ਜਲੰਧਰ, 30 ਅਗਸਤ (ਕਬੀਰ ਸੌਂਧੀ) : ਨਸ਼ੇੜੀ ਨੂੰ ਪੈਸੇ ਨਾ ਮਿਲੇ ਤਾਂ ਉਸਨੇ ਆਪਣੇ ਫੁੱਫੜ ਨੂੰ ਜਾਨੋਂ ਮੁਕਾ ਦਿੱਤਾ ਉਕਤ ਮਾਮਲਾ ਜਲੰਧਰ ਦੇ ਸਰਾਭਾ ਨਗਰ ਦਾ ਹੈ। ਪੁਲਸ ਨੇ ਦੋਸ਼ੀ ਨੂੰ ਇਸ ਮਾਮਲੇ ਵਿਚ ਗ੍ਰਿਫਤਾਰ ਕਰ ਲਿਆ ਹੈ ਜਿਸ ਦੀ ਪਹਿਚਾਣ ਜਸਪ੍ਰੀਤ ਸਿੰਘ ਵਜੋਂ ਹੋਈ ਹੈ। ਇਸੇ ਸੰਬੰਧੀ ਐਸ.ਆਈ ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਡਵੀਜ਼ਨ ਨੰ 2 ਜਲੰਧਰ ਨੇ ਦੱਸਿਆ ਕਿ ਸੁਖਦੇਵ ਸਿੰਘ ਦੇ ਹੋਏ ਕਤਲ ਦੇ ਦੋਸ਼ੀ ਨੂੰ 4 ਘੰਟਿਆਂ ਦੇ ਅੰਦਰ – ਅੰਦਰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ।
ਅੱਜ ਦਵਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਹੇਲਰਾ ਜਿਲਾ ਜਲੰਧਰ ਹਾਲ ਵਾਸੀ ਮਕਾਨ ਨੰਬਰ 22 ਬੀ ਸਰਾਭਾ ਨਗਰ ਜਲੰਧਰ ਨੇ ਤੜਕੇ ਕ੍ਰੀਬ 3.30 ਵਜੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਉਸਦਾ ਵੱਡਾ ਭਰਾ ਸੁਖਦੇਵ ਸਿੰਘ ਮਕਾਨ ਨੰਬਰ 266 , ਨਿਊ ਹਰਦੇਵ ਨਗਰ , ਜਲੰਧਰ ਵਿਖੇ ਰਹਿੰਦਾ ਸੀ । ਜਿਸ ਦੀ ਪਤਨੀ ਆਪਣੇ ਦੋਵਾਂ ਲੜਕਿਆਂ ਸਮੇਤ ਮਨੀਲਾ ਵਿਖੇ ਰਹਿੰਦੀ ਹੈ । ਉਸਦਾ ਭਰਾ ਇਕੱਲਾ ਹੀ ਇਸ ਘਰ ਵਿਚ ਰਹਿੰਦਾ ਸੀ । ਜੋ ਅੱਜ ਉਸਦਾ ਭਰਾ ਸੁਖਦੇਵ ਸਿੰਘ ਦੇ ਜਸਪ੍ਰੀਤ ਸਿੰਘ ਪੁੱਤਰ ਰਵਿੰਦਰ ਸਿੰਘ ਸੋਹਲ ਵਾਸੀ ਨੰਗਲ ਸਪਰੋੜ , ਫਗਵਾੜਾ ਵੱਲੋਂ ਕਤਲ ਕਰ ਦਿੱਤਾ ਗਿਆ ਹੈ । ਜਿਸ ਤੇ ਮੁਕਦਮਾ ਨੰਬਰ 128 ਮਿਤੀ 30-08-2022 ਅ / ਧ 302 ਦਰਜ ਕਰਕੇ ਦੋਸ਼ੀ ਨੂੰ ਫੜਨ ਲਈ ਪੁਲਿਸ ਪਾਰਟੀਆਂ ਨੂੰ ਵੱਖ ਵੱਖ ਦੇਸ਼ਾਂ ਵੱਲ ਰਵਾਨਾ ਕਰ ਦਿੱਤਾ ਗਿਆ ਤਾਂ 4 ਘੰਟਿਆਂ ਦੇ ਅੰਦਰ ਅੰਦਰ ਦੋਸ਼ੀ ਜਸਪ੍ਰੀਤ ਸਿੰਘ ਨੂੰ ਗਾਂਧੀ ਵਨੀਤਾ ਆਸ਼ਰਮ ਨੇੜੇ ਕਪੂਰਥਲਾ ਚੌਕ ਤੋਂ ਗ੍ਰਿਫਤਾਰ ਕਰ ਲਿਆ । ਜਿਸ ਤੋਂ ਮੁੱਢਲੀ ਪੁੱਛਗਿੱਛ ਕਰਨ ਤੇ । ਇਹ ਗੱਲ ਸਾਹਮਣੇ ਆਈ ਕਿ ਜਸਪ੍ਰੀਤ ਸਿੰਘ ਜੋ ਨਸ਼ੇ ਕਰਨ ਦਾ ਆਦੀ ਸੀ ਅਤੇ ਉਹ ਪਹਿਲਾਂ ਵੀ ਨਸ਼ੇ ਦੀ ਪੂਰਤੀ ਕਰਨ ਲਈ ਆਪਣੇ ਫੁਫੜ ਸੁਖਦੇਵ ਸਿੰਘ ਪਾਸੋਂ ਧੱਕੇ ਨਾਲ ਪੈਸੇ ਲੈ ਕੇ ਜਾਂਦਾ ਸੀ । ਅੱਜ ਸੁਖਦੇਵ ਸਿੰਘ ਵੱਲੋਂ ਪੈਸੇ ਨਾ ਦੇਣ ਤੇ ਉਸ ਨੇ ਆਪਣੇ ਫੁਫੜ ਸੁਖਦੇਵ ਸਿੰਘ ਦਾ ਕਤਲ ਕਰ ਦਿੱਤਾ।