ਜੰਡਿਆਲਾ ਗੁਰੂ (ਕੰਵਲਜੀਤ ਸਿੰਘ ਲਾਡੀ, ਦਵਿੰਦਰ ਸਿੰਘ ਸਹੋਤਾ) : ਐਨ.ਕੇ.ਐਫ ਥਰਡ ਨੈਸ਼ਨਲ ਕਰਾਟੇ ਚੈਂਪੀਅਨਸ਼ਿਪ 2022 ਕੁਰੁਕਸ਼ੇਤਰ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਕਰਾਟੇ ਚੈੰਪੀਅਨਸ਼ਿਪ ਮੁਕਾਬਲੇ ਵਿੱਚ ਸਕੂਲ ਦੀ ਕਰਾਟੇ ਟੀਮ ਦੇ ਵਿਿਦਆਰਥੀਆਂ ਨੇ ਇਕ ਵਾਰ ਫਿਰ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਅਤੇ ਜੋਰਦਾਰ ਪ੍ਰਰਦਰਸ਼ਨ ਕਰਦਿਆਂ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ । ਇਨ੍ਹਾਂ ਮੁਕਾਬਲਿਆਂ ਵਿੱਚ ਕੋਮਲਦੀਪ ਕੌਰ ਸਪੁੱਤਰੀ ਸ. ਜਗਦੀਪ ਸਿੰਘ (ਸੱਤਵੀਂ – ਈ) 38 ਕਿਲੋ ਵੇਟ ਵਿੱਚ ਗੋਲਡ ਮੈਡਲੀਸਟ ਪੰਜਾਬ, ਮਨਦੀਪ ਕੌਰ (ਤੀਸਰੀ -ਸੀ) 32 ਕਿਲੋ ਵੇਟ ਸਿਲਵਰ ਮੈਡਲ, ਤਨਵੀਰ ਕੌਰ (ਤੀਸਰੀ – ਸੀ) 20 ਕਿਲੋ ਵੇਟ ਤਾਂਬੇ ਦਾ ਤਮਗਾ, ਸਹਿਜ ਨੂਰ ਕੌਰ (ਤੀਸਰੀ-ਸੀ) 25 ਕਿਲੋ ਵੇਟ ਸਿਲਵਰ ਮੈਡਲ, ਅਕਾਲਪ੍ਰੀਤ ਕੌਰ (ਸੱਤਵੀ-ਸੀ) ਸਿਲਵਰ ਮੈਡਲ 46 ਕਿਲੋ, ਗੁਰਲੀਨ ਕੌਰ (ਅੱਠਵੀ-ਬੀ) 47 ਕਿਲੋ ਤਾਂਬੇ ਦਾ ਤਮਗਾ, ਅਦਿੱਤਿਆ ਰਾਜ (ਅੱਠਵੀ-ਡੀ) 46 ਕਿਲੋ ਸਿਲਵਰ ਮੈਡਲ ਕੁਰੂਕਸ਼ੇਤਰ ਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਮੁਕਾਬਲਿਆਂ ਕੁਆਲੀਫਾਈ ਹੋ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ ।
ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ, ਪ੍ਰਿੰਸੀਪਲ ਅਮਰਪ੍ਰੀਤ ਕੌਰ, ਪੰਕਜ ਕੁਮਾਰ (ਐਸ.ਡੀ.ਓ.) ਬਿਜਲੀ ਬੋਰਡ, ਜੰਡਿਆਲਾ ਗੁਰੂ ਨੇ ਜੇਤੂ ਆਏ ਬੱਚਿਆਂ ਦੇ ਮਾਪਿਆਂ ਨੂੰ ਸਨਮਾਨਿਤ ਕੀਤਾ । ਇਸ ਮੌਕੇ ਤੇ ਵਾਈਸ ਪਿੰ੍ਰਸੀਪਲ ਗੁਰਪ੍ਰੀਤ ਕੌਰ, ਕੋਆਰਡੀਨੇਟਰ ਸ਼ਿਲਪਾ ਸ਼ਰਮਾ, ਕੋਚ ਸੁਖਦੇਵ ਸਿੰਘ ਹਾਜ਼ਰ ਸਨ । ਗੋਲਡ ਮੈਡਲ ਜੇਤੂ ਕੋਮਲਦੀਪ ਕੌਰ ਦੇ ਪਿਤਾ ਸ. ਜਗਦੀਪ ਸਿੰਘ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ, ਜਿਨ੍ਹਾਂ ਨੇ ਬੱਚਿਆਂ ਦੇ ਨਾਲ ਜਾ ਕੇ ਹੌਂਸਲਾ ਅਵਜਾਈ ਕੀਤੀ ਤੇ ਬੱਚਿਆਂ ਦਾ ਪ੍ਰੇਰਣਾ ਸਰੋਤ ਬਣੇ ।