ਹਾਜੀਪੁਰ, 04 ਜੂਨ (ਜਸਵੀਰ ਸਿੰਘ ਪੁਰੇਵਾਲ) : ਕਮਾਹੀ ਦੇਵੀ ਮੰਡਲ ਦੇ ਵਿਪਨ ਕੁਮਾਰ ਅਤੇ ਮਾਸਟਰ ਸੁਦਰਸ਼ਨ ਜੀ ਦੀ ਪ੍ਰਧਾਨਗੀ ਹੇਠ ਪਿੰਡ ਗੋਇਵਾਲਾ ਵਿਖੇ ਇੱਕ ਮੀਟਿੰਗ ਕੀਤੀ ਗਈ। ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਸੰਜੀਵ ਮਾਨਹਾਸ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।ਪਿੰਡ ਦੀ ਪੰਚਾਇਤ ਨੇ ਸੰਜੀਵ ਮਿਨਹਾਸ ਨੂੰ ਪਿੰਡ ਦੇ ਵਿਕਾਸ ਲਈ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਸਥਾਰ ਪੂਰਵਕ ਦੱਸਿਆ।
ਇਸ ਮੌਕੇ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਨੇ ਲੋਕਾਂ ਦੀਆਂ ਮੁਸ਼ਿਕਲਾਂ ਦੇ ਮੱਦੇਨਜ਼ਰ ਮਿਨਹਾਸ ਨੇ ਕਾਂਗਰਸ ਸਰਕਾਰ ਨੂੰ ਦੋਸ਼ੀ ਠਹਿਰਾਉਂਦਿਆਂ ਕਿਹਾ” ਕਿ ਕਾਂਗਰਸ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ, ਉਨ੍ਹਾਂ ਕਿਹਾ ਕਿ ਪੰਚਾਇਤਾਂ ਵੱਲੋਂ ਤਰੱਕੀ ਲਈ ਪੰਜਾਬ ਸਰਕਾਰ ਨੂੰ ਉਨ੍ਹਾਂ ਨੂੰ ਕੋਈ ਗਰਾਂਟ ਨਹੀਂ ਦਿੱਤੀ ਗਈ।ਮਿਨਹਾਸ ਨੇ ਦੱਸਿਆ ਕਿ ਪਿੰਡ ਗੋਇਵਾਲਾ ਦੇ ਵਿਕਾਸ ਲਈ ਕੇਂਦਰ ਸਰਕਾਰ ਵੱਲੋਂ ਪੰਚਾਇਤ ਦੇ ਖਾਤੇ ਵਿੱਚ ਤਕਰੀਬਨ 9 ਲੱਖ ਰੁਪਏ ਦੀ ਗਰਾਂਟ ਆਈ ਹੈ।ਉਨ੍ਹਾਂ ਇਸ ਗ੍ਰਾਂਟ ਲਈ ਮੋਦੀ ਸਰਕਾਰ ਦਾ ਧੰਨਵਾਦ ਕੀਤਾ।
ਸੰਜੀਵ ਮਿਨਹਾਸ ਨੇ ਕਾਂਗਰਸ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਮੰਦਭਾਗਾ ਹੈ ਕਿ ਪੰਜਾਬ ਵਿੱਚ ਸਾਡੇ ਚਾਰ ਸਾਲ ਪੰਜਾਬ ਸਰਕਾਰ ਦਾ ਕਾਰਜਕਾਲ ਪੂਰਾ ਹੋ ਚੁੱਕਾ ਹੈ। ਪਰ ਪੰਜਾਬ ਵਿੱਚ ਵਿਕਾਸ ਨਾਮ ਦੀ ਕੋਈ ਚੀਜ਼ ਨਹੀਂ ਹੈ। ਆਉਣ ਵਾਲੀਆਂ ਚੋਣਾਂ ਵਿਚ ਕਾਂਗਰਸ ਨੂੰ ਇਸ ਦੀ ਭੁਗਤ ਝੱਲਣੀ ਪਏਗੀ।ਇਸ ਮੌਕੇ ਜਨਰਲ ਸਕੱਤਰ ਪੁਸ਼ਪਿੰਦਰ ਸਿੰਘ,ਸਰਪੰਚ ਚਮਨ ਲਾਲ ,ਬਿਸ਼ਨ ਸਿੰਘ ਡਡਵਾਲ,ਅਵਤਾਰ ਸਿੰਘ,ਜਗਪਾਲ ਸਿੰਘ,ਤਰਸੇਮ ਸਿੰਘ,ਇੱਛਾ ਰਾਮ,ਅਰਜੁਨ ਸਿੰਘ,ਜੈ ਪਾਲ,ਸ਼ਾਮਲਾਲ,ਆਗਿਆ ਰਾਮ,ਸਰਿਸ਼ਟਾ ਦੇਵੀ,ਸ਼ਕੁੰਤਲਾ ਦੇਵੀਂ,ਅੰਜੂ ਬਾਲਾ,ਨੀਲਮ ਰਾਣੀ,ਮਿਲਖੀ ਰਾਮ,ਬਿਸ਼ਨ ਸਿੰਘ,ਪਰਸ਼ੋਤਮ ਸਿੰਘ ਆਦਿ ਹਾਜ਼ਰ ਸਨ।