ਜੰਡਿਆਲਾ ਗੁਰੂ/ਟਾਂਗਰਾ, 13 ਜੂਨ : (ਕੰਵਲਜੀਤ ਸਿੰਘ) : ਪਿੰਡ ਜੋਧਾਨਗਰੀ ਦੇ ਕਿਸਾਨਾਂ ਦੀ ਮੰਗ ਤੇ ਹਲਕਾ ਜੱਬੋਵਾਲ ਦੇ ਜੋਧਾਨਗਰੀ ਵਿੱਚ ਮੁੱਛਲ ਮਾਈਨਰ ਦੀ ਮੋਗਾ ਬੁਰਜੀ 5310/ਸੱਜਾ ਤੇ ਪਿੰਡ ਜੋਧਾਨਗਰੀ ਦੇ ਜ਼ਿਮੀਂਦਾਰਾਂ ਦੀ ਸਹਿਮਤੀ ਨਾਲ ਪਿੰਡ ਦੇ ਸਰਕਾਰੀ ਨਹਿਰੀ ਸਕੀਮੀ ਖਾਲ੍ਹ ਬਹਾਲ ਕਰਵਾਏ ਗਏ । ਸੁਖਤਾਜ ਸਿੰਘ ਏ,ਆਰ,ਸੀ ਤੇ ਅਧਿਕਾਰੀਆਂ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕਿਸਾਨਾਂ ਦੀ ਮੰਗ ਤੇ ਮਰੱਬਾ ਨੰ 34ਤੋ ਪਿੰਡ ਰਾਏਪੁਰ ਦੀ ਹੱਦ ਤੱਕ ਖਾਲ੍ਹ ਦੀ ਨਿਸ਼ਾਨ ਦੇਹੀ ਕਰਵਾ ਕੇ ਨਾਲ ਹੀ ਟਰੈਕਟਰ ਨਾਲ ਵੱਟਾਂ ਪਾਕੇ ਬਹਾਲ ਕਰਵਾ ਦਿੱਤੇ ਗਏ ਹਨ।
ਉੱਨਾਂ ਕਿਹਾ ਕਿ ਅਗਰ ਕਿਸੇ ਵੀ ਕਿਸਾਨ ਨੇ ਖਾਲਾਂ ਨੂੰ ਵੱਢਣ ਦੀ ਗਲਤੀ ਕੀਤੀ ਤਾਂ ਨਹਿਰੀ ਵਿਭਾਗ ਵੱਲੋਂ ਉਸ ਕਿਸਾਨ ਦੇ ਖਿਲਾਫ ਸਖ਼ਤ ਕਨੂੰਨੀ ਕਾਰਵਾਈ ਕੀਤੀ ਜਾਵੇਗੀ ਜਿਕਰਯੋਗ ਹੈ ਕਿ ਅਧਿਕਾਰੀਆਂ ਨੇ 47 ਡਿਗਰੀ ਤਾਪਮਾਨ ਦੇ ਚਲਦਿਆਂ ਖੇਤਾਂ ਵਿੱਚ ਜਾਕੇ ਇਸ ਕਾਰਜ ਨੂੰ ਸ਼ਖਤ ਗਰਮੀ ਵਿੱਚ ਨੇਪਰੇ ਚਾੜਿਆ ਕਿਸਾਨਾਂ ਵੱਲੋ ਪੂਰਾ ਸਹਿਯੋਗ ਦਿੱਤਾ ਗਿਆ। ਉੱਨਾਂ ਦਾ ਮੰਨਣਾ ਹੈ ਕਿ ਆੳਣ ਵਾਲੇ ਸਮੇਂ ਵਿੱਚ ਨਹਿਰੀ ਪਾਣੀ ਦੀ ਸਖ਼ਤ ਲੋੜ ਪਵੇਗੀ ਇਸ ਮੌਕੇ ਹਲਕਾ ਪਟਵਾਰੀ ਗੁਰਪ੍ਰਤਾਪ ਸਿੰਘ, ਗੁਰਪ੍ਰੀਤ ਸਿੰਘ, ਗੁਰਦੇਵ ਸਿੰਘ, ਜਤਿੰਦਰ ਸਿੰਘ, ਤੇ ਸੁਖਤਾਜ ਸਿੰਘ ਏ,ਆਰ,ਸੀ,ਜਿਲੇਦਾਰ ਜੰਡਿਆਲਾ ਅਤੇ ਜਸਬੀਰ ਸਿੰਘ, ਅਵਤਾਰ ਸਿੰਘ ਚਤਰੱਥ ਗੁਰਨਾਮ ਸਿੰਘ ,ਸਾਬਕਾ ਸਰਪੰਚ ਦਲਬੀਰ ਸਿੰਘ, ਅਜੀਤ ਸਿੰਘ ਬਾਊ ,ਦਿਲਸੇਰ ਸ਼ੇਰਾਂ, ਬਲਦੇਵ ਸਿੰਘ, ਰਨਮਜੀਤ ਸਿੰਘ, ਸਰਬਜੀਤ ਸਿੰਘ, ਬਿਕਰਮਜੀਤ ਸਿੰਘ ਨੰਬਰਦਾਰ ਬਲਜੀਤ ਸਿੰਘ, ਜਗਤਾਰ ਸਿੰਘ, ਬਲਦੇਵ ਸਿੰਘ, ਜਗਦੀਪ ਸਿੰਘ, ਬਲਵਿੰਦਰ ਸਿੰਘ ਆਦਿ ਕਿਸਾਨ ਹਾਜ਼ਰ ਸਨ।