ਜੰਡਿਆਲਾ ਗੁਰੂ,12 ਸਤੰਬਰ (ਕੰਵਲਜੀਤ ਸਿੰਘ ਲਾਡੀ) : ਜੰਡਿਆਲਾ ਗੁਰੂ ਨੇੜੇ ਪੈਂਦੇ ਪਿੰਡ ਧਾਰੜ ਵਿਖੇ ਮਰੂਤੀ ਸਵਾਰ ਚਾਰ ਨੌਜਵਾਨਾਂ ਨੇ ਗੋਲੀ ਮਾਰ ਕੇ ਇੱਕ ਵਿਅਕਤੀ ਨੂੰ ਫੱਟੜ ਕਰ ਦਿੱਤਾ । ਪ੍ਰਾਪਤ ਜਾਣਕਾਰੀ ਅਨੁਸਾਰ ਚਾਰ ਅਣ ਪਛਾਤੇ ਵਿਅਕਤੀਆਂ ਵੱਲੋਂ ਜੋ ਸ਼ਾਮੀ ਚਾਰ ਕੁ ਵਜੇ ਦੇ ਕਰੀਬ ਚਿੱਟੇ ਰੰਗ ਦੀ ਮਰੂਤੀ ਕਾਰ ਪੀਬੀ 10 ਬੀਐਫ 6359 ਵਿੱਚ ਸਵਾਰ ਹੋ ਕੇ ਆਏ ਤੇ ਪਿੰਡ ਧਾਰੜ ਆਪਣੇ ਘਰ ਦੇ ਨੇੜੇ ਲਵਪ੍ਰੀਤ ਸਿੰਘ ਉਰਫ ਸ਼ਾਨੂੰ ਪੁੱਤਰ ਬਲਵਿੰਦਰ ਸਿੰਘ ਵਾਸੀ ਧਾਰੜ ਥਾਣਾ ਜੰਡਿਆਲਾ ਗੁਰੂ ਉਮਰ ਕਰੀਬ 23 ਸਾਲ ਆਪਣੇ ਸਾਥੀਆਂ ਨਾਲ ਤਾਸ਼ ਖੇਡ ਰਿਹਾ ਸੀ ਉਪਰ ਗੋਲੀਆਂ ਚਲਾ ਦਿੱਤੀਆਂ
ਜੋ ਇੱਕ ਗੋਲੀ ਉਸ ਦੀ ਛਾਤੀ ਤੇ ਸੱਟ ਲੱਗੀ ਤਾਂ ਹਫੜਾ ਦਫੜੀ ਮੱਚ ਗਈ। ਇਹ ਚਾਰ ਅਣਛਾਤੇ ਵਿਅਕਤੀ ਕਾਰ ਤੇ ਸਵਾਰ ਹੋ ਕੇ ਫਰਾਰ ਹੋ ਗਏ । ਜਖਮੀ ਹੋਏ ਲਵਪ੍ਰੀਤ ਸਿੰਘ ਨੂੰ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਵੱਲਾ ਵਿਖੇ ਜੇਰੇ ਇਲਾਜ ਲਈ ਭੇਜ ਦਿੱਤਾ ਗਿਆ । ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਪਹਿਲਾਂ ਵਾਂਗ ਹੀ ਜਾਂਚ ਪੜਤਾਲ ਚ ਜੁਟੀ ਹੋਈ ਹੈ ।