ਜੰਡਿਆਲਾ ਗੁਰੂ, 13 ਸਤੰਬਰ (ਦਵਿੰਦਰ ਸਿੰਘ ਸੋਹਤਾ, ਕਵੰਲਜੀਤ ਸਿੰਘ ਲਾਡੀ) : ਅੱਜ ਨੈਸ਼ਨਲ ਜਸਟਿਸ ਪਾਰਟੀ ਵਲੋ ਮੋਟਰਸਾਇਕਲ ਰੇਹੜੀ ਯੂਨੀਅਨ ਦੇ ਸ. ਸੁਰਜੀਤ ਸਿੰਘ ਖੈਲਹਿਰਾ ਨੂੰ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਚੰਗੀਆਂ ਗਤੀਵਿਧੀਆਂ ਨੂੰ ਦੇਖ ਦੇ ਹੋਏ ਤੇ ਬਹੁਤ ਸੁਹਣੇ ਕੰਮਾ ਨੂੰ ਮੁੱਖ ਰੱਖਦਿਆਂ ਨੈਸ਼ਨਲ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ. ਰਸ਼ਪਾਲ ਸਿੰਘ ਗਿੱਲ ਤੇ ਸ, ਚਰਨਜੀਤ ਸਿੰਘ ਨੈਸ਼ਨਲ ਜਸਟਿਸ ਪਾਰਟੀ ਦੇ ਸੂਬਾ ਚੇਅਰਮੈਨ ਜੀ ਨੇ ਸ.ਸੁਰਜੀਤ ਸਿੰਘ ਖੈਲਹਿਰਾ ਨੂੰ ਦਵਿੰਦਰ ਸਿੰਘ ਸਹੋਤਾ ਨੈਸ਼ਨਲ ਜਸਟਿਸ ਪਾਰਟੀ ਮੋਟਰਸਾਇਕਲ ਰੇਹੜੀ ਯੂਨੀਅਨ ਦੇ ਜਿਲਾ ਪ੍ਰਧਾਨ ਦਾ ਪ੍ਰਸਨਲ ਸੈਕਟਰੀ ਨਿਯੁਕਤ ਕੀਤਾ ਗਿਆ
ਸ.ਸੁਰਜੀਤ ਸਿੰਘ ਖੈਲਹਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕੀ ਮੈਨੂੰ ਜੋ ਹਾਈ ਕਮਾਡ ਜੋ ਸਾਡੀ ਨੈਸ਼ਨਲ ਜਸਟਿਸ ਪਾਰਟੀ ਮੋਟਰਸਾਈਕਲ ਰੇਹੜੀ ਯੂਨੀਅਨ ਵਲੋਂ ਜੁਮੇਵਾਰੀ ਸੋਪੀਂ ਮੈਂ ਆਪਣੇ ਦਿਲੋਂ ਨਿਭਾਵਾਗਾ ਅਤੇ ਕਿਸੇ ਮੋਟਰਸਾਈਕਲ ਰੇਹੜੀ ਵਾਲੇ ਆ ਵੀਰਾਂ ਨੂੰ ਹਰ ਪੱਖੋਂ ਸਾਥ ਨਿਭਵਾਗਾ ਅਤੇ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਆਉਣ ਦੇਵਾਂਗਾ ਮੈਂ ਆਪਣੀ ਪਾਰਟੀ ਤੋਂ ਉਚ ਅਧਿਕਾਰੀਆਂ ਦਾ ਤੇ ਦਵਿੰਦਰ ਸਿੰਘ ਸਹੋਤਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਮਾਣ ਸਤਿਕਾਰ ਬਖਸ਼ਿਆ ਹੈ ਮੈਂ ਅਪਣੇ ਜਿਲਾ ਅੰਮ੍ਰਿਤਸਰ ਦੇ ਹਰੇਕ ਮੋਟਰਸਾਈਕਲ ਰੇਹੜੀ ਵਾਲੇ ਵੀਰਾਂ ਦਾ ਸਾਥ ਦੇਵਾਂਗਾ।