ਅੰਮ੍ਰਿਤਸਰ/ਜੰਡਿਆਲਾ, 05 ਜਨਵਰੀ (ਕੰਵਲਜੀਤ ਸਿੰਘ ਲਾਡੀ) : ਲੋਹੜੀ ਦਾ ਤਿਉਹਾਰ ਪੰਜਾਬ ਦੇ ਲੋਕਾ ਦਾ ਬਹੁਤ ਹੀ ਪਸੰਦੀਦਾ ਤੇ ਮਨ ਭਾਉਦਾ ਤਿਉਹਾਰ ਹੈ।ਜਿਸ ਨੂੰ ਸਾਰੇ ਧਰਮਾਂ ਦੇ ਲੋਕ ਮਿਲ-ਜੁਲ ਕੇ ਮਨਾਉਦੇ ਹਨ। ਲੋਕ ਇਸ ਤਿਉਹਾਰ ਤੇ ਇਕ ਦੁਸਰੇ ਨਾਲ ਖੁਸੀ ਸ਼ਾਝੀ ਕਰਨ ਲਈ ਮੂੰਗਫਲੀ,ਰਿਊੜੀਆ ਤੇ ਮਠਿਆਇਆ ਦੇ ਕੇ ਖੁਸੀ ਮਨਾਉਦੇ ਹਨ।ਨੋਜਵਾਨ ਇਸ ਦਿਨ ਪੰਤਗਬਾਜੀ ਕਰਕੇ ਆਪਣਾ ਮਨ ਪਰਚਾਉਦੇ ਹਨ। ਪਰ ਅੱਜ ਕੱਲ ਪੰਤਗਾ ਉਡਾਉਣ ਲਈ ਜੋ ਡਰਾਇੰਗਨ ਚਾਇਨਾ ਡੋਰ ਵਰਤੀ ਜਾਦੀ ਹੈ ਉਹ ਇਨਸਾਨ ਤੇ ਪੰਛੀਆ ਲਈ ਬਹੁਤ ਹੀ ਘਾਤਕ ਸਿੱਧ ਹੋ ਰਹੀ ਹੈ। ਸ੍ਰੀ ਸੂਰੀ ਨੇ ਕਿਹਾ ਕਿ ਇਸ ਚਾਇਨੀ ਡੋਰ ਨਾਲ ਕਈ ਮਸੂਮ ਬੱਚਿਆ ਦੀਆ ਹੋਈਆਂ ਮੌੋਤਾਂ ਤੋ ਬਆਦ ਪੁਲਸ ਪ੍ਰਸ਼ਾਸਨ ਵੱਲੋ ਸਖਤੀ ਨਾਲ ਚਾਈਨਾ ਡੋਰ ਤੇ ਪਾਬੰਧੀ ਲਗਾਈ ਗਈ ਹੈ।ਪਰ ਪ੍ਰਸ਼ਾਸਨ ਦੀ ਅਣਗਹਿਲੀ ਨਾਲ ਸ਼ਹਿਰ ‘ਚ ਚਾਇਨੀ ਡੋਰ ਧੱੜਲੇ ਨਾਲ ਵਿੱਕ ਰਹੀ ਹੈ । ਜਾਣਕਾਰੀ ਮੁਤਾਬਕ ਸ਼ਹਿਰ ਵਿੱਚ ਬਹੁਤ ਸਾਰੇ ਲੋਕ ਇਸ ਡੋਰ ਦਾ ਚੋਰ ਮੌਰੀ ਰਾਹੀਂ ਵਪਾਰ ਕਰ ਰਹੇ ਹਨ।ਵਪਾਰੀਆ ਵੱਲੋ ਚਾਈਨੀ ਡੋਰ ਨੂੰ ਗੁਪਤ ਸਥਾਨਾਂ ਜਾ ਆਪਣੇ ਘਰਾਂ ਵਿੱਚ ਲਕੌ ਕੇ ਰੱਖੀਆ ਹੋਇਆ ਹੈ ।
ਅਗੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲਾਈਫ ਕੇਅਰ ਐਜੂਕੇਸ਼ਨ ਵੈਲਫੇਅਰ ਚੇਅਰਮੈਨ ਦੀਪਕ ਸੂਰੀ, ਸ੍ਰਪਰਸਤ ਡਾ ਕੁੰਵਰ ਵਿਸ਼ਾਲ ਤੇ ਪ੍ਰਧਾਨ ਕਸ਼ਮੀਰ ਸਹੋਤਾ ਨੇ ਸਾਝੇ ਬਿਆਨ ਦੁਆਰਾ ਬੋਲਦਿਆ ਕਿਹਾ ਕਿ ਚਾਈਨਾ ਡੋਰ ਨਾਲ ਲੋਹੜੀ ਦੇ ਤਿਉਹਾਰ ਤੇ ਕਈ ਲੋਕ ਜਖਮੀ ਹੋ ਜਾਦੇ ਹਨ ਤੇ ਕੁਝ ਲੋਕਾ ਨੂੰ ਤਾਂ ਆਪਣੀ ਜਾਨ ਤੋ ਵੀ ਹੱਥ ਧੋਣੇ ਪੈ ਜਾਂਦੇ ਹਨ। ਅਖੀਰ ‘ਚ ਉਨ੍ਹਾਂ ਪੁਲਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਚਾਇਨਾ ਡੋਰ ਤੇ ਸਖਤੀ ਨਾਲ ਪਾਬੰਧੀ ਲਗਾਈ ਜਾਵੇ ਤੇ ਨਾਲ ਉਨ੍ਹਾਂ ਨੋਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਚਾਈਨਾ ਡੋਰ ਦੀ ਵਰਤੋ ਨਾ ਕਰਕੇ ਧਾਗੇ ਵਾਲੀ ਡੋਰ ਦੀ ਵਰਤੋ ਨੂੰ ਹੀ ਤਰਜੀਹ ਦੇਣ ਤਾਂ ਕਿ ਇਨ੍ਹਾਂ ਅਣਸੁਖਾਵੀ ਘਟਨਾਵਾਂ ਨੂੰ ਰੋਕਿਆ ਜਾ ਸਕੇ ਤੇ ਮਾਪੇ ਵੀ ਆਪਣੇ ਬੱਚਿਆ ਨੂੰ ਚਾਈਨੀ ਡੋਰ ਨਾ ਖਰੀਦ ਕੇ ਦੇਣ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਤੇ ਵੀ ਖੂਨੀ ਚਾਇਨਾ ਡੋਰ ਦੇ ਗੁੱਛੇ ਨਜ਼ਰ ਆਂਉਦੇ ਹੈ ਤਾਂ ਉਸ ਨੂੰ ਨਸ਼ਟ ਕਰਓ।