ ਸੰਬੰਧ ‘ਚ ਚੌਹਾਣ ਨੇੜੇ ਜੰਡਿਆਲਾ ਗੁਰੂ ਵਿਖੇ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਦਾ ਆਯੋਜਨ ਕੀਤਾ ਗਿਆ।ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਡਾ. ਰਮੇਸ਼ ਕੁਮਾਰ (ਮੈਡੀਕਲ ਸੁਪਰੀਡੈਂਟ) ਰਿਟਾਇਰ ਅਸਿਸਟੈਂਟ ਸਿਵਲ ਸਰਜਨ ਨੇ ਵਿਸ਼ੇਸ਼ ਰੂਪ ਵਿੱਚ ਸ਼ਿਰਕਤ ਕੀਤੀ।
ਇਸ ਮੌਕੇ ਨਸ਼ਾ ਛੁਡਾਉਣ ਅਤੇ ਮਾਨਸਿਕ ਰੋਗਾਂ ਦੇ ਮਾਹਿਰ ਡਾ. ਹਰਜੋਤ ਮੱਕੜ ਵੱਲੋਂ ਚੌਹਾਣ ਵਿਖੇ 300 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਕਈਆਂ ਦੇ ਟੈਸਟ ਵੀ ਮੁਫ਼ਤ ਕੀਤੇ ਗਏ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਪੀਰ ਦਿਲਦਾਰ ਸ਼ਾਹ ਕਾਦਰੀ,ਪੀਰ ਨਜ਼ਾਕਤ ਅਲੀ ਸ਼ਾਹ ਕਾਦਰੀ,ਪੀਰ ਸ਼ਿਫਾਕਤ ਸ਼ਾਹ ਕਾਦਰੀ,ਸਰਦਾਰ ਮਨਜੀਤ ਸਿੰਘ ਚੌਹਾਨ,ਸਰਦਾਰ ਹਰਪਾਲ ਸਿੰਘ,ਡਾ.ਹਰਪਾਲ ਸਿੰਘ,ਅਨੁਰਾਗ ਮੋਹਨ,ਬਲਜੀਤ ਸਿੰਘ,ਸ਼ੁਬਮ,ਅਜੇ ਮਹਾਜਨ,ਉਮੇਸ਼,ਜਗਰੂਪ ਸਿੰਘ,ਮਨੀ ਕਾਦਰੀ,ਕੁਲਦੀਪ ਸਿੰਘ ਏ.ਐਸ.ਆਈ,ਗੁਰਪ੍ਰੀਤ ਗੋਪੀ ਛੇਹਰਟਾ ਆਦਿ ਹਾਜ਼ਰ ਸਨ। ਇਸ ਮੌਕੇ ਤੇ ਦਰਬਾਰ ਪੀਰ ਹਸਨ ਸ਼ਾਹ ਜੀ ਦੇ ਖ਼ਿਦਮਤਗਾਰ ਪੀਰ ਦਿਲਦਾਰ ਸ਼ਾਹ ਕਾਦਰੀ ਵੱਲੋਂ ਡਾ. ਹਰਜੋਤ ਮੱਕੜ, ਡਾ. ਰਮੇਸ਼ ਕੁਮਾਰ ਅਤੇ ਉਨ੍ਹਾਂ ਦੀ ਟੀਮ ਨੂੰ ਸਨਮਾਨਿਤ ਕੀਤਾ ਗਿਆ।