ਨੁਰਮਹਿਲ, 21 ਜੁਲਾਈ (ਦੀਪਕ ਚੀਮਾ) : ਨੇਤਰਹੀਣਾਂ ਲਈ ਇਕ ਸਿੱਖਿਆ ਕੇਂਦਰ 25 ਜੁਲਾਈ ਨੂੰ ਖੁੱਲ੍ਹਣ ਜਾ ਰਿਹਾ ਹੈ, ਜਿਸ ਵਿਚ ਲੋੜਵੰਦਾਂ ਨੂੰ ਮੁਫ਼ਤ ਪੜ੍ਹਾਇਆ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉੱਘੇ ਕਬੱਡੀ ਖਿਡਾਰੀ ਕੋਮਲਦੀਪ ਸਿੰਘ ਚੀਮਾ ਨੇ ਦੱਸਿਆ ਕਿ ਇਹ ਸਿੱਖਿਆ ਕੇਂਦਰ ‘ਚ ਨੇਤਰਹੀਣ ਲੋਕਾਂ ਨੂੰ ਕੰਪਿਊਟਰ, ਗੁਰਬਾਣੀ ਪੜ੍ਹਨ, ਗੁਰਬਾਣੀ ਕੀਰਤਨ ਆਦਿ ਤੋਂ ਇਲਾਵਾ ਜਿਸ ਤਰ੍ਹਾਂ ਦੀ ਕਿਸੇ ਦੀ ਲੋੜ ਹੋਵੇਗੀ ਉਸ ਨੂੰ ਉਸ ਢੰਗ ਦਾ ਪੜ੍ਹਾਇਆ ਜਾਵੇਗਾ।
ਕੋਮਲਦੀਪ ਚੀਮਾ ਨੇ ਦੱਸਿਆ ਕਿ ਇਸ ਕੇਂਦਰ ਨੂੰ ਦਾਨੀ ਲੋਕਾਂ ਦੀ ਮਦਦ ਨਾਲ ਚਲਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਨੇਤਰਹੀਣ ਅਤੇ ਅਪਾਹਜ ਲੋਕਾਂ ਲਈ ਭਵਿੱਖ ‘ਚ ਹੋਰ ਵੀ ਕਈ ਭਲਾਈ ਕਾਰਜ ਕਰਨ ਦੀਆਂ ਯੋਜਨਾਵਾਂ ਹਨ। ਜਿਸਦੀ ਜਾਨਕਾਰੀ ਆਉਣ ਵਾਲੇ ਸਮੇਂ ਵਿਚ ਮੀਡੀਆ ਰਾਹੀਂ ਦਿੱਤੀ ਜਾਵੇਗੀ।