ताज़ा खबरपंजाब

ਪਿੰਗਲਵਾੜਾ ਵਿਖੇ ਭਾਈ ਪਿਆਰਾ ਸਿੰਘ ਦੀ ਵਾਰਡ ਚ ਕੋਵਿਡ ਵਾਰਡ ਦੀ ਸਥਾਪਨਾ ਕੀਤੀ ਗਈ

ਜੰਡਿਆਲਾ ਗੁਰੂ 7 ਮਈ (ਕੰਵਲਜੀਤ ਸਿੰਘ ਲਾਡੀ) : ਪਿੰਗਲਵਾੜਾ ਭਾਈ ਪਿਆਰਾ ਸਿੰਘ ਦੀ ਵਾਰਡ ਵਿਖੇ ਇਕ ਕਰੋਨਾ ਵਾਰਡ ਦਾ ਕੀਤਾ ਉਦਘਾਟਨ । ਇਸ ਮੌਕੇ ਡਾ.ਇੰਦਰਜੀਤ ਕੌਰ ਮੁੱਖ ਸੇਵਾਦਾਰ ਪਿੰਗਲਵਾੜਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਕਰੋਨਾ ਦੀ ਗੰਭੀਰ ਹਾਲਤ ਕਾਰਨ ਗਰੀਬ ਆਦਮੀ ਇਸ ਬਿਮਾਰੀ ਦੀ ਪੂਰੀ ਜਾਣਕਾਰੀ ਨਾਂ ਹੋਂਣ ਕਾਰਨ ਘਬਰਾ ਗਿਆ ਹੈ । ਲਗਾਤਾਰ ਆਕਸੀਜਨ ਦਾ ਲੈਵਲ ਡਿੱਗਣ ਕਾਰਨ ਉਨ੍ਹਾਂ ਦਾ ਸਾਹ ਲੈਣਾਂ ਵੀ ਮੁਸ਼ਕਲ ਹੋ ਜਾਂਦਾ ਹੈ । ਉਨ੍ਹਾਂ ਕਿਹਾ ਕਿ ਵੱਡੇ-ਵੱਡੇ ਹਸਪਤਾਲਾਂ ਜਾਂ ਸਰਕਾਰੀ ਹਸਪਤਾਲਾਂ ਵਿਚ ਪੂਰੀ ਤਰ੍ਹਾਂ ਆਕਸੀਜਨ ਅਤੇ ਦਵਾਈਆਂ ਦਾ ਪੂਰਾ ਬੰਦੋਬਸਤ ਨਾ ਹੋਣ ਕਾਰਨ ਉਨ੍ਹਾਂ ਨੂੰ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ । ਉਨ੍ਹਾਂ ਦੱਸਿਆ ਕਿ ਪਿੰਗਲਵਾੜਾ ਵਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬੀਮਾਰੀ ਦੇ ਸ਼ੁਰੂਆਤੀ ਦੌਰ ਵਿਚ ਹੀ ਬਿਮਾਰਾਂ ਨੂੰ ਦਵਾਈਆਂ ਅਤੇ ਆਕਸੀਜਨ ਲਗਾ ਕੇ ਉਨ੍ਹਾਂ ਨੂੰ ਸਟੇਬਲ ਕਰਕੇ ਘਰ ਅੰਦਰ ਰਹਿ ਕੇ ਠੀਕ ਹੋਂਣ ਬਾਰੇ ਜਾਗਰੂਕ ਕੀਤਾ ਜਾਵੇਗਾ । ਇਸ ਥਾਂ ਦਵਾਈਆਂ ਅਤੇ ਆਕਸੀਜਨ ਬਿਲਕੁਲ ਮੁਫਤ ਦਿਤੀ ਜਾਵੇਗੀ । ਇਸ ਮੰਤਵ ਲਈ ਖਾਲਸਾ ਏਡ ਵੱਲੋਂ 2 ਆਕਸੀਜਨ ਕਨਸਨਟਰੇਟਰ ਦਿੱਤੇ ਗਏ ਹਨ । ਇਸ ਤੋਂ ਇਲਾਵਾ ਕਈ ਹੋਰ ਸੰਸਥਾਵਾਂ ਵਲੋਂ ਸਹਿਯੋਗ ਮਿਲਣ ਦੀ ਆਸ ਹੈ । ਇਸ ਵਾਰਡ ਵਿਚ 20 ਬੈਡਾਂ ਦਾ ਬੰਦੋਬਸਤ ਕੀਤਾ ਗਿਆ ਹੈ ਅਤੇ ਇਸ ਥਾਂ ਕਰੋਨਾ ਹਿਦਾਇਤਾਂ ਦਾ ਪੂਰਾ ਪਾਲਣ ਕੀਤਾ ਜਾਵੇਗਾ ।
ਡਾ. ਇੰਦਰਜੀਤ ਕੌਰ ਮੁੱਖ ਸੇਵਾਦਾਰ ਪਿੰਗਲਵਾੜਾ ਨੇ ਮੀਡੀਆ ਨੂੰ ਇਹ ਵੀ ਦੱਸਿਆ ਕਿ ਪਿੰਗਲਵਾੜੇ ਵਲੋਂ ਸ਼ਹਿਰ ਦੇ ਲੋਕਾਂ ਵਾਸਤੇ ਸਸਕਾਰ ਕਰਨ ਦੀ ਸਹੂਲਤ ਵਾਸਤੇ ਇਕ ਐਂਬੂਲੈਂਸ ਹਮੇਸ਼ਾ ਮੁੱਖ ਦਫਤਰ ਪਿੰਗਲਵਾੜਾ ਵਿਚ ਤਿਆਰ ਰੱਖੀ ਜਾਵੇਗੀ। ਇਸ ਦਾ ਸੰਪਰਕ ਨੰ. 97814-01140, 0183-2584713 ਅਤੇ ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ ਪਿੰਗਲਵਾੜਾ (98145-35937) ਹੋਣਗੇ । ਇਹ ਸੇਵਾ ਭੇਟਾ ਰਹਿਤ ਹੋਵੇਗੀ ।
ਇਸ ਵਾਰਡ ਵਾਸਤੇ ਡਾਕਟਰਾਂ ਦੀ ਟੀਮ ਜਿਵੇਂ ਡਾ. ਤੇਜਪਾਲ ਸਿੰਘ, ਡਾ. ਦੀਪਤੀ, ਡਾ. ਕਰਨਜੀਤ ਸਿੰਘ, ਡਾ. ਜਗਤੇਸ਼ ਸਿੰਘ ਆਦਿ ਵਲੋਂ ਪੂਰਾ ਸਹਿਯੋਗ ਦਿਤਾ ਜਾਵੇਗਾ।
ਇਸ ਮੌਕੇ ਸ੍ਰ. ਮੁਖਤਾਰ ਸਿੰਘ ਆਨਰੇਰੀ ਸਕੱਤਰ, ਸ੍ਰ: ਰਾਜਬੀਰ ਸਿੰਘ ਟਰੱਸਟੀ, ਸ੍ਰ. ਰਵਿੰਦਰਜੀਤ ਸਿੰਘ ਸੋਢੀ ਵਾਈਸ ਪ੍ਰਧਾਨ ਪਿੰਗਲਵਾੜਾ ਅੰਟਾਰੀਓ ਕਨੇਡਾ, ਸ੍ਰ. ਪਰਮਿੰਦਰ ਸਿੰਘ ਭੱਟੀ, ਬੀਬੀ ਸੁਰਿੰਦਰ ਕੌਰ ਭੱਟੀ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ, ਸ੍ਰੀ ਤਿਲਕ ਰਾਜ ਜਨਰਲ ਮੈਨੇਜਰ, ਸ੍ਰੀ ਗੁਲਸ਼ਨ ਰੰਜਨ ਮੈਡੀਕਲ ਸੋਸ਼ਲ ਵਰਕਰ ਆਦਿ ਹਾਜ਼ਰ ਸਨ।

Related Articles

Leave a Reply

Your email address will not be published.

Back to top button