ਨੂੰਹ ਤੋਂ ਤੰਗ ਹੋ ਕਿ ਸੋਹਰੇ ਨੇ ਕੀਤੀ ਆਤਮਹੱਤਿਆ
ਬਾਬਾ ਬਕਾਲਾ ਸਾਹਿਬ, 21 ਮਈ (ਸੁਖਵਿੰਦਰ ਸਿੰਘ ਗਿੱਲ) : ਮਹਿਤਾ ਥਾਣਾ ਮਹਿਤਾ ਅਧੀਨ ਪੈਂਦੇ ਪਿੰਡ ਧਰਦਿਉ ਦੇ ਅੰਮ੍ਰਿਤਪਾਲ ਸਿੰਘ ਭੁੱਲਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੈ ਗੁਰਦੁਆਰਾ ਲੰਗਰ ਸਾਹਿਬ ਸ੍ਰੀ ਹਜ਼ੂਰ ਸਾਹਿਬ ਨੰਦੇੜ ਮਹਾਰਾਸ਼ਟਰ ਸੰਤ ਬਾਬਾ ਨਰਿੰਦਰ ਸਿੰਘ ਵੱਲੋਂ ਕਾਰ ਸੇਵਾ ਦੇ ਕੱਚੇ ਮੁਲਾਜਮ ਦੇ ਤੌਰ ਤੇ ਕੰਮ ਕਰ ਰਿਹਾ ਹਾਂ। ਮੇਰੀ ਸ਼ਾਦੀ ਅਰਸਾ ਲੱਗਭੱਗ ਪੰਜ ਸਾਲ ਪਹਿਲਾਂ ਹਰਪ੍ਰੀਤ ਕੌਰ ਪੁੱਤਰੀ ਲੇਟ ਜਸਵੰਤ ਸਿੰਘ ਵਾਸੀ ਕਲੇਰ ਘੁਮਾਣ ਤਹਿਸੀਲ ਬਾਬਾ ਬਕਾਲਾ ਥਾਣਾ ਖਲਚਿਆਂ ਜਿਲ੍ਹਾ ਅੰਮ੍ਰਿਤਸਰ ਹਾਲ ਵਾਸੀ ਦੇਸ਼ਰਾਜ ਸਕੂਲ ਵਾਲੀ ਗਲੀ ਅਲੀਵਾਲ ਰੋਡ ਬਟਾਲਾ ਸਿੱਖ ਰੀਤੀ ਰਿਵਾਜਾਂ ਨਾਲ ਹੋਇਆ ਸੀ। ਇਹ ਸ਼ਾਦੀ ਵਿੱਚੋ ਸਾਡੀ ਕੋਈ ਉਲਾਦ ਨਹੀਂ ਹੈ, ਸ਼ਾਦੀ ਤੋਂ ਬਾਅਦ ਮੈਂ ਆਪਣੀ ਪਤਨੀ ਹਰਪ੍ਰੀਤ ਕੌਰ ਨੂੰ GNM ਦਾ ਕੋਰਸ ਕਰਨ ਲਈ ਪੰਜਾਬ ਨਰਸਿੰਗ ਕਾਲਜ ਕਟਾਰ ਸਿੰਘ ਵਾਲਾ ਬਠਿੰਡਾ ਵਿੱਚ ਆਖਰੀ ਸਾਲ ਵਿੱਚ ਕੋਰਸ ਕਰ ਰਹੀ ਸੀ।
ਮ੍ਰਿਤਕ ਦੀ ਫਾਇਲ ਫੋਟੋ
ਜੋ ਹੁਣ ਗੁਰਦੁਆਰਾ ਨਾਗੀਆਣਾ ਸਾਹਿਬ ਚੈਰੀਟੇਬਲ ਹਸਪਤਾਲ ਉਦੋਕੇ ਵਿੱਚ ਬਤੌਰ ਟਰੇਨਿੰਗ ਤੇ ਸੀ । ਮੇਰੀ ਪਤਨੀ ਹਰਪ੍ਰੀਤ ਕੌਰ ਕੋਰਸ ਦੇ ਸਬੰਧ ਵਿੱਚ ਜਿਆਦਾ ਤਰ ਹੋਸਟਲ ਵਿੱਚ ਹੀ ਰਹਿੰਦੀ ਸੀ , ਮੈਂ ਅਤੇ ਮੇਰੇ ਪਰਿਵਾਰ ਨੇ ਹਰਪ੍ਰੀਤ ਕੌਰ ਨੂੰ ਕਦੇ ਕੁੱਟ ਮਾਰ ਨਹੀਂ ਕੀਤੀ ਸੀ ਅਤੇ ਨਾ ਹੀ ਦਾਜ ਦਹੇਜ਼ ਦੀ ਕਦੇ ਮੰਗ ਨਹੀਂ ਸੀ ਕੀਤੀ। ਕਰੀਬ ਡੇਢ ਮਹੀਨਾ ਪਹਿਲਾਂ ਮੇਰੀ ਪਤਨੀ ਹਰਪ੍ਰੀਤ ਕੌਰ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਬਿਨਾਂ ਦੱਸੇ ਟਰੇਨਿੰਗ ਤੋ ਹੀ ਆਪਣੀ ਮਾਤਾ ਕੋਲ ਪੇਕੇ ਪਿੰਡ ਚਲੀ ਗਈ , ਉੱਥੇ ਜਾ ਕਿ ਮੇਰੀ ਪਤਨੀ ਹਰਪ੍ਰੀਤ ਕੌਰ ਅਤੇ ਉਸ ਦੀ ਮਾਤਾ ਨੇ ਇੱਕ ਦਰਖਾਸਤ ਨੰਬਰ 212 ਮਿਤੀ 19-4-21 ਮਾਰਕ ਸ਼ੁਦਾ S.S.P ਬਟਾਲਾ ਵੱਲੋਂ ਲੇਡਿਜ਼ ਇੰਸਪੈਕਟਰ ਸੁਖਜੀਤ ਕੌਰ ਨੂੰ ਬਰਖਿਲਾਫ ਮੇਰੇ ਅਤੇ ਮੇਰੇ ਭਰਾ ਖਿੰਦਰਪਾਲ ਸਿੰਘ, ਮਾਤਾ ਰਜਿੰਦਰ ਕੌਰ, ਪਿਤਾ ਸੁਰਜੀਤ ਸਿੰਘ ਵੱਲੋਂ ਕੁੱਟਮਾਰ ਅਤੇ ਦਹੇਜ ਮੰਗਣ ਅਤੇ ਪਰੇਸ਼ਾਨ ਕਰਨ ਸਬੰਧੀ ਦੇ ਦਿੱਤੀ । ਜਿਸ ਤੋਂ ਤੰਗ ਆ ਕਿ ਮੇਰੇ ਪਿਤਾ ਸੁਰਜੀਤ ਸਿੰਘ ਨੇ ਆਤਮਹੱਤਿਆ ਕਰ ਲਈ ਜਿਸ ਨੂੰ ਅਸੀਂ ਇਲਾਜ ਲਈ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਦਾਖਲ ਕਰਵਾਇਆ ਜਿੱਥੇ ਉਹਨਾਂ ਦੀ ਮੌਤ ਹੋ ਗਈ। ਇਸ ਸਬੰਧੀ ਬੁੱਟਰ ਚੌਂਕੀ ਦੀ ਪੁਲਿਸ ਨਾਲ ਰਾਬਤਾ ਕਾਇਮ ਕੀਤਾ ਜਿੱਥੇ A.S.I.ਪ੍ਰਸ਼ੋਤਮ ਲਾਲ ਨੇ ਦੱਸਿਆ ਕਿ ਪੁਲਿਸ ਨੇ 174 C.R.P.C ਦੀ ਕਾਰਵਾਈ ਕਰਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ।