ਤਲਵਾੜਾ (ਜਸਵੀਰ ਸਿੰਘ ਪੁਰੇਵਾਲ) : ਅੱਜ ਤਲਵਾੜਾ ਦੀ ਨਿਰੰਕਾਰੀ ਭਵਨ ਦੀਆਂ ਸੰਗਤਾਂ ਵੱਲੋਂ ਮਹਾਂਪੁਰਖ ਬਾਬਾ ਹਰਦੇਵ ਸਿੰਘ ਜੀ ਨਿਰੰਕਾਰੀ ਜੀ ਦੇ ਜਨਮ ਦਿਨ ਤੇ ਰੁੱਖ ਲਗਾਕੇ ਮਨਾਇਆ ਗਿਆ ਪਹਿਲਾਂ ਵੀ ਸਮੇਂ ਸਮੇਂ ਤੇ ਨਿਰੰਕਾਰੀ ਮਿਸ਼ਨ ਵੱਲੋਂ ਆਪਣੇ ਹਰ ਨਿਰੰਕਾਰੀ ਭਵਨ ਤੋਂ ਰੁੱਖ ਲਗਾਕੇ ਵਾਤਾਵਰਨ ਦੀ ਸ਼ੁੱਧਤਾ ਅਤੇ ਸੰਭਾਲ ਲਈ ਪਹਿਲ ਕਦਮੀ ਕੀਤੀ ਗਈ ਹੈ
ਇਸ ਮੌਕੇ ਨਿਰੰਕਾਰੀ ਮਿਸ਼ਨ ਬ੍ਰਾਂਚ ਤਲਵਾੜਾ ਭਵਨ ਦੇ ਸੰਯੋਜਕ ਸ੍ਰੀ ਸਰਿਦੰਰ ਸਿੰਘ ਸੋਖੀ ਜੀ ਨਾਇਬ ਤਹਿਸੀਲਦਾਰ ਮਨਹੋਰ ਲਾਲ਼ ਜੀ ਦੇ ਕਰ ਕਮਲਾਂ ਨਾਲ ਸ਼ੁਭ ਕਾਰਜ ਰੁੱਖ ਲਗਾਕੇ ਕੀਤੀ ਗਿਆ।
ਤਲਵਾੜਾ ਬਰਾਂਚ ਦੇ ਅੰਦਰ ਪੈਂਦੇ 50 ਪਿੰਡਾਂ ਵਿੱਚ ਲਗਭਗ 500 ਫ਼ਲਦਾਰ ਬੂਟੇ ਛਾਂ ਦਾਰ ਬੂਟੇ ਔਰਗੈਨਿਕ ਬੂਟੇ ਲਗਾ ਕੇ ਸਾਲਾਂ ਤੱਕ ਉਨ੍ਹਾਂ ਦੀ ਸਾਂਭ ਸੰਭਾਲ ਲਈ ਵਚਨ ਲਿਆ ਗਿਆ
ਕੋਵਿਡ 19 ਦੇ ਚਲਦਿਆਂ ਸੰਗਤਾਂ ਦਾ ਇਕੱਠ ਨਾ ਕਰਕੇ ਹਰ ਸੰਗਤ ਨੂੰ ਆਪਣੇ ਆਪਣੇ ਪਿੰਡਾਂ ਜਾਂ ਘਰਾਂ ਵਿੱਚ ਬੂਟੇ ਲਗਾ ਕੇ ਸਤਿਗੁਰੂ ਮਾਤਾ ਸੁਦੀਕੁਸਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਕਿਹਾ ਗਿਆ