ताज़ा खबरपंजाब

ਨਾਰੀ ਚੇਤਨਾ ਮੰਚ ਨੇ ਕਰਵਾਇਆ “ਅਜੋਕੀ ਨਾਰੀ ਨੂੰ ਦਰਪੇਸ਼ ਸਮੱਸਿਆਵਾਂ” ਵਿਸ਼ੇ ਤੇ ਸੈਮੀਨਾਰ

ਜੰਡਿਆਲਾ ਗੁਰੂ, 20 ਦਸੰਬਰ (ਕੰਵਲਜੀਤ ਸਿੰਘ ਲਾਡੀ, ਦਵਿੰਦਰ ਸਹੋਤਾ) : ਨਾਰੀ ਚੇਤਨਾ ਮੰਚ (ਰਜਿ) ਅੰਮ੍ਰਿਤਸਰ ਵੱਲੋਂ “ਅਜੋਕੀ ਨਾਰੀ ਨੂੰ ਦਰਪੇਸ਼ ਸਮੱਸਿਆਵਾਂ ” ਵਿਸ਼ੇ ਤੇ ਰਣਜੀਤ ਐਵੇਨਿਊ ਵਿਖੇ ਸੈਮੀਨਾਰ ਕਰਵਾਇਆ ਗਿਆ । ਜਿਸ ਵਿੱਚ ਡਾ.ਇਕਬਾਲ ਕੌਰ ਸੌੰਦ, ਡਾ.ਇੰਦਰਾ ਵਿਰਕ, ਪਿ੍ੰ.ਕੁਲਦੀਪ ਕੌਰ, ਸੀ੍ਮਤੀ ਜਗੀਰ ਕੌਰ ਮੀਰਾਂਕੋਟ, ਰਜਿੰਦਰ ਪਾਲ ਕੌਰ, ਇਸਤਰੀ੍ ਰੋਗਾਂ ਦੇ ਮਾਹਿਰ ਡਾ.ਸੁਰਿੰਦਰ ਕੌਰ, ਰਜਵੰਤ ਕੌਰ ਬਾਜਵਾ, ਜਸਪਾਲ ਕੌਰ ਭਾਟੀਆ ਨੇ ਵਿਸ਼ੇਸ਼ ਤੌਰ ਤੇ ਵਿਚਾਰ ਚਰਚਾ ਵਿੱਚ ਹਿੱਸਾ ਲਿਆ । ਵਿਚਾਰ ਚਰਚਾ ਦਾ ਅਗਾਜ ਕਰਦਿਆਂ ਮੰਚ ਦੇ ਪ੍ਰਧਾਨ ਡਾ.ਇੰਦਰਾ ਵਿਰਕ ਕਰਦਿਆਂ ਆਏ ਹੋਏ ਮਹਿਮਾਨਾਂ ਤੇ ਮਾਹਿਰਾਂ ਦਾ ਧੰਨਵਾਦ ਕਰਦਿਆਂ ਵਿਸ਼ੇ ਦੀਆਂ ਪੇਚੀਦਗੀਆਂ ਨੂੰ ਹਾਜ਼ਰੀਨ ਦੇ ਸਾਹਮਣੇ ਰੱਖਿਆ।

ਮੰਚ ਦੇ ਸਰਪ੍ਰਸਤ ਡਾ.ਇਕਬਾਲ ਕੌਰ ਸੌੰਧ ਨੇ ਮੰਚ ਦੇ ਇਤਿਹਾਸ ਤੇ ਆਰੰਭਲੇ ਮਕਸਦ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ । ਬੁਲਾਰਿਆਂ ਨੇ ਨਾਰੀ ਦੇ ਸਮਾਜਿਕ ਇਤਿਹਾਸ ਦੀ ਗੱਲ ਤੋਰਦਿਆਂ ਧਾਰਮਿਕ, ਆਰਥਿਕ ਤੇ ਰਾਜਨੀਤਿਕ ਪੱਧਰ ਤੇ ਔਰਤਾਂ ਦੇ ਸਥਾਨ ਨੂੰ ਉਲੀਕੇ ਹੋਏ ਅਜੋਕੀ ਨਾਰੀ ਨੂੰ ਵੱਖ ਵੱਖ ਪੱਧਰਾਂ ਤੇ ਦਰਪੇਸ਼ ਸਮੱਸਿਆਵਾਂ ਅਤੇ ਸਮਾਧਾਨਾਂ ਦੀ ਗੱਲ ਕੀਤੀ । ਅੰਤ ਵਿੱਚ ਹਾਜ਼ਰ ਮੈਂਬਰਾਂ ਨੇ ਇਸ ਸਬੰਧੀ ਸ਼ੰਕੇ ਰੱਖੇ ਅਤੇ ਉਨ੍ਹਾਂ ਸ਼ੰਕਿਆਂ ਦੀ ਮਾਹਿਰਾਂ ਪਾਸੋਂ ਨਵਿਰਤੀ ਕੀਤੀ ਗਈ । ਨਾਰੀ ਨਾਲ ਸਬੰਧਤ ਵਿਸ਼ੇ ਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਇਸ ਸੈਮੀਨਾਰ ਵਿੱਚ ਰਿਤੂ ਗਗਨ, ਜਸਬੀਰ ਕੌਰ, ਪੋ੍.ਮਧੂ ਸ਼ਰਮਾ, ਪੂਨਮ ਕੁਮਾਰੀ, ਪੋ੍. ਰਵਿੰਦਰ ਰਵੀ, ਪੋ੍.ਜੋਬਨਜੀਤ, ਮੈਡਮ ਰਾਣਾ ਰਣਬੀਰ, ਪਿ੍ੰ.ਕੇਵਲ ਸ਼ਰਮਾ, ਕਮਲਜੀਤ ਕੌਰ, ਬਲਜਿੰਦਰ ਕੌਰ ਆਦਿ ਹਾਜ਼ਰ ਸਨ ।

Related Articles

Leave a Reply

Your email address will not be published.

Back to top button