
ਬਾਬਾ ਬਕਾਲਾ ਸਾਹਿਬ, 12 ਸਤੰਬਰ (ਸੁਖਵਿੰਦਰ ਬਾਵਾ) : ਵੈਟਰਨਜ ਵੈਲਫੇਅਰ ਆਰਗੇਨਾਈਜ਼ੇਸ਼ਨ ਟੀਮ ਬਾਬਾ ਬਕਾਲਾ ਸਾਹਿਬ ਦੇ ਤਹਿਸੀਲ ਪ੍ਰਧਾਨ ਸੂਬੇਦਾਰ ਗੁਰਜੀਤ ਸਿੰਘ ਸਾਹਿਬ,ਪਿੰਡ ਵਡਾਲਾ ਕਲਾਂ ਦੇ ਪ੍ਰਧਾਨ ਨਾਜਰ ਸਿੰਘ ਦੀ ਅਗਵਾਈ ਹੇਠ ਮੀਟਿੰਗ ਕਰਵਾਈ ਗਈ ਜਿਸ ਵਿੱਚ ਤਹਿਸੀਲ ਬਾਬਾ ਬਕਾਲਾ ਸਾਹਿਬ ਤੋਂ ਐਸ ਡੀ ਐਮ ਸਾਹਿਬ ਰਵਿੰਦਰਸਿੰਘ ਅਰੋੜਾ,ਤਹਿਸੀਲਦਾਰ ਸੁਖਦੇਵ ਕੁਮਾਰ ਬੰਗੜ ,ਠਾਣਾ ਖਲਚੀਆ ਤੋਂ ਮੁੱਖ ਅਫਸਰ ਐਸ ਐਚ ਓ ਬਿਕਰਮਜੀਤ ਸਿੰਘ ਸਾਹਿਬ ਉਚੇਚੇ ਤੌਰ ਤੇ ਪਿੰਡ ਵਡਾਲਾ ਕਲਾਂ ਵਿਖੇ ਪਹੁੰਚੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਮਾਨਯੋਗ ਐਸ ਡੀ ਐਮ ਸਾਹਿਬ ਨੇ ਕਿਸਾਨ ਭਰਾਵਾਂ ਨੂੰ ਪਰਾਲੀ ਨਾਂ ਸਾੜਨ ਬਾਰੇ ਅਤੇ ਪਰਾਲੀ ਨੂੰ ਕਿਸ ਤਰ੍ਹਾਂ ਸੰਭਾਲਿਆ ਜਾਵੇ ਇਸ ਤੇ ਕਾਫੀ ਵਿਚਾਰ ਚਰਚਾ ਕੀਤੀ ਗਈ ਤਹਿਸੀਲਦਾਰ ਸਾਹਿਬ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਹੁਕਮ ਅਨੁਸਾਰ ਕੇਂਦਰ ਸਰਕਾਰ ਨੇ ਹੁਕਮ ਪਾਸ ਕੀਤਾ ਗਿਆ ਹੈ ਕਿ ਜਿਸ ਪਿੰਡ ਵਿੱਚ ਜੋ ਕਿਸਾਨ ਪਰਾਲੀ ਨੂੰ ਅੱਗ ਲਾਵੇਗਾ ਉਸ ਉੱਪਰ ਉਸ ਏਰੀਏ ਦੇ ਐਸ ਐਚ ਓ ਸਾਹਿਬ ਦੀ ਜੁਮੇਵਾਰੀ ਹੈ
ਕਿ ਅੱਗ ਲਾਉਣ ਵਾਲੇ ਉਪਰ ਕਨੂੰਨੀ ਕਾਰਵਾਈ ਕੀਤੀ ਜਾਵੇ ਮਾਨਯੋਗ ਐਸ ਐਚ ਓ ਸਾਹਿਬ ਨੇ ਸਾਰੇ ਹੀ ਕਿਸਾਨ ਭਰਾਵਾਂ ਨੂੰ ਦੱਸਿਆ ਕਿ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਵੇਗੀ ਸੈਟੇਲਾਈਟ ਨੇ ਉਸ ਇਲਾਕੇ ਦੀ ਫੋਟੋ ਲੈਣੀ ਜਿਥੇ ਪਰਾਲੀ ਨੂੰ ਅੱਗ ਗਈ ਹੈ ਉਸ ਮੁਤਾਬਕ ਉਸ ਏਰੀਏ ਦੇ ਐਸ ਐਚ ਓ ਸਾਹਿਬ ਨੂੰ ਕਾਰਵਾਈ ਕਰਨੀ ਪਵੇਗੀ ਸੋ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਠਾਣਾ ਖਲਚੀਆ ਵਿੱਚ ਕੋਈ ਕੇਸ ਪਰਾਲੀ ਨੂੰ ਅੱਗ ਲਾਉਣ ਦਾ ਨਾ ਆਵੇ।
ਇਸ ਤੋਂ ਇਲਾਵਾ ਪਿੰਡ ਵਡਾਲਾ ਕਲਾਂ ਵਿਖੇ ਆ ਰਹੀਆਂ ਮੁਸ਼ਕਿਲਾਂ ਬਾਰੇ ਮਾਨਯੋਗ ਐਸ ਡੀ ਐਮ ਸਾਹਿਬ ਜੀ ਨੂੰ ਜਾਣਕਾਰੀ ਦਿੱਤੀ ਗਈ ਅਤੇ ਜੋ ਮੰਗ ਪੱਤਰ ਮਾਨਯੋਗ ਐਸ ਡੀ ਐਮ ਸਾਹਿਬ ਨੂੰ ਦੇਣਾ ਸੀ ਉਹ ਸਾਰੇ ਪਿੰਡ ਵਾਸੀਆਂ ਨੂੰ ਵੈਟਰਨਜ ਵੈਲਫੇਅਰ ਆਰਗੇਨਾਈਜ਼ੇਸ਼ਨ ਦੇ ਜਿਲ੍ਹਾ ਵਾਈਸ ਪ੍ਰਧਾਨ ਅੰਮ੍ਰਿਤਸਰ ਦਿਹਾਤੀ ਕੈਪਟਨ ਜਗੀਰ ਸਿੰਘ ਭੱਟੀ ਵਡਾਲਾ ਕਲਾਂ ਨੇ ਪੜ੍ਹ ਕੇ ਸੁਣਾਇਆ ਜਿਸ ਦੇ ਇੱਕ ਇੱਕ ਪੁਆਇੰਟ ਨੂੰ ਪੜਿਆ ਗਿਆ ਅਤੇ ਮਾਨਯੋਗ ਐਸ ਡੀ ਐਮ ਸਾਹਿਬ ਨੇ ਉਸ ਦੇ ਹੱਲ ਬਾਰੇ ਦੱਸਿਆ ਅਤੇ ਵੈਟਰਨਜ ਵੈਲਫੇਅਰ ਆਰਗੇਨਾਈਜ਼ੇਸ਼ਨ ਇੰਡੀਆ ਟੀਮ ਬਾਬਾ ਬਕਾਲਾ ਸਾਹਿਬ ਵੱਲੋਂ ਸਾਰੇ ਮੁੱਖ ਮਹਿਮਾਨ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਗਿਆ
ਅਤੇ ਸਾਰੇ ਸੱਜਣਾਂ ਨੂੰ ਕੋਲਡ ਡਰਿੰਕ,ਮੱਠੀਆ ,ਸਵੀਟ ਅਤੇ ਚਾਹ ,ਪਾਣੀ ਦੀ ਸੇਵਾ ਕੀਤੀ ਗਈ ਇਸ ਮੌਕੇ ਹਾਜ਼ਰ ਸਾਹਿਬਾਨ ਕੈਪਟਨ ਜਗੀਰ ਸਿੰਘ ਭੱਟੀ,ਸੂਬੇਦਾਰ ਗੁਰਜੀਤ ਸਿੰਘ, ਸਰਦਾਰ ਨਾਜਰ ਸਿੰਘ , ਸਰਦਾਰ ਹਰਬੰਸ ਸਿੰਘ,ਸਰਦਾਰ ਹਰਜਿੰਦਰ ਸਿੰਘ, ਸਰਦਾਰ ਬਲਵਿੰਦਰ ਸਿੰਘ,ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬੱਬੂ,ਰੰਘਰੇਟਾ ਗੁਰੂ ਕਾ ਬੇਟਾ ਦਲ ਦੇ ਪ੍ਰਧਾਨ ਜਥੇਦਾਰ ਜੋਗਾ ਸਿੰਘ,ਗੁਰਦੀਪ ਸਿੰਘ (ਕਾਕਾ)ਟੈਪੂ ਯੂਨੀਅਨ,ਸਰਦਾਰ ਪਸੋਰਾ ਸਿੰਘ ਟੈਟ ਹਾਊਸ ਅਤੇ ਹੋਰ ਵੀ ਬਹੁਤ ਸਾਰੇ ਸੱਜਣ ਹਾਜਰ ਹਨ ਆਖਰੀ ਵਿੱਚ ਮਾਨਯੋਗ ਐਸ ਡੀ ਐਮ ਸਾਹਿਬ ਜੀ ਨੂੰ ਮੰਗ ਪੱਤਰ ਦੇ ਕਰ ਮੀਟਿੰਗ ਦੀ ਸਮਾਪਤੀ ਕੀਤੀ।