ਜੰਡਿਆਲਾ ਗੁਰ (ਕੰਵਲਜੀਤ ਸਿੰਘ/ਦਵਿੰਦਰ ਸਿੰਘ ਸਹੋਤਾ) : ਸਾਲ 2021 ਵਿੱਚ ਲੋੜਵੰਦ ਪਰਿਵਾਰਾਂ ਦੀ ਸ਼ਹਾਂਇਤਾਂ ਲਈ ਗ੍ਰਾਮ ਪੰਚਾਇਤ ਮਾਲੋਵਾਲ ਵੱਲੋਂ ਪੰਜਾਬ ਸਰਕਾਰ ਦੀ ਮਦਦ ਨਾਲ ਪਿੰਡ ਮਾਲੋਵਾਲ ਪੰਚਾਇਤੀ ਜਮੀਨ ਵਿਚ ਜੰਝਘਰ ਬਣਾਇਆ ਗਿਆ ਸੀ। ਪੰਚਾਇਤ ਵੱਲੋਂ ਪੱਤਰਕਾਰਾਂ ਨਾਲ ਗੱਲ ਬਾਤ ਕਰਦੇ ਹੋਏ ਦੱਸਿਆ ਕਿ ਇਹ ਜੰਝ ਘਰ ਜਿਨਾਂ ਦੇ ਘਰਾਂ ਵਿਚ ਵਿਆਹ ਸਾਦੀ,ਜਾਂ ਹੋਰ ਦੁੱਖ – ਸੁੱਖ ਆਦਿ ਦੇ ਪੋਗਰਾਮ ਕਰਨ ਦੇ ਮੱਦੇਨਜ਼ਰ ਰੱਖਦੇ ਹੋਏ ਜੰਝ ਘਰ ਪੰਚਾਇਤ ਵੱਲੋਂ ਬਣਾਇਆ ਗਿਆ ਸੀ। ਜਿਸ ਦੇ ਬਾਹਰ ਇਕ ਚਿੰਨ੍ਹ ਬੋਰਡ ਵੀ ਲਗਾਇਆ ਗਿਆ ਸੀ। ਉਹਨਾਂ ਦੱਸਿਆ ਕਿ ਜੰਝ ਘਰ ਦੇ ਫਰੰਟ ਤੇ ਜੋ ਬੋਰਡ ਲੱਗਾ ਸੀ ਉਸ ਬੋਰਡ ਤੇ ਦੇਸ਼ ਦਾ ਸੰਵਿਧਾਨ ਲਿਖਣ ਵਾਲੇ ਅਨਮੋਲ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਬਾਬਾ ਸਾਹਿਬ ਜੀ ਦੀ ਇਕ ਤਸਵੀਰ ਬਣੀ ਹੋਈ ਸਨ।
ਪਰ ਪਿੰਡ ਮਾਲੋਵਾਲ ਦੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਰਾਤ ਦੇ ਹਨੇਰੇ ਦਾ ਫਾਇਦਾ ਲੈਂਦੇ ਹੋਏ। ਡਾਕਟਰ ਭੀਮ ਰਾਓ ਸਾਹਿਬ ਜੀ ਦੀ ਉਸ ਤਸਵੀਰ ਵਾਲੇ ਬੋਰਡ ਨੂੰ ਪੁੱਟ ਕੇ ਪਿੰਡ ਮਾਲੋਵਾਲ ਦੇ ਗੰਦੇ ਨਾਲੇ ਵਿਚ ਸੁੱਟ ਕੇ ਬਾਬਾ ਸਾਹਿਬ ਜੀ ਦੀ ਤਸਬੀਰ ਚਿੰਨ ਦੀ ਬੇਅਦਬੀ ਕੀਤੀ ਗਈ ਹੈ ਅਤੇ ਨਾਲ ਹੀ ਇਨਾਂ ਸ਼ਰਾਰਤੀ ਅਨਸਰਾਂ ਵਲੋਂ ਜੰਝਘਰ ਦੀ ਚਾਰ ਦੁਆਰੀ ਤੇ ਲੱਗੀਆਂ ਹੋਈਆਂ ਗੁੰਮਟੀਆ ਗੰਦੇ ਨਾਲੇ ਵਿੱਚ ਤੋੜ ਕੇ ਸੁੱਟੀਆ ਗਈਆਂ ਹਨ। ਇਸ ਮੱਦੇਨਜ਼ਰ ਪਿੰਡ ਦੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਪਿੰਡ ਦੀ ਸਮੂਹ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਣ ਨੂੰ ਅਪੀਲ ਕੀਤੀ ਹੈ ਕਿ ਇਸ ਮੰਦਭਾਗੀ ਘਟਨਾਂ ਦੀ ਜਾਂਚ ਕਰਕੇ ਅਰੋਪੀਆ ਨੂੰ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਕੇ ਜੇਲ ਭੇਜਿਆ ਜਾਵੇ ਅਤੇ ਪਿੰਡ ਵਾਸੀਆਂ ਨੂੰ ਇਨਸਾਫ ਦਵਾਇਆ ਜਾਵੇ ਤਾਂ ਕਿ ਏਹੋ ਜਿਹੀ ਕੋਈ ਦੁਬਾਰਾ ਹਰਕਤ ਨਾ ਕਰ ਸਕੇ।