ਜੰਡਿਆਲਾ ਗੁਰੂ, 15 ਮਾਰਚ (ਦਵਿੰਦਰ ਸਿੰਘ ਸੋਹਤਾ) : ਹਲਕਾ ਜੰਡਿਆਲਾ ਗੁਰੂ ਦੇ ਅਧੀਨ ਆਉਂਦਾ ਪਿੰਡ ਗਹਿਰੀ ਮੰਡੀ ਦੇ ਸਮਸ਼ਾਨ ਘਾਟ ਵਿਚ ਇੱਕ ਬਹੁਤ ਹੀ ਬਜੁਰਗ ਜੋੜਾ ਜੋ ਕੀ ਕਾਫੀ ਲੰਬੇ ਸਮੇਂ ਤੋਂ ਰਹਿ ਰਿਹਾ ਹੈ। ਬਜੁਰਗ ਆਦਮੀ ਜਿਸ ਦਾ ਨਾਮ ਮੁਖਤਾਰ ਸਿੰਘ ਹੈ ਜੋ ਅੱਖਾਂ ਤੋ ਨੇਤਰਹੀਣ ਹੈ ਅਤੇ ਉਸ ਨਾਲ ਰਹਿ ਰਹੀ ਔਰਤ ਜਿਸ ਦਾ ਨਾਮ ਰੇਖਾ ਹੈ। ਜਿਸ ਦਾ ਕਾਫੀ ਲੰਮੇ ਸਮੇਂ ਤੋਂ ਚੂਲਾਂ ਟੂਟਾ ਹੋਇਆ ਹੈ ਅਤੇ ਉਹ ਔਰਤ ਮੰਜੇ ਤੇ ਪਈ ਹੈ ਇਨ੍ਹਾਂ ਵੱਲ ਕਿਸੇ ਵੀ ਪਿੰਡ ਦੇ ਮੋਹਤਬਰਾਂ ਨੇ ਧਿਆਨ ਨਹੀਂ ਦਿੱਤਾ। ਅੱਜ ਦੇ ਸਮੇਂ ਵਿੱਚ ਉਹ ਬਹੁਤ ਬੁਰੇ ਹਾਲਤਾਂ ਵਿੱਚ ਲੰਗ ਰਹੇ ਹਨ ਅਤੇ ਨਾ ਤਾਂ ਸਮਸ਼ਾਨ ਘਾਟ ਵਿਚ ਲੈਟਰਿੰਗ ਬਾਥਰੂਮ ਹੈ ਜਿਸ ਕਰਕੇ ਇਸ ਬਜੁਰਗ ਜੋੜੇ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਬਜੁਰਗ ਜੋੜੇ ਨੂੰ ਇੱਕ ਢਾੱਬੇ ਦਾ ਮਾਲਕ ਜਿਸ ਦਾ ਨਾਮ ਅਛੋਕਾ ਹੈ ਜੋ ਜੰਡਿਆਲਾ ਗੁਰੂ ਵਿਖੇ ਢਾਬਾ ਚਲੂਊਦਾਂ ਹੈ ਉਹ ਇਸ ਬਜੁਰਗ ਜੋੜੇ ਨੂੰ ਅਪਣੇ ਢਾਬੇ ਤੋਂ ਰੋਟੀ ਭੇਜਦਾ ਹੈ ਜਿਸ ਨਾਲ ਬਜੁਰਗ ਜੋੜਾ ਆਪਣਾ ਪੈਟ ਭਰ ਲੈਦੇ ਹਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਦੇਸਰਾਜ ਨੇ ਕਿਹਾ ਕੀ ਉਸ ਢਾਬੇ ਵਾਲੇ ਵੀਰ ਦਾ ਅਸੀਂ ਦਿਲੋਂ ਸਵਾਗਤ ਕਰਦੇ ਹਾਂ ਸਾਡੇ ਪਿੰਡ ਗਹਿਰੀ ਮੰਡੀ ਵਿਚ ਇਕੋ ਹੀ ਸਮਸ਼ਾਨ ਘਾਟ ਹੈ ਜੋ ਕੀ ਸਾਡੇ ਪਿੰਡ ਦੀ ਆਬਾਦੀ ਲਗਭਗ 54/55 ਸੋ ਦੇ ਕਰੀਬ ਹੈ। ਅਸੀਂ ਸਰਕਾਰ ਤੋ ਅਤੇ ਪਿੰਡ ਦੀ ਪੰਚਾਇਤ ਕੋਲੋਂ ਮੰਗ ਕਰਕੇ ਹਾ ਕੀ ਸਾਡੇ ਪਿੰਡ ਗਹਿਰੀ ਮੰਡੀ ਵਿਖੇ ਸਮਸ਼ਾਨ ਘਾਟ ਵਿਚ ਲੈਟਰਿੰਗ ਬਾਥਰੂਮ ਬਣਾਇਆ ਜਾਵੇ। ਅਸੀਂ ਹਲਕਾ ਜੰਡਿਆਲਾ ਗੁਰੂ ਦੇ ਕੈਬਨਿਟ ਮੰਤਰੀ ਸ.ਹਰਭਜਨ ਸਿੰਘ ਈ.ਟੀ.ਓ. ਨੂੰ ਵੀ ਬੇਨਤੀ ਕਰਦੇ ਹਾਂ ਕੀ ਇਸ ਗਰੀਬ ਜੋੜੇ ਦੀ ਵੀ ਕੋਈ ਸਾਰ ਲਵੇ। ਉਨ੍ਹਾਂ ਨਾਲ ਦਿਲਬਾਗ ਸਿੰਘ ਅਛੋਕਾ ਢਾਬੇ ਵਾਲਾ, ਜਸਵਿੰਦਰ ਸਿੰਘ ਜੱਗਾ, ਬਚਿੱਤਰ ਸਿੰਘ, ਕਰਨੈਲ ਸਿੰਘ ਸਿੰਦੂ, ਹਰਦੀਪ ਸਿੰਘ ਆਦਿ ਹਾਜਰ ਸਨ।