ताज़ा खबरपंजाब

ਪਿੰਡ ਨਾਜ਼ੋਵਾਲੀ ਵਿਖੇ ਪੁਲਿਸ – ਪਬਲਿਕ ਮੀਟਿੰਗ ਹੋਈ

ਅੰਮ੍ਰਿਤਸਰ/ਜੰਡਿਆਲਾ ਗੁਰੂ, 08 ਸਤੰਬਰ (ਕੰਵਲਜੀਤ ਸਿੰਘ ਲਾਡੀ,ਦਵਿੰਦਰ ਸਿੰਘ ਸਹੋਤਾ) : ਪੁਲਿਸ ਦੇ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਚੌਂਕੀ ਨਵਾਂ ਪਿੰਡ ਦੇ ਇੰਚਾਰਜ ਏਐਸਆਈ ਰਛਪਾਲ ਸਿੰਘ ਕੰਗ, ਮੁਨਸ਼ੀ ਕੁਲਬੀਰ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਪੁਲਿਸ ਪਬਲਿਕ ਮੀਟਿੰਗ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪੁਲਿਸ ਚੌਂਕੀ ਨਵਾਂ ਪਿੰਡ ਦੇ ਚੌਂਕੀ ਇੰਚਾਰਜ ਰਛਪਾਲ ਸਿੰਘ ਕੰਗ, ਮੁਨਸ਼ੀ ਕੁਲਬੀਰ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਕਿਹਾ ਨਸ਼ਿਆਂ ਦੇ ਸੌਦਾਗਰਾਂ ਨੂੰ ਸਿਰ ਚੁੱਕਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਦਾ ਸਾਥ ਦੇਣ ਤੇ ਹਮੇਸ਼ਾਂ ਪੁਲਿਸ ਨੂੰ ਸਹੀ ਇਤਲਾਹ ਦੇਣ ਤਾਂ ਕਿ ਪੁਲਿਸ ਆਪਣਾ ਕੰਮ ਪਾਰਦਰਸ਼ੀ ਢੰਗ ਨਾਲ ਕਰ ਸਕੇ। ਚੌਂਕੀ ਇੰਚਾਰਜ ਰਛਪਾਲ ਸਿੰਘ ਕੰਗ ਤੇ ਮੁਨਸ਼ੀ ਕੁਲਬੀਰ ਸਿੰਘ ਨੇ ਕਿਹਾ ਕਿ ਚੌਂਕੀਆਂ, ਥਾਣਿਆਂ ਵਿੱਚ ਆਮ ਪਬਲਿਕ ਦਾ ਸਤਿਕਾਰ ਕੀਤਾ ਜਾਵੇਗਾ ਪਰ ਮਾੜੇ ਅਨਸਰਾਂ ਦੀ ਖੁੰਬ ਚੰਗੀ ਤਰ੍ਹਾਂ ਠੱਪੀ ਜਾਵੇਗੀ । ਉਹਨਾਂ ਕਿਹਾ ਕਿ ਭੂੰਡ ਆਸ਼ਕ ਜਿਹੜੇ ਕਿ ਲੋਕਾਂ ਦੀਆਂ ਧੀਆਂ ਭੈਣਾਂ ਨਾਲ ਛੇੜਖਾਨੀ ਕਰਦੇ ਹਨ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਵਾਹਨ ਚਾਲਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਤਾਂ ਕਿ ਹੋ ਰਹੇ ਐਕਸੀਡੈਂਟਾਂ ਤੋਂ ਬਚਿਆ ਜਾ ਸਕੇ।

ਇਸ ਮੌਕੇ ਤੇ ਪਿੰਡ ਨਾਜ਼ੋਵਾਲੀ ਦੀ ਸਰਪੰਚ ਬੀਬਾ ਰਾਜਬੀਰ ਕੌਰ, ਚੇਅਰਮੈਨ ਅਮਰੀਕ ਰਾਮ, ਮੁਨਸ਼ੀ ਕੁਲਬੀਰ ਸਿੰਘ, ਏਐਸਆਈ ਸਰੂਪ ਸਿੰਘ, ਹੈਡ ਕਾਂਸਟੇਬਲ ਸਿਮਰਜੀਤ ਸਿੰਘ, ਥਾਣੇਦਾਰ ਲੱਖਾ ਸਿੰਘ, ਏਐਸਆਈ ਨਿਰਮਲ ਸਿੰਘ, ਰਵੀ ਸਿੰਘ, ਸੰਮਤੀ ਮੈਂਬਰ ਰਵਿੰਦਰ ਰਵੀ ਫਤਿਹਪੁਰ ਰਾਜਪੂਤਾਂ ਤੋਂ ਇਲਾਵਾ ਪਿੰਡ ਨਾਜ਼ੋਵਾਲੀ ਦੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ । ਇਸ ਮੌਕੇ ਤੇ ਚੇਅਰਮੈਨ ਅਮਰੀਕ ਰਾਮ ਸਰਪੰਚ ਰਾਜਬੀਰ ਕੌਰ ਤੇ ਹੋਰ ਪਿੰਡ ਵਾਸੀਆਂ ਨੇ ਚੌਂਕੀ ਇੰਚਾਰਜ ਰਛਪਾਲ ਸਿੰਘ ਕੰਗ ਤੇ ਮੁਨਸ਼ੀ ਕੁਲਬੀਰ ਸਿੰਘ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ।

Related Articles

Leave a Reply

Your email address will not be published.

Back to top button