ਜੰਡਿਆਲਾ ਗੁਰੂ/ਅੰਮ੍ਰਿਤਸਰ, 25 ਜਨਵਰੀ (ਕੰਵਲਜੀਤ ਸਿੰਘ ਲਾਡੀ) : ਪਾਣੀ ਸਾਡਾ ਜੀਵਨ ਹੈ ਪਾਣੀ ਦੀ ਕਦਰ ਕਰੋ ਪਾਣੀ ਵਿੱਚ ਗੰਦ ਨਾ ਪਾਓ ਪਰਮਾਤਮਾ ਵੱਲੋਂ ਬਖਸ਼ੀ ਹੋਈ ਅਨਮੋਲ ਦਾਤ ਹੈ ਪਾਣੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨੈਸ਼ਨਲ ਕਾਂਗਰਸ ਵਰਕਸ ਕਮੇਟੀ ਦੇ ਰਾਸ਼ਟਰੀ ਪ੍ਰਧਾਨ ਵਿਨੋਦ ਸ਼ਰਮਾ ਤੇ ਨੈਸ਼ਨਲ ਕਾਂਗਰਸ ਵਰਕਸ ਕਮੇਟੀ ਦੇ ਪੰਜਾਬ ਪ੍ਰਧਾਨ ਸਰਬਜੀਤ ਸਿੰਘ ਸੋਨੂੰ ਜੰਡਿਆਲਾ ਨੇ ਦੱਸਿਆ ਕਿ ਕੁੰਭਕਰਨ ਦੀ ਨੀਂਦ ਸੁੱਤੀਆਂ ਹੋਈਆਂ ਸਰਕਾਰਾਂ ਨੂੰ ਜਾਗਣ ਦੀ ਜ਼ਰੂਰਤ ਹੈ ਅੱਜ ਸਾਡੇ ਦੇਸ਼ ਦਾ ਪਾਣੀ ਦਿਨੋ-ਦਿਨ ਗੰਦਾ ਹੁੰਦਾ ਜਾ ਰਿਹਾ ਹੈ ਤੇ ਜਿਸ ਕਰਕੇ ਭਿਆਨਕ ਬਮਾਰੀਆਂ ਜਨਮ ਲੈ ਰਹੀਆਂ ਨੇ ਤੇ ਇਨਸਾਨ ਅੱਜ ਦੇ ਨੂੰ ਦੇਣ ਆਪਣੇ ਫ਼ਾਇਦੇ ਲਈ ਫੈਕਟਰੀਆਂ ਦਾ ਗੰਦਾ ਪਾਣੀ ਸਾਫ਼-ਸੁਥਰੇ ਨਦੀਆਂ ਤੇ ਦਰਿਆਵਾਂ ਵਿੱਚ ਸੁੱਟਿਆ ਹੈ ਤੇ ਕੁਝ ਲੋਕ ਅੰਧ ਵਿਸ਼ਵਾਸ ਵਿੱਚ ਅੰਨੇ ਭਗਤ ਬਣ ਕੇ ਨਦੀਆਂ ਦਰਿਆਵਾਂ ਵਿਚ ਫੁੱਲ ਕੱਪੜੇ ਕੋਇਲੇ ਮੂਰਤੀਆਂ ਫੋਟੋਆਂ ਤੇ ਕਈ ਤਰ੍ਹਾਂ ਦੇ ਕੈਮਿਕਲ ਸੁੱਟ ਕੇ ਪਾਣੀ ਨੂੰ ਗੰਦਾ ਕਰਨ ਵਿਚ ਕੋਈ ਕਸਰ ਨਹੀਂ ਛੱਡ ਰਹੇ ਗੱਲਬਾਤ ਕਰਦੇ ਹੋਏ
ਵਿਨੋਦ ਸ਼ਰਮਾ ਨੇ ਦੱਸਿਆ ਕਿ ਜੇਕਰ ਅਸੀਂ ਪੀਣ ਵਾਲੇ ਪਾਣੀ ਵਿਚ ਗੰਦਗੀ ਪਾਉਣ ਤੋਂ ਨਾ ਹਟੇ ਆਉਣ ਵਾਲੇ ਸਮੇਂ ਵਿੱਚ ਇਨਸਾਨ ਪਾਣੀ ਦੀ ਬੂੰਦ ਬੂੰਦ ਨੂੰ ਵੀ ਤਰਸ ਜਾਵੇਗਾ ਜੇਕਰ ਅਸੀਂ ਪਾਣੀ ਦੀ ਸਾਂਭ-ਸੰਭਾਲ ਨਾ ਕੀਤੀ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਦਾ ਨਤੀਜਾ ਭੁਗਤਨਾ ਪਵੇਗਾ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਸੋਨੂੰ ਜੰਡਿਆਲਾ ਨੇ ਦੱਸਿਆ ਕਿ ਅੱਜ ਜੋ ਲੋਕ ਆਪਣੇ ਨਿੱਜੀ ਫਾਇਦੇ ਲਈ ਫੈਕਟਰੀਆਂ ਦਾ ਜ਼ਹਿਰੀਲਾ ਪਾਣੀ ਧਰਤੀ ਵਿੱਚ ਸੁਟ ਰਹੇ ਨੇ ਉਹ ਇੱਕ ਗੱਲ ਯਾਦ ਰੱਖਣ ਕਿ ਕੁਦਰਤ ਨਾਲ ਛੇੜਛਾੜ ਕਰਨੀ ਤੇ ਵੈਰ ਲੈਣਾ ਬਹੁਤ ਮਹਿੰਗਾ ਪੈਂਦਾ ਹੈ ਆਖਰ ਵਿੱਚ ਸੋਨੂੰ ਜੰਡਿਆਲਾ ਨੇ ਦੱਸਿਆ ਕਿ ਪਾਣੀ ਅੱਜ ਧਰਤੀ ਦੇ ਪਾਣੀ ਬਹੁਤ ਜ਼ਿਆਦਾ ਹੇਠਾਂ ਜਾ ਚੁੱਕਾ ਹੈ ਕਿ ਜੇ ਅਸੀਂ ਇਸ ਦੀ ਸਾਂਭ-ਸੰਭਾਲ ਨਾ ਕੀਤੀ ਤਾਂ ਸਾਡੀਆਂ ਪੀੜ੍ਹੀਆਂ ਲਈ ਬਹੁਤ ਵੱਡੀ ਸਮੱਸਿਆ ਖੜੀ ਹੋ ਜਾਵੇਗੀ ਇਸ ਮੌਕੇ ਤੇ ਗੁਰਮਖ ਸਿੰਘ ਨੇ ਦੱਸਿਆ ਕਿ ਪਾਣੀ ਸਾਡਾ ਜੀਵਨ ਹੈ। ਸਾਨੂੰ ਸਭ ਦੇਸ਼ ਵਾਸੀਆਂ ਨੂੰ ਮਿਲ ਕੇ ਇਸ ਦੀ ਸਾਂਭ-ਸੰਭਾਲ ਕਰਨੀ ਚਾਹੀਦੀ ਹੈ ਤੇ ਸਰਕਾਰ ਨੂੰ ਇਸ ਤੇ ਗੰਭੀਰ ਹੋ ਕੇ ਸੋਚਣਾ ਚਾਹੀਦਾ ਹੈ।