ਭੁੰਨਰਹੇੜੀ/ਪਟਿਆਲਾ, 28 ਜੁਲਾਈ (ਕ੍ਰਿਸ਼ਨ ਗਿਰ) : ਆਮ ਆਦਮੀ ਪਾਰਟੀ ਹਲਕਾ ਸਨੌਰ ਦੇ ਇੰਚਾਰਜ ਹਰਮੀਤ ਸਿੰਘ ਪਠਾਣਮਾਜਰਾ ਨੇ ਬਲਬੇੜਾ ਵਿਖੇ ਪਿੰਡਾਂ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਪ ਦੀ ਸਰਕਾਰ ਆਉਣ ਤੇ ਪੰਜਾਬ ਵਿਚ ਤਿੰਨ ਸੋ ਯੂਨਿਟ ਬਿਜਲੀ ਹਰ ਮਹੀਨੇ ਮੁਫਤ ਦਿੱਤੀ ਜਾਵੇਗੀ । ਚੋਵੀ ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ ਅਤੇ ਬਿਜਲੀ ਦੇ ਲੰਮੇ ਕੱਟਾਂ ਤੋ ਲੋਕਾਂ ਨੂੰ ਨਿਜਾਤ ਦਵਾਈ ਜਾਵੇਗੀ। ਉਹਨਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਵਿਰੋਧੀ ਬਿਲ ਵਾਪਿਸ ਲਵੇ। ਦੇਸ ਦੇ ਕਿਸਾਨ ਕੇਦਰ ਦੀਆਂ ਲੋਕ ਮਾਰੂ ਨੀਤੀਆਂ ਨੂੰ ਕਦੇ ਵੀ ਲਾਗੂ ਨਹੀ ਹੋਣ ਦੇਣਗੇ। ਦੇਸ ਵਿਚ ਗੈਸ ਦੀਆਂ ਕੀਮਤਾਂ ਵਿਚ ਬਹੁਤ ਵਾਧਾ ਹੋ ਰਿਹਾ ਹੈ, ਪੈਟਰੋਲ ਅਤੇ ਡੀਜਲ ਦੇ ਭਾਅ ਅਸਮਾਨ ਨੂੰ ਛੂ ਰਹੇ ਹਨ। ਸਰੋ ਦਾ ਤੇਲ ਜੋ ਕਿ ਅੱਸੀ ਰੁਪਏ ਸੀ ਹੁਣ ਦੋ ਸੋ ਰੁਪਏ ਤੱਕ ਪਹੁੰਚ ਗਿਆ ਹੈ।
ਮਹਿੰਗਾਈ ਨੇ ਦੇਸ ਦੇ ਲੋਕਾਂ ਦਾ ਜੀਣਾ ਮੁਸਕਿਲ ਕਰ ਦਿੱਤਾ ਹੈ। ਇਸ ਮੋਕੇ ਕਈ ਨੋਜਵਾਨਾਂ ਨੇ ਆਮ ਆਦਮੀ ਪਾਰਟੀ ਨਾਲ ਚੱਲਣ ਦਾ ਐਲਾਨ ਕੀਤਾ। ਇਸ ਮੋਕੇ ਤੇ ਮਦਨ ਲਾਲ ਵਰਮਾ, ਰਾਮ ਕਰਨ, ਗੱਗੀ ਸਰਪੰਚ , ਪੱਪੀ ਪੂਨੀਆਂ , ਗੁਰਜੰਟ ਸਿੰਘ, ਗੁਰਧਿਆਨ ਸਿੰਘ, ਸੋਨੂੰ, ਜੈਮੱਲ ਸਿੰਘ, ਬਲਜੀਤ ਸਿੰਘ, ਕੁਲਵਿੰਦਰ ਸਿੰਘ, ਟੋਨੀ , ਭੀਮ ਸਿੰਘ ਭੀਮਾ, ਅਨਿਲ ਕੁਮਾਰ, ਰਾਮ ਪਾਲ, ਰਾਮ ਸਿੰਘ , ਸੁਰਜੀਤ ਸਿੰਘ , ਰਾਮ ਸਿੰਘ ਸਾਬਕਾ ਸਰਪੰਚ, ਨਵਦੀਪ ਸਿੰਘ ਨਵੀ, ਬਲਜੀਤ ਸਿੰਘ ਝੂੰਗੀਆਂ ਅਤੇ ਹੋਰ ਆਪ ਵਲੰਟੀਅਰ ਤੇ ਲੋਕ ਮੋਜੂਦ ਸਨ।