ਜੰਡਿਆਲਾ ਗੁਰੂ, 05 ਅਗਸਤ (ਕੰਵਲਜੀਤ ਸਿੰਘ ਲਾਡੀ) : ਅੱਜ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਸੂਰੋਪੱਡਾ ਪੱਡਾ ਦੇ ਸਰਪੰਚ ਜਸਪਾਲ ਪੱਡਾ ਦੇ ਗ੍ਰਹਿ ਵਿਖੇ ਪਹੁੰਚੇ ਹਲਕਾ ਜੰਡਿਆਲਾ ਗੁਰੂ ਦੇ ਸਾਬਕਾ ਵਿਧਾਇਕ ਸ ਅਜੇਪਾਲ ਸਿੰਘ ਮੀਰਾਂਕੋਟ ਸ ਸਰਬਜੀਤ ਸਿੰਘ ਸੋਨੂੰ ਜੰਡਿਆਲਾ ਚੇਅਰਮੈਨ ਮਨੁੱਖੀ ਅਧਿਕਾਰ ਵਿਸ਼ੇਸ਼ ਤੌਰ ਤੇ ਪਹੁੰਚੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਸਪਾਲ ਪੱਡਾ ਨੇ ਦੱਸਿਆ ਕਿ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਹਲਕਾ ਜੰਡਿਆਲਾ ਗੁਰੂ ਤੋਂ
ਸ ਅਜੇਪਾਲ ਸਿੰਘ ਮੀਰਾਂਕੋਟ ਨੂੰ ਰਿਕਾਰਡਤੋੜ ਲੀਡ ਨਾਲ ਜਿਤਾ ਕੇ ਪੰਜਾਬ ਵਿਧਾਨ ਸਭਾ ਭੇਜਣਗੇ ਤੇ ਸੀਟ ਜਿੱਤ ਕੇ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਜੀ ਦੀ ਝੋਲੀ ਵਿਚ ਪਾਉਣਗੇ ਇਸ ਮੌਕੇ ਤੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਗੁਲਜਿੰਦਰ ਸਿੰਘ ਲਾਡੀ ਮਹਿਤਾ ਨੇ ਦੱਸਿਆ ਕਿ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਸਾਨੂੰ ਬਹੁਤ ਹੀ ਸੂਝਵਾਨ ਤੇ ਪੜ੍ਹਿਆ ਲਿਖਿਆ ਤੇ ਇਮਾਨਦਾਰ ਲੀਡਰ ਹਲਕਾ ਜੰਡਿਆਲਾ ਗੁਰੂ ਨੂੰ ਜਥੇਦਾਰ ਮੀਰਾਂਕੋਟ ਵਰਗਾ ਨੇਤਾ ਮਿਲਿਆ ਹੈ ਤੇ ਅਸੀਂ ਹਾਈਕਮਾਂਡ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਐਸਾ ਲੀਡਰ ਦਿੱਤਾ ਹੈ ਜੋ ਸਾਡੇ ਦੁੱਖ ਸੁੱਖ ਵਿੱਚ ਸ਼ਰੀਕ ਹੁੰਦਾ ਹੈ ਗੁਲਜਿੰਦਰ ਸਿੰਘ ਲਾਡੀ ਨੇ ਦੱਸਿਆ ਕਿ ਹਲਕਾ ਜੰਡਿਆਲਾ ਗੁਰੂ ਦੇ ਅਕਾਲੀ ਵਰਕਰਾਂ ਵਿਚ ਬਹੁਤ ਹੀ ਖੁਸ਼ੀ ਦੀ ਲਹਿਰ ਹੈ ਜਥੇਦਾਰ ਮੀਰਾਂਕੋਟ ਨੂੰ ਲੈ ਕੇ ਕਿਉਂਕਿ ਜਥੇਦਾਰ ਮੀਰਾਂਕੋਟ ਨੇ ਸ਼੍ਰੋਮਣੀ ਅਕਾਲੀ ਦਲ ਦੀ ਦਸ ਸਾਲ ਦੀ ਸਰਕਾਰ ਵਿੱਚ ਹਲਕਾ ਜੰਡਿਆਲਾ ਗੁਰੂ ਦੇ ਸੱਠ ਪਰਸੈਂਟ ਆਟਾ ਦਾਲ ਵਾਲੇ ਨੀਲੇ ਕਾਰਡ ਗ਼ਰੀਬ ਲੋਕਾਂ ਦੇ ਬਣਾਏ ਨੇ ਜਿਸ ਕਰਕੇ ਅੱਜ ਵੀ ਲੋਕ ਜਥੇਦਾਰ ਮੀਰਾਂਕੋਟ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਤੇ 2022 ਦੀਆਂ ਆਉਣ ਵਾਲੀਆਂ ਵਿਧਾਨ ਸਭਾ ਵਿੱਚ ਕੇਵਲ ਔਰ ਕੇਵਲ ਜਥੇਦਾਰ ਮੀਰਾਂਕੋਟ ਹੀ ਹੈ ਵੱਡੀ ਜਿੱਤ ਹਾਸਲ ਕਰਨਗੇ ਕਿਉਂਕਿ ਹਲਕਾ ਜੰਡਿਆਲਾ ਗੁਰੂ ਦੇ ਲੋਕਾਂ ਨੂੰ ਹੁਣ ਸਮਝ ਆ ਚੁੱਕੀ ਹੈ ਕਿ ਉਨ੍ਹਾਂ ਦੇ ਦੁੱਖ ਸੁੱਖ ਦੇ ਵਿੱਚ ਕੌਣ ਕੰਮ ਆਉਂਦਾ ਹੈ।
ਇਸ ਤੋਂ ਪਹਿਲਾਂ ਹਰ ਪੰਜ ਸਾਲ ਬਾਅਦ ਕੋਈ ਨਾ ਕੋਈ ਲੀਡਰ ਆਉਂਦਾ ਹੈ ਤੇ ਹਲਕਾ ਜੰਡਿਆਲਾ ਗੁਰੂ ਦੇ ਲੋਕ ਉਸ ਨੂੰ ਐੱਮਐੱਲਏ ਬਣਾ ਕੇ ਭੇਜ ਦਿੰਦੇ ਨੇ ਤੇ ਉਹ ਪੰਜਾਂ ਸਾਲਾ ਵਿੱਚ ਆਪਣਾ ਇੱਕ ਵਾਰ ਵੀ ਮੂੰਹ ਨਹੀਂ ਵਿਖਾਉਂਦਾ ਤੇ ਇਸ ਵਾਰ ਲੋਕਾਂ ਨੂੰ ਬਿਲਕੁਲ ਹੀ ਸਮਝ ਆ ਚੁੱਕੀ ਹੈ ਸੋਨੂੰ ਜੰਡਿਆਲਾ ਨੇ ਦੱਸਿਆ ਕਿ ਇਸ ਵਾਰ ਹਰ ਇਕ ਪਿੰਡ ਵਿਚ ਇਕ ਹੀ ਨਾਅਰਾ ਹੈ ਸਿਆਣੇ ਬੰਦਿਆਂ ਨੇ ਹੈ ਇੱਕ ਗੱਲ ਵਿਚਾਰੀ ਇਸ ਵਾਰ ਹੈ ਅਜੇਪਾਲ ਸਿੰਘ ਮੀਰਾਂਕੋਟ ਦੀ ਵਾਰੀ ਇਹ ਨਾਹਰਾ ਹਲਕਾ ਜੰਡਿਆਲਾ ਗੁਰੂ ਵਿਚ ਚੰਗੀ ਤਰ੍ਹਾਂ ਗੂੰਜ ਰਿਹਾ ਹੈ ਪਿੰਡ ਤੇ ਸ਼ਹਿਰ ਵਿੱਚ ਸੋਨੂੰ ਜੰਡਿਆਲਾ ਨੇ ਦੱਸਿਆ ਕਿ ਹਲਕਾ ਜੰਡਿਆਲਾ ਗੁਰੂ ਦੇ ਲੋਕਾਂ ਨੇ ਆਪਣੇ ਮਨ ਬਣਾ ਲਏ ਨੇ ਕਿ ਉਹ ਇਸ ਵਾਰ ਸ ਅਜੇਪਾਲ ਸਿੰਘ ਮੀਰਾਂਕੋਟ ਨੂੰ ਹੀ ਹਲਕਾ ਜੰਡਿਆਲਾ ਗੁਰੂ ਤੋਂ ਆਪਣਾ ਵਿਧਾਇਕ ਬਣਾ ਕੇ ਪੰਜਾਬ ਵਿਧਾਨ ਸਭਾ ਭੇਜਣਗੇ ਇਸ ਮੌਕੇ ਤੇ ਹਾਜ਼ਰ ਸ ਸਰਬਜੀਤ ਸਿੰਘ ਸੋਨੂੰ ਜੰਡਿਆਲਾ ਚੇਅਰਮੈਨ ਮਨੁੱਖੀ ਅਧਿਕਾਰ ਸਰਪੰਚ ਜਸਪਾਲ ਸਿੰਘ ਸੂਰੋਪੱਡਾ ਗੁਲਜਿੰਦਰ ਸਿੰਘ ਲਾਡੀ ਮਹਿਤਾ ਸ਼ਮਸ਼ੇਰ ਸਿੰਘ ਸ਼ੇਰਾ ਧਨਵੰਤ ਸਿੰਘ ਧੁੰਨਾ ਮਹਿਤਾ ਰਜਿੰਦਰ ਸਿੰਘ ਸਾਬਾ ਰਜਿੰਦਰ ਸਿੰਘ ਸ਼ਾਹ ਮਹਿਤਾ ਲਖਬੀਰ ਸਿੰਘ ਗੁਰਪ੍ਰੀਤ ਮੰਨੂ ਰਿੰਦ ਮਹਿਤਾ ਭੁਪਿੰਦਰ ਸਿੰਘ ਆਦਿ ਹਾਜ਼ਰ ਸਨ।