ਜੰਡਿਆਲਾ ਗੁਰੂ 7 ਅਗਸਤ (ਕੰਵਲਜੀਤ ਸਿੰਘ ਲਾਡੀ/ ਦਵਿੰਦਰ ਸਿੰਘ ਸੋਹਤਾ ) : ਜੰਡਿਆਲਾ ਗੁਰੂ ਦੇ ਬਲਾਕ ਵਿਚ ਪੈਂਦਾ ਪਿੰਡ ਅਮਰਕੋਟ ਦੇ ਮਜੂਦਾ ਸਰਪੰਚ ਸ.ਜੋਗਾ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕੀ ਪਿੰਡ ਅਮਰਕੋਟ ਦੇ ਵਿਚ ਨਸ਼ਾ ਵੇਚਣ ਵਾਲਿਆਂ ਨੂੰ ਬਖਸਸ਼ਿਆ ਨਹੀਂ ਜਾਵੇਗਾ ਪਿੰਡ ਅਮਰਕੋਟ ਵਿੱਚ ਸਭ ਪਿੰਡ ਵਾਸੀਆਂ ਨੇ ਕੀਤਾ ਏਕਾ ਕਿਹਾ ਕੀ ਪਿੰਡ ਅਮਰਕੋਟ ਦੀ ਪੰਚਾਇਤ ਹੁਣ ਨਸ਼ੇ ਬੰਦ ਕਰਾਵੇਗੀ ਹੁਣ ਪਿੰਡ ਵਾਸੀ ਆਪ ਰਲ ਕੇ ਪਿੰਡ ਅਮਰਕੋਟ ਨੂੰ ਕਰਨਗੇ ਨਸ਼ਾਮੁਕਤ ਸਰਦਾਰ ਜੋਗਾ ਸਿਘ ਸਰਪੰਚ ਅਤੇ
ਪੰਚਾਇਤ ਨੇ ਆਖਿਆ ਕਿ ਬਣਦੀ ਕਾਰਵਾਈ ਤੁਰੰਤ ਕੀਤੀ ਜਾਵੇਗੀ ਸਰਪੰਚ ਜੋਗਾ ਸਿੰਘ ਜੀ ਨੇ ਪੰਚਾਇਤ ਨੂੰ ਤੇ ਸਾਰੇ ਪਿੰਡ ਵਾਸੀਆਂ ਨੂੰ ਕਿਹਾ ਦਿਓ ਸੰਜੋਗ ਹੁਣ ਪਿੰਡ ਅਮਰਕੋਟ ਦੇ ਵਿੱਚ ਨਸ਼ਾ ਵੇਚਣ ਵਾਲਿਆਂ ਦੀ ਨਹੀਂ ਖ਼ੈਰ ਪਿੰਡ ਅਮਰਕੋਟ ਦੀ ਜਵਾਨੀ ਨੂੰ ਨਹੀਂ ਹੋਣ ਦਵਾਂਗੇ ਬਰਬਾਦ ਸਰਦਾਰ ਜੋਗਾ ਸਿੰਘ ਸਰਪੰਚ ਅਤੇ ਪੰਚਾਇਤ ਨੇ ਰਲ ਕੇ ਲਿਆ ਫ਼ੈਸਲਾ ਪਿੰਡ ਦੇ ਸਹਿਯੋਗ ਨਾਲ ਪਿੰਡ ਨੂੰ ਕਰਾਂਗੇ ਨਸ਼ਾ ਮੁਕਤ ।ਜੋਗਾ ਸਿੰਘ ਸਰਪੰਚ ਤੇ ਪੰਚਾਇਤ ਅਤੇ ਪਿੰਡ ਵਾਸੀ ਆਦਿ ਹਾਜਰ ਸਨ ।