ਜੰਡਿਆਲਾ ਗੁਰੂ, 22 ਅਪ੍ਰੈਲ (ਕੰਵਲਜੀਤ ਸਿੰਘ ਲਾਡੀ) : ਕੁੱਝ ਦਿਨ ਪਹਿਲਾਂ ਨਸੇ ਦੇ ਕਾਰਨ ਆਪਣਾ ਜਿਸਮ ਵੇਚਣ ਲਈ ਮਜਬੂਰ ਲੜਕੀ ਦੀ ਖ਼ਬਰ ਕਾਫੀ ਵੱਟਸ ਅੱਪ ਤੇ ਵੇਖਣ ਨੂੰ ਮਿਲੀ ਸੀ ਜਿਸਦੇ ਚਲਦਿਆਂ ਮਤ੍ਰਿਕ ਲੜਕੀ ਨੇ ਆਪਣੇ ਮਿਰਤਕ ਲੜਕੀ ਨੇ ਸਵੇਰੇ 11 ਵਜੇ ਅਪਨੇ ਆਖਰੀ ਬਿਆਨ ਵਿਸ਼ੇਸ਼ ਤੋਰ ਤੇ ਵੀਡੀਓ ਰਿਕਾਰਡਿੰਗ ਵਿਚ ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ ਜਿਲ੍ਹਾ ਅੰਮ੍ਰਿਤਸਰ ਨੂੰ ਦਿੱਤੇ ਕਿ ਮੇਰੇ ਪਤੀ ਔਰ ਦੋ ਉਸਦੀਆਂ ਭੈਣਾਂ ਨੇ ਮੈਨੂੰ ਨਸ਼ਾ ਲਗਵਾਇਆ ਹੈ, ਮੇਰਾ ਵਿਆਹ 6ਸਾਲ ਪਹਿਲਾ ਹੋਇਆ ਸੀ ਮੇਰੀ ਇਕ ਲੜਕੀ ਵੀ ਹੈ ਪਹਿਲਾ ਮੇਰੇ ਪਤੀ ਨੇ ਸੁਵਾਦ ਸੁਵਾਦ ਵਿੱਚ ਮੈਨੂੰ ਨਸ਼ਾ ਲਵਾ ਦਿੱਤਾ ਤੇ ਹੁਣ ਮੈਨੂੰ ਘਰੋ ਬਾਹਰ ਕੱਢ ਦਿੱਤਾ ਹੈ ਤੇ ਨਸੇ ਦੀ ਪੂਰਤੀ ਕਰਨ ਲਈ ਹੁਣ ਮੈਨੂੰ ਆਪਣਾ ਜਿਸਮ ਵੇਚਣ ਲਈ ਮਜਬੂਰ ਹੋਣਾ ਪੈਂਦਾ ਹੈ।
ਇਸ ਤੋਂ ਬਾਦ ਫਿਰ ਲੜਕੀ ਨੇ ਜੰਡਿਆਲਾ ਗੁਰੂ ਇਕ ਮੁਹੱਲੇ ਦੇ ਨਸ਼ੇ ਦੇ ਸਮਗਲਰ ਦਾ ਵੀ ਨਾਮ ਲੈ ਲਿਆ ਜੋ ਰਿਕਾਰਡ ਹੈ । ਲੜਕੀ ਵਲੋਂ ਰੋਕੇ ਮੁੱਖ ਮੰਤਰੀ ਪੰਜਾਬ ਕੋਲੋਂ ਮੰਗ ਕੀਤੀ ਕਿ ਮੈਨੂੰ ਨਸ਼ੇ ਦੀ ਦਲਦਲ ਚੋ ਕੱਢਕੇ ਕਿਸੇ ਨਸ਼ਾ ਛੁਡਾਊ ਕੇਂਦਰ ਵਿਚ ਜਮਾਂ ਕਰਵਾਇਆ ਜਾਵੇ । ਲੜਕੀ ਨੇ ਦੱਸਿਆ ਕਿ ਮੈਨੂੰ ਨਸ਼ਾ ਕਰਨ ਲਈ ਦੇਹ ਵਪਾਰ ਦਾ ਧੰਦਾ ਕਰਨਾ ਪੈ ਰਿਹਾ ਹੈ ਕਿਉਂਕਿ ਮੇਰੇ ਕੋਲ ਕੋਈ ਪੈਸਾ ਨਹੀਂ। ਇਹ ਬਿਆਨ ਲੜਕੀ ਸਵੇਰੇ 11 ਵਜੇ ਦੇ ਰਹੀ ਹੈ ਜਿਸਤੋ ਬਾਅਦ ਇਸ ਲੜਕੀ ਸਬੰਧੀ ਸ਼ੋਸ਼ਲ ਮੀਡੀਆ ਤੇ ਇਕ ਮੈਸਜ ਵਾਇਰਲ ਹੋ ਜਾਂਦਾ ਹੈ ਔਰ ਦੁੱਖ ਭਰੀ ਖਬਰ ਕਿ ਲੜਕੀ ਦੀ 12 ਘੰਟਿਆਂ ਬਾਅਦ ਰਾਤ 11 ਵਜੇ ਦੇ ਕਰੀਬ ਇਕ ਸੜਕ ਦੁਰਘਟਨਾ ਵਿਚ ਮੌਤ ਦਾ ਮੈਸਜ ਆ ਜਾਂਦਾ ਹੈ।
ਹੁਣ ਸਮਾਜ ਸੇਵੀ ਜਥੇਬੰਦੀਆਂ ਦੀ ਮੰਗ ਹੈ ਕਿ ਕੀ ਇਹ ਇਕ ਸੜਕ ਦੁਰਘਟਨਾ ਹੈ ਜਾਂ ਫਿਰ ਗਿਣੀ ਮਿਥੀ ਸਾਜਿਸ਼ ਅਧੀਨ ਕਤਲ ? ਕੀ ਲੜਕੀ ਦੇ ਆਖਰੀ ਬਿਆਨਾਂ ਦੇ ਆਧਾਰ ਤੇ ਉਸਦੇ ਪਤੀ ਅਤੇ ਨਸ਼ੇ ਦੇ ਸਮਗਲਰ ਖਿਲ਼ਾਫ ਕਾਰਵਾਈ ਹੋਵੇਗੀ ? ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੋ ਇਨਸਾਫ ਦੀ ਉਡੀਕ