ਅੰਮ੍ਰਿਤਸਰ, ਜੰਡਿਆਲਾ ਗੁਰੂ (ਕੰਵਲਜੀਤ ਸਿੰਘ ਲਾਡੀ) : ਐਸ.ਐਸ.ਪੀ ਅੰਮ੍ਰਿਤਸਰ ਸਵਰਨਦੀਪ ਸਿੰਘ, ਐਸ.ਪੀ.ਐਡਕੁਆਰ ਗੁਰਮੀਤ ਸਿੰਘ ਚੀਮਾ, ਡੀ.ਐਸ.ਪੀ ਜੰਡਿਆਲਾ ਗੁਰੂ ਸੁਖਵਿੰਦਰ ਪਾਲ ਸਿੰਘ ਅਤੇ ਥਾਣਾ ਮੁਖੀ ਜੰਡਿਆਲਾ ਗੁਰੂ ਸ਼ਮਸ਼ੇਰ ਸਿੰਘ ਦੇ ਏ.ਐਸ.ਆਈ ਰਾਜਬੀਰ ਸਿੰਘ ਨੇ ਚੌਂਕੀ ਗਹਿਰੀ ਮੰਡੀ ਦੇ ਅਨੁਸਾਰ ਜੇਕਰ ਕੋਈ ਨਸ਼ੇ ਦਾ ਵਪਾਰੀ ਕੈਪਸੂਲ ਆਦਿ ਵੇਚਦਾ ਪਾਇਆ ਗਿਆ ਤਾਂ ਉਸ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਮੈਡੀਕਲ ਸਟੋਰਾਂ ਦੇ ਮਾਲਕਾਂ ਨੂੰ ਸਿਰਫ਼ ਮਨਜ਼ੂਰਸ਼ੁਦਾ ਦਵਾਈਆਂ ਵੇਚਣ ਦੀ ਤਾੜਨਾ ਵੀ ਕੀਤੀ।
ਇਸ ਮੌਕੇ ਰਾਜਬੀਰ ਸਿੰਘ ਨੇ ਸਮੱਗਲਰਾਂ ਅਤੇ ਲੁਟੇਰਿਆਂ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਉਹ ਅਮਨ ਕਾਨੂੰਨ ਦੀ ਸਥਿਤੀ ਨੂੰ ਭੰਗ ਕਰਨਾ ਬੰਦ ਨਾ ਕੀਤਾ ਤਾਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਰਾਜਬੀਰ ਨੇ ਅੱਗੇ ਕਿਹਾ ਕਿ ਜੇਕਰ ਇਲਾਕੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਭੰਗ ਕਰਦੇ ਹੋਏ ਕਿਸੇ ਕਿਸਮ ਦੀ ਦਵਾਈ ਪਾਈ ਗਈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਓਨਾ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਨੂੰ ਸਹੀ ਸੂਚਨਾ ਦੇਣ ਤਾਂ ਜੋ ਉਹ ਆਪਣਾ ਕੰਮ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹ ਸਕਣ।