ਭੁੰਨਰਹੇੜੀ/ਪਟਿਆਲਾ, 28 ਜੁਲਾਈ (ਕ੍ਰਿਸ਼ਨ ਗਿਰ) : ਜਿਲ੍ਹਾ ਪਟਿਆਲਾ ਦੀ ਸਬ-ਤਹਿਸੀਲ ਦੂਧਨ ਸਾਧਾਂ ਵਿਖੇ ਵਾਪਰੀ ਭਾਰੀ ਮੀਂਹ ਕਾਰਨ ਮਕਾਨ ਡਿੱਗਣ ਦੀ ਘਟਨਾ ਕਾਰਨ ਦੋ ਮਾਸੂਮ ਬੱਚਿਆਂ ਦੀ ਜਾਨ ਚਲੀ ਗਈ ਸੀ ਅਤੇ ਬਾਕੀਆ ਦੇ ਸੱਟਾਂ ਲੱਗੀਆਂ ਸਨ।ਉਸ ਸਮੇਂ ਸਨੌਰ ਦੇ ਹਲਕਾ ਇੰਚਾਰਜ ਸ੍ਰ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ 4-4 ਲੱਖ ਰੁਪਏ ਦੀ ਮਦਦ ਅਤੇ 95 ਹਜਾਰ ਰੁਪਏ ਮਕਾਨ ਦੀ ਮੁਰੰਮਤ ਅਤੇ ਇੱਕ ਲੱਖ ਰੁਪਏ ਮਕਾਨ ਦੀਆਂ ਨੀਹਾਂ ਉੱਚਾ ਚੁੱਕਣ ਲਈ ਮਿੱਟੀ ਵਾਸਤੇ ਦੇਣ ਦਾ ਐਲਾਨ ਕੀਤਾ ਸੀ,
ਇਸੇ ਦੋਰਾਨ ਹੈਰੀਮਾਨ ਨੇ ਆਪਣੇ ਕੀਤੇ ਵਾਅਦੇ ਮੁਤਾਬਿਕ ਅਗਲੇ ਹੀ ਦਿਨ ਇੱਕ ਲੱਖ ਨਕਦ ਰਾਸੀ਼ ਮਿੱਟੀ ਪਾਉਣ ਲਈ ਭੇਜੀ ਅਤੇ ਅੱਜ 4-4 ਲੱਖ ਰੁਪਏ ਵਿੱਤੀ ਮਦਦ ਲਈ।
95 ਹਜਾਰ ਮਕਾਨ ਲਈ, ਤਹਿਸੀਲਦਾਰ ਸਰਬਜੀਤ ਸਿੰਘ ਧਾਲੀਵਾਲ, ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਤੇ ਜੋਗਿੰਦਰ ਸਿੰਘ ਕਾਕੜਾ ਨੇ ਸਹਾਇਤਾ ਰਾਸੀ਼ ਲੈਟਰ ਮ੍ਰਿਤਕ ਬੱਚਿਆਂ ਦੀ ਮਾਤਾ ਨੀਲਮ ਰਾਣੀ ਨੂੰ ਸਰਪੰਚ ਜਗਦੇਵ ਸਿੰਘ ਦੀ ਹਾਜਰੀ ਵਿੱਚ ਪ੍ਰਦਾਨ ਕੀਤਾ।ਇਸ ਮੌਕੇ ਕਾਕੜਾ ਨੇ ਕਿਹਾ ਕਿ ਹੈਰੀਮਾਨ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਤੁਰੰਤ ਸਹਾਇਤਾ ਕੀਤੀ।ਇਸ ਮੌਕੇ ਮਾਨਯੋਗ ਦੋਵੇਂ ਤਹਿਸੀਲਦਾਰ ਸਾਹਿਬ ,ਸਰਪੰਚ ਜਗਦੇਵ ਸਿੰਘ, ਸੋਨੀ ਨਿਜਾਮਪੁਰ,ਰਿੰਕੂ ਮਿੱਤਲ,ਗੁਰੀ ਜਲਾਲਾਬਾਦ, ਜੱਸਾ ਖੇੜੀ ਰਾਜੂ ਆਦਿ ਹਾਜਿਰ ਸਨ।