ताज़ा खबरपंजाब

ਪਿੰਡ ਮਰਦਾਂਹੇੜੀ ਡੇਰਾ ਬਾਜੀਗਰ ਬਸਤੀ ਦੇ ਲੋਕ ਜੀਅ ਰਹੇ ਨੇ ਨਰਕ ਭਰੀ ਜ਼ਿੰਦਗੀ

ਘਰਾਂ ਦੇ ਪਿੱਛੇ ਅਤੇ ਗਲੀ ਵਿੱਚ ਭਰ ਜਾਂਦਾ ਹੈ ਛੱਪੜ ਦਾ ਗੰਦਾ ਪਾਣੀ : ਗੋਗਾ ਰਾਮ

ਭੁੰਨਰਹੇੜੀ/ਪਟਿਆਲਾ, 15 ਸਤੰਬਰ (ਕ੍ਰਿਸ਼ਨ ਗਿਰ) : ਪੰਜਾਬ ਵਿਧਾਨ ਸਭਾ ਹਲਕਾ ਸਨੌਰ ਦੇ ਪਿੰਡ ਮਰਦਾਂਹੇੜੀ ਬਾਜੀਗਰ ਬਸਤੀ ਦੀਆਂ ਗਲੀਆਂ ਵਿੱਚ ਅਤੇ ਘਰਾਂ ਦੇ ਪਿੱਛੇ ਛੱਪੜ ਦਾ ਪਾਣੀ ਓਵਰ ਫਲੋ ਹੋਣ ਨਾਲ ਬਸਤੀ ਦੇ ਲੋਕਾਂ ਦਾ ਜੀਣਾ ਮੁਸ਼ਕਲ ਹੋ ਗਿਆ ਜਿਸ ਨਾਲ ਜਿਥੇ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਰਹਿੰਦਾ ਹੈ ਉਥੇ ਛੋਟੇ ਬੱਚਿਆਂ ਨੂੰ ਸੱਪ ਵਗੈਰਾ ਜਹਿਰਲੀਆਂ ਚੀਜ਼ਾਂ ਦੇ ਕੱਟਣ ਦਾ ਡਰ ਬਣਿਆ ਰਹਿੰਦਾ ਹੈ।

ਇਸ ਮੁਸਕਿਲ ਦਾ ਪ੍ਰਗਟਾਵਾ ਗੋਗਾ ਰਾਮ ਪੁੱਤਰ ਲਾਲੀ ਰਾਮ ਮਰਦਾਂਹੇੜੀ ਬਾਜੀਗਰ ਬਸਤੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕੀਤਾ । ਉਹਨਾਂ ਕਿਹਾ ਕਿ ਰਵਿਦਾਸ ਜੀ ਦੇ ਮੰਦਿਰ ਨੂੰ ਜਾਂਦੇ ਰਸਤੇ ਤੇ ਵੀ ਬਹੁਤ ਪਾਣੀ ਖੜ ਜਾਂਦਾ ਹੈ ਜਿਸ ਕਰਕੇ ਮੰਦਿਰ ਨੂੰ ਜਾਣ ਵਿੱਚ ਸਰਧਾਲੂਆਂ ਨੂੰ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਅੱਗੇ ਉਨ੍ਹਾਂ ਕਿਹਾ ਕਿ ਪਾਣੀ ਦੀ ਨਿਕਾਸੀ ਲਈ ਜੋ ਪਾਇਪ ਲਾਈਨ ਪਾਈ ਹੈ ਜਿਸ ਲਈ ਟਿਊਬਵੈੱਲ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਉਸ ਨੂੰ ਵੀ ਨਹੀਂ ਚਲਾਇਆ ਜਾਂਦਾ। ਸਰਕਾਰ ਤੋਂ ਇਸ ਸਮੱਸਿਆ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦੀ ਪਿੰਡ ਵਾਸੀਆਂ ਵੱਲੋਂ ਪੂਰਜੋਰ ਮੰਗ ਕੀਤੀ ਜਾਂਦੀ ਹੈ ਤਾਂ ਕਿ ਆਉਣ ਵਾਲੇ ਖ਼ਤਰੇ ਤੋਂ ਬਚਿਆ ਜਾ ਸਕੇ।

Related Articles

Leave a Reply

Your email address will not be published.

Back to top button