ਜਲੰਧਰ 8 ਨਵੰਬਰ (ਕਬੀਰ ਸੌਂਧੀ ) : ਪੰਜਾਬ ਮੰਤਰੀ ਮੰਡਲ ਵੱਲੋਂ ਸੂਬਾ ਭਰ ਦੇ ਸਕੂਲਾਂ ਵਿੱਚ ਪਹਿਲੀ ਕਲਾਸ ਤੋਂ ਦਸਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਲਈ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਸਖ਼ਤੀ ਨਾਲ ਲਾਗੂ ਕਰਨ ਦਾ ਜੋ ਫੈਸਲਾ ਕੀਤਾ ਗਿਆ ਹੈ ਅਤੇ ਹੋਰ ਪੰਜਾਬੀ ਭਾਸ਼ਾਵਾਂ ਸਿੱਖਿਆ ਪੰਜਾਬ ਐਕਟ 2008 ਵਿੱਚ ਜੋ ਸੋਧ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਐਕਟ ਦੀ ਉਲੰਘਣਾ ਕਰਨ ਤੇ ਜੁਰਮਾਨਾ ਰਾਸ਼ੀ ਦੋ ਲੱਖ ਕਰਨ ਦੇ ਫੈਸਲੇ ਦਾ ਸਿੱਖ ਤਾਲਮੇਲ ਕਮੇਟੀ ਨੇ ਜ਼ੋਰਦਾਰ ਸਵਾਗਤ ਕੀਤਾ ਹੈ। ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨੀਟੂ ਹਰਜੋਤ ਸਿੰਘ ਲੱਕੀ ਸਤਪਾਲ ਸਿੰਘ ਸਿਦਕੀ ਗੁਰਵਿੰਦਰ ਸਿੰਘ ਸਿੱਧੂ ਅਤੇ ਵਿੱਕੀ ਸਿੰਘ ਖ਼ਾਲਸਾ ਨੇ ਕਿਹਾ ਹੈ ਇਸ ਫੈਸਲੇ ਨਾਲ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਿਆਂ ਦੇ ਹੌਂਸਲੇ ਬੁਲੰਦ ਹੋਏ ਹਨ ਅਤੇ ਹਰ ਇੱਕ ਸਕੂਲ ਨੂੰ ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਉਣਾ ਲਾਜ਼ਮੀ ਹੋਵੇਗੀ।
ਜਿਸ ਦੀ ਜਿੰਨੀ ਵੀ ਪ੍ਰਸੰਸਾ ਕਰੀਏ ਉਹ ਥੋੜ੍ਹੀ ਹੈ ਇਸ ਨਾਲ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਨੂੰ ਹੋਰ ਬਲ ਮਿਲੇਗਾ ਉਕਤ ਆਗੂਆਂ ਨੇ ਕਿਹਾ ਜਿਥੇ ਕੇਂਦਰ ਸਰਕਾਰ ਪੰਜਾਬੀ ਭਾਸ਼ਾ ਨੂੰ ਨੁਕਸਾਨ ਪਹੁੰਚਾਉਣ ਨੂੰ ਤੱਤਪਰ ਰਹਿੰਦੀ ਹੈ ਅਤੇ ਪਿੱਛੇ ਜਿਹੇ ਉਸ ਦੇ ਅਨੇਕ ਫ਼ੈਸਲਿਆਂ ਨੇ ਪੰਜਾਬੀ ਨੂੰ ਪਿਛਾਂਹ ਲਿਜਾਣ ਦੀ ਕੋਸ਼ਿਸ਼ ਕੀਤੀ ਹੈ। ਪਰ ਪੰਜਾਬ ਸਰਕਾਰ ਦੇ ਇਸ ਫ਼ੈਸਲੇ ਨਾਲ ਪੰਜਾਬੀ ਪ੍ਰੇਮੀਆਂ ਦੇ ਵਿਚ ਨਵਾਂ ਉਤਸ਼ਾਹ ਜਾਗਿਆ ਹੈ ਅਸੀਂ ਆਸ ਕਰਦੇ ਹਾਂ ਕਿ ਪੰਜਾਬੀ ਨੂੰ ਹੋਰ ਉੱਚੇ ਮੁਕਾਮ ਤੇ ਲਿਜਾਣ ਲਈ ਪੰਜਾਬ ਸਰਕਾਰ ਹੋਰ ਵੀ ਕਦਮ ਚੁੱਕੇਗੀ। ਇਸ ਮੌਕੇ ਤੇ ਹਰਪ੍ਰੀਤ ਸਿੰਘ ਸੋਨੂੰ, ਗੁਰਜੀਤ ਸਿੰਘ ਸਤਨਾਮੀਆ, ਹਰਪਾਲ ਸਿੰਘ ਪਾਲੀ ਚੱਢਾ, ਗੁਰਦੀਪ ਸਿੰਘ ਲੱਕੀ, ਲਖਬੀਰ ਸਿੰਘ ਲੱਕੀ, ਮਨਮਿੰਦਰ ਸਿੰਘ ਭਾਟੀਆ, ਗੁਰਵਿੰਦਰ ਸਿੰਘ ਨਾਗੀ, ਹਰਪ੍ਰੀਤ ਸਿੰਘ ਰੋਬਿਨ, ਅਮਨਦੀਪ ਸਿੰਘ ਬੱਗਾ ਪ੍ਰਬਜੋਤ ਸਿੰਘ ਖਾਲਸਾ ਜਤਿੰਦਰ ਸਿੰਘ ਕੋਹਲੀ,ਹਰਜੀਤ ਸਿੰਘ ਬਾਬਾ, ਸਰਬਜੀਤ ਸਿੰਘ ਕਾਲੜਾ ਮਨਜੀਤ ਸਿੰਘ ਵਿੱਕੀ ਕੁਲਦੀਪ ਸਿੰਘ ਵਿਰਦੀ ਪਲਵਿੰਦਰ ਸਿੰਘ ਬਾਬਾ ਅਭਿਸ਼ੇਕ ਸਿੰਘ ਨਵਜੋਤ ਸਿੰਘ ਮਿੱਕੀ ਹਰਵਿੰਦਰ ਸਿੰਘ ਚਿਟਕਾਰਾ,ਅਰਵਿੰਦਰ ਸਿੰਘ ਬਬਲੂ, ਸੰਨੀ ਓਬਰਾਏ, ਤਜਿੰਦਰ ਸਿੰਘ ਸੰਤ ਨਗਰ,ਕਮਲਜੀਤ ਸਿੰਘ ਜੋਨੀ ਆਦਿ ਹਾਜਰ ਸਨ।,