ਭੁੰਨਰਹੇੜੀ,ਪਟਿਆਲਾ 10 ਸਤੰਬਰ, (ਕ੍ਰਿਸ਼ਨ ਗਿਰ) : ਮਿਤੀ 15-9-2021, ਦਿਨ ਬੁੱਧਵਾਰ ਨੂੰ ਪਿੰਡ ਨੈਣ ਕਲਾਂ ਵਿਧਾਨ ਸਭਾ ਹਲਕਾ ਸਨੌਰ ਜਿਲ੍ਹਾ ਪਟਿਆਲਾ ਵਿਖੇ ਗੁੱਗਾ ਮਾੜ੍ਹੀ ਕਮੇਟੀ, ਗਰਾਮ ਪੰਚਾਇਤ,ਸਪੋਰਟਸ ਕਲੱਬ ਅਤੇ ਸਮੂਹ ਨਗਰ ਨਿਵਾਸੀ ਨੈਣ ਕਲਾਂ ਦੇ ਸਹਿਯੋਗ ਨਾਲ ਵਿਸ਼ਾਲ ਕੁਸਤੀ ਦੰਗਲ ਕਰਵਾਇਆ ਜਾ ਰਿਹਾ ਹੈ,ਜਿਸ ਵਿੱਚ
ਮੁੱਖ ਮਹਿਮਾਨ ਹਲਕਾ ਵਿਧਾਇਕ ਸਨੌਰ ਸ੍ਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਵਿਸੇਸ਼ ਤੌਰ ਤੇ ਪਹੁੰਚ ਕੇ ਇਨਾਮ ਵੰਡ ਦੀ ਰਸਮ ਅਦਾ ਕਰਨਗੇ।ਜਿਸ ਵਿੱਚ ਇਲਾਕਾ ਨਿਵਾਸੀ ਤੇ ਮੋਹਤਬਰਾਂ ਤੋਂ ਇਲਾਵਾ ਪੂਰੇ ਪੰਜਾਬ, ਹਰਿਆਣਾ ਦੇ ਦਰਸ਼ਕ ਅਤੇ ਚੋਟੀ ਦੇ ਪਹਿਲਵਾਨ ਪਹੁੰਚਣਗੇ,ਜਿਨ੍ਹਾਂ ਵਿੱਚ ਪੂਰਾ ਫਸਵਾਂ ਮੁਕਾਬਲਾ ਹੋਵੇਗਾ।
ਦੰਗਲ ਦੀ ਸ਼ੁਰੂਆਤ ਲਗਭਗ 3, ਵਜੇ ਬਾਅਦ ਦੁਪਹਿਰ ਗੁੱਗਾ ਮਾੜੀ ਨੈਣ ਕਲਾਂ ਦੇ ਮੁੱਖ ਸੇਵਾਦਾਰ ਭਗਤ ਕਰਨੈਲ ਸਿੰਘ ਰਾਣਾ ਜੀ ਕਰਨਗੇ।ਕਮੇਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਹਿਲੀ ਝੰਡੀ 21000/-ਰੁਪਏ ਤੇ ਦੂਜੀ ਝੰਡੀ 11000/-ਰੁਪਏ ਦੀ ਹੋਵੇਗੀ।ਕਮੇਟੀ ਨੇ ਪਹਿਲਵਾਨ ਵੀਰਾਂ ਹੁੰਮ ਹੁੰਮਾ ਕੇ ਕੁਸਤੀ ਦੰਗਲ ਪਿੰਡ ਨੈਣ ਕਲਾਂ ਵਿਖੇ ਸਮੇਂ ਸਿਰ ਪਹੁੰਚਣ ਦਾ ਸੁਨੇਹਾ ਦਿੱਤਾ, ਨਾਲ ਇਹ ਵੀ ਕਿਹਾ ਪਹਿਲਵਾਨ ਵੀਰਾਂ ਦਾ ਬਣਦਾ ਮਾਨ ਸਨਮਾਨ ਵੀ ਕੀਤਾ ਜਾਵੇਗਾ। ਕਿਸੇ ਜਾਣਕਾਰੀ ਲਈ 9417377846 ਤੇ ਸੰਪਰਕ ਕੀਤਾ ਜਾ ਸਕਦਾ ਹੈ।ਇਸ ਮੌਕੇ ਹਰਿੰਦਰਪਾਲ ਸਿੰਘ ਚੰਦੂਮਾਜਰਾ, ਜਗਜੀਤ ਸਿੰਘ ਕੋਹਲੀ, ਰਾਮ ਸਿੰਘ ਨੈਣਾਂ, ਮਨਜੀਤ ਸਿੰਘ ਨੈਣਾਂ, ਗੁਰਮੇਲ ਸਿੰਘ ਨੈਣਾਂ, ਲਾਲ ਸਿੰਘ ਨੈਣਾਂ, ਸਪਿੰਦਰ ਸਿੰਘ ਨੈਣਾਂ ਤੇ ਪੀ ਏ ਵਰਿੰਦਰ ਡਕਾਲਾ ਹਾਜਿਰ ਸਨ।