ताज़ा खबरपंजाब

ਨੋਦੀਪ ਕੌਰ ਅਤੇ ਬੇਕਸੂਰ ਕਿਸਾਨਾਂ ਤੇ ਪਰਚੇ ਰੱਦ ਕੀਤੇ ਜਾਣ, ਦਿੱਲੀ ਵਿੱਚ ਸ਼ਹੀਦ ਹੋਏ ਨਵਰੀਤ ਸਿੰਘ ਦੇ ਦਾਦਾ ਹਰਦੀਪ ਸਿੰਘ ਡਿਬਡਿਬਾ ਨੂੰ ਸਿੱਖ ਜਥੇਬੰਦੀਆਂ ਸਨਮਾਨਤ ਕਰਨਗੀਆਂ

ਜਲੰਧਰ (ਅਮਨਦੀਪ ਸਿੰਘ) : ਹਰਿਆਣਾ ਵਿੱਚ ਗਿ੍ਰਫ਼ਤਾਰ ਕਿਰਤ ਅਧਿਕਾਰਾਂ ਦੀ ਕਾਰਕੁੰਨ ਨੌਂਦੀਪ ਕੌਰ ਜਿਸ ਨੂੰ ਦਿੱਲੀ ਦੀਆਂ ਹੱਦਾਂ ਤੇ ਚੱਲ ਰਹੇ ਇਤਿਹਾਸਕ ਕਿਸਾਨ ਸੰਘਰਸ਼ ਦੀ ਹਮਾਇਤ ਕਰਨ ਦੇ ਦੋਸ਼ ਵਿਚ ਸੰਗੀਨ ਧਾਰਾਵਾਂ ਲਗਾ ਕੇ ਹਰਿਆਣਾ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਅਤੇ ਦਿੱਲੀ ਵਿੱਚ ਹੋਈ ਹਿੰਸਾ ਦੇ ਝੂਠੇ ਦੋਸ਼ ਲਗਾ ਕੇ ਬੇਕਸੂਰੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਸੀ ਦੀ ਗ੍ਰਿਫ਼ਤਾਰੀ ਇਹ ਦਰਸਾਉਂਦੀ ਹੈ ਕਿ ਪੁਰਅਮਨ ਸੰਘਰਸ਼ ਤੋਂ ਬੁਖਲਾਈ ਸੱਤਾ ਜਮਹੂਰੀ ਹੱਕ ਜਤਾਈ ਨੂੰ ਦਬਾਉਣ ਲਈ ਕਿੰਨੀ ਹਿੰਸਕ ਹੋ ਚੁੱਕੀ ਹੈ।

ਜਲੰਧਰ ਦੀਆਂ ਸਿੱਖ ਜਥੇਬੰਦੀਆਂ ਸਿੱਖ ਤਾਲਮੇਲ ਕਮੇਟੀ ਸਿੰਘ ਸਭਾਵਾਂ ਭਾਈ ਕਨੱਈਆ ਸੇਵਕ ਦਲ ਮਾਈ ਭਾਗੋ ਸੇਵਕ ਦਲ ਦੁਸ਼ਟ ਦਮਨ ਦਲ ਖ਼ਾਲਸਾ ਸ਼ਾਨੇ ਖ਼ਾਲਸਾ ਅਤੇ ਦਸਮੇਸ਼ ਫੁਲਵਾੜੀ ਦੇ ਆਗੂਆਂ ਤੇਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨੀਟੂ ਗੁਰਵਿੰਦਰ ਸਿੰਘ ਹਰਜੋਤ ਸਿੰਘ ਲੱਕੀ ਸਤਪਾਲ ਸਿੰਘ ਸਿਦਕੀ ਪਰਮਿੰਦਰ ਸਿੰਘ ਦਸਮੇਸ਼ ਨਗਰ ਗੁਰਜੀਤ ਸਿੰਘ ਸਤਨਾਮੀਆ ਗੁਰਦੀਪ ਸਿੰਘ ਲੱਕੀ ਪ੍ਰਭਜੋਤ ਸਿੰਘ ਖਾਲਸਾ ਨੇ ਇਕ ਸਾਂਝੇ ਬਿਆਨ ਰਾਹੀਂ ਕਿਹਾ ਹੈ ਇਸ ਤਰ੍ਹਾਂ ਬੇਦੋਸ਼ੇ ਲੋਕਾਂ ਨੂੰ ਗ੍ਰਿਫਤਾਰ ਕਰ ਕੇ ਹਰਿਆਣਾ ਸਰਕਾਰ ਜਾਂ ਕੇਂਦਰ ਸਰਕਾਰ ਕੀ ਸਾਬਤ ਕਰਨਾ ਚਾਹੁੰਦੀ ਹੈ ਅਸੀਂ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਅਗਰ ਸਰਕਾਰਾਂ ਨੇ ਝੂਠੇ ਪਰਚੇ ਰੱਦ ਨਾ ਕੀਤੇ ਤਾਂ ਉਹ ਇਕ ਹੋਰ ਵੱਡੇ ਸੰਘਰਸ਼ ਨੂੰ ਸੱਦਾ ਦੇ ਰਹੀਆ ਹੋਣਗੀਆਂ ਅਸੀਂ ਆਪਣੀਆਂ ਨੋਦੀਪ ਕੌਰ ਵਰਗੀਆਂ ਬੱਚੀਆਂ ਨੂੰ ਜੇਲ੍ਹਾਂ ਵਿੱਚ ਡੱਕੇ ਰਹਿਣਾ ਬਰਦਾਸ਼ਤ ਨਹੀਂ ਕਰ ਸਕਦੇ ਉਕਤ ਆਗੂਆਂ ਨੇ ਅੱਗੇ ਦੱਸਿਆ ਦਿੱਲੀ ਵਿਚ ਟਰੈਕਟਰ ਮਾਰਚ ਵਿਚ ਸ਼ਹੀਦ ਹੋਏ ਨਵਨੀਤ ਸਿੰਘ ਦੇ ਦਾਦਾ ਹਰਦੀਪ ਸਿੰਘ ਡਿਬਡਿਬਾ ਜੋ ਇਸ ਤੋਂ ਪਹਿਲਾਂ ਵੀ ਕਿਸਾਨਾਂ ਲਈ ਸੰਘਰਸ਼ ਕਰਦੇ ਰਹੇ ਹਨ ਨੂੰ ਸਿੱਖ ਜਥੇਬੰਦੀਆਂ ਵੱਲੋਂ ਜਲੰਧਰ ਬੁਲਾਕੇ ਸਨਮਾਨਿਤ ਕੀਤਾ ਜਾਵੇਗਾ ਇਸ ਸੰਬੰਧ ਵਿਚ ਹਰਪਾਲ ਸਿੰਘ ਚੱਢਾ ਦੀ ਡਿਊਟੀ ਲਗਾਈ ਗਈ ਹੈ ਅਸੀਂ ਸਾਰੇ ਕਿਸਾਨੀ ਸੰਘਰਸ਼ ਵਿਚ ਪਹਿਲਾਂ ਵੀ ਡਟ ਕੇ ਕੰਮ ਕਰ ਰਹੇ ਹਾਂ ਅੱਗੋਂ ਵੀ ਇਸੇ ਤਰ੍ਹਾਂ ਸੰਘਰਸ਼ ਕਰਦੇ ਰਹਾਂਗੇ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਬਾਬਾ ਹਰਜੀਤ ਸਿੰਘ ਅਮਨਦੀਪ ਸਿੰਘ ਬੱਗਾ ਸੰਨੀ ਉਬਰਾਏ ਹਰਪ੍ਰੀਤ ਸਿੰਘ ਸੋਨੂੰ ਅਤੇ ਮਨਮਿੰਦਰ ਸਿੰਘ ਭਾਟੀਆ ਹਾਜ਼ਰ ਸਨ।

Related Articles

Leave a Reply

Your email address will not be published.

Back to top button