ਪੰਜਾਬ ਪ੍ਰਦੂਸ਼ਮਣ ਕੰਟਰੋਲ ਬੋਰਡ ਪਾਣੀ ਨੂੰ ਪ੍ਰਦੂਸ਼ਿਤ ਕਰਨ ਵਾਲੇ ਯੂਨਿਟਾਂ ਦੀ ਅਚਨਚੇਤ ਚੈਕਿੰਗ ਕਰ ਰਿਹਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਗੰਦੇ ਪਾਣੀ ਦੀ ਸਹੀ ਤਰੀਕੇ ਨਾਲ ਟ੍ਰੀਟਮੈਂਟ ਕੀਤੀ ਜਾ ਰਹੀ ਹੈ ਤੇ ਸ਼ਹਿਰ ਦੇ ਸੀਵਰੇਜ ਸਿਸਟਮ ਵਿੱਚ ਕਿਸੇ ਵੀ ਉਦਯੋਗ ਤੋਂ ਅਣਸੋਧਿਆ ਗੰਦਾ ਪਾਣੀ ਤਾਂ ਨਹੀਂ ਛੱਡਿਆ ਜਾ ਰਿਹਾ।
ਅਜਿਹਾ ਹੀ ਇਕ ਮਾਮਲਾ ਹੀਰੋ ਸਟੀਲਜ਼ ਲਿਮਟਿਡ ਗਿਆਸਪੁਰਾ ਲੁਧਿਆਣਾ ਤੋਂ ਸਾਹਮਣੇ ਆਇਆ ਜਦੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਅਚਾਨਕ ਛਾਪਿਆ ਮਾਰਿਆ ਤੇ ਦੇਖਿਆ ਕਿ ਯੂਨਿਟ ਇਕ ਪਾਈਪਲਾਈਨ ਨਾਲ ਅਣਸੋਧਿਆ ਤੇਜ਼ਾਬੀ ਪਾਣੀ ਸੀਵਰੇਜ ਸਿਸਟਮ ਵਿੱਚ ਸੁੱਟ ਰਿਹਾ ਸੀ। ਸਾਰਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ।