
ਜੰਡਿਆਲਾ ਗੁਰੂ 09 ਅਗਸਤ (ਦਵਿੰਦਰ ਸਿੰਘ ਸਹੋਤਾ/ਸਾਹਿਲਪ੍ਰੀਤ ਸਿੰਘ ) : ਅੱਜ ਹਲਕਾ ਜੰਡਿਆਲਾ ਗੁਰੂ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ,ਟੀ,ਓ,ਦੀ ਧਰਮ ਪਤਨੀ ਮੈਡਮ ਸੁਹਿੰਦਰ ਕੋਰ ਨੂੰ ਦਿੱਤਾ ਮੰਗ ਪੱਤਰ। ਉਧਰ ਜਦੋਂ ਪੱਤਰਕਾਰ ਨਾਲ ਗਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਯੂਥ ਆਗੂ ਹਰਪ੍ਰੀਤ ਸਿੰਘ ਬਾਠ ਤੇ ਮਹਿਲਾ ਵਿੰਗ ਦੇ ਪ੍ਰਧਾਨ ਹਰਪਾਲ ਕੋਰ ਅਤੇ ਮੈਡਮ ਸਨੈਨਣਾਂ ਰੰਧਾਵਾ ਨੇ ਪਿੰਡ ਵਿੱਚ ਵਿਕਾਸ ਕਾਰਜਾਂ ਬਾਰੇ ਕਿਹਾ ਕੀ ਪਿੰਡ ਗਹਿਰੀ ਮੰਡੀ ਵਿੱਚ ਨਾ ਤਾਂ ਕੋਈ ਪਾਣੀ ਦਾ ਨਿਕਾਸ ਹੈ ਤੇ ਜਦੋਂ ਬਾਰਸ਼ਾਂ ਹੁੰਦੀਆਂ ਨੇ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਬਜਾਰਾਂ ਵਿੱਚ ਪਾਣੀ ਖਲੋਂ ਜਾਦਾਂ ਹੈ। ਕਿਸਾਨਾਂ ਦੀਆਂ ਫਸਲਾਂ ਵੀ ਖਰਾਬ ਹੁੰਦੀਆਂ ਨੇ ਉਨ੍ਹਾਂ ਆਖਿਆ ਕੀ ਪਿੰਡ ਗਹਿਰੀ ਮੰਡੀ ਵੱਲ ਧਿਆਨ ਦੇਣ ਦੀ ਬਹੁਤ ਜਰੂਰਤ ਹੈ ਤਾਂ ਜੋ ਲੋਕਾਂ ਨਾਲ ਕੀਤੇ ਵਾਦੇ ਪੂਰੇ ਕੀਤੇ ਜਾਣ ਉਨ੍ਹਾਂ ਇਹ ਵੀ ਵਿਸ਼ਵਾਸ ਦਵਾਇਆ ਕੀ ਅਸੀਂ ਪਿੰਡ ਗਹਿਰੀ ਮੰਡੀ ਦਾ ਵਿਕਾਸ ਵੱਧ ਤੋਂ ਵੱਧ ਕਰਵਾਵਾਂਗੇ ਤੇ ਪਿੰਡ ਦਾ ਕੋਈ ਵੀ ਕੰਮ ਅਸੀਂ ਹੁਣ ਅਧੂਰਾ ਨਹੀਂ ਰਹਿਣ ਦੇਵਾਂਗੇ। ਉਨ੍ਹਾਂ ਨਾਲ ਸੀਨੀਅਰ ਆਗੂ ਰਜਿੰਦਰ ਸਿੰਘ ਲਾਲੀ ਬਾਠ ਤਰਲੋਕ ਸਿੰਘ ਟੀਟੂ ਟੇਲਰ ਮਾਸਟਰ ਮਨਜੀਤ ਸਿੰਘ ਆੜ੍ਹਤੀਆਂ ਰਾਜਨ ਅਰੋੜਾ, ਦਿਲਜੀਤ ਸਿੰਘ, ਤੇਜਵੀਰ ਸਿੰਘ, ਮੁਖਤਿਆਰ ਸਿੰਘ, ਜਸਬੀਰ ਸਿੰਘ ਦੀਪੂ ਆਦਿ ਹਾਜਰ ਸਨ ।