ਜਲੰਧਰ, 12 ਸਤੰਬਰ (ਕਬੀਰ ਸੌਂਧੀ) : ਮਿਤੀ 12/09/2023 ਨੂੰ ਦੁਪਹਿਰ 01:00 PM ਵਜ਼ੇ ਮਾਣਯੋਗ ਸ਼੍ਰੀਮਤੀ ਗੁਰਪ੍ਰੀਤ ਕੌਰ ਦਿਓ IPS ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਕਮਿਊਨਿਟੀ ਅਫੇਅਰ ਡਵੀਜ਼ਨ ਪੰਜਾਬ ਜੀ, ਅਤੇ ਸ਼੍ਰੀ ਕੁਲਦੀਪ ਸਿੰਘ ਚਾਹਲ IPS ਪੁਲਿਸ ਕਮਿਸ਼ਨਰ ਜਲੰਧਰ ਜੀ, ਤੇ ਸ਼੍ਰੀ ਸੁਖਵਿੰਦਰ ਸਿੰਘ PPS ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸਥਾਨਿਕ ਕਮ-ਡਿਸਟ੍ਰਿਕਟ ਕਮਿਊਨਿਟੀ ਪੁਲਿਸ ਅਫਸਰ ਕਮਿਸ਼ਨਰੇਟ ਜਲੰਧਰ ਜੀ ਦੀਆਂ ਹਦਾਇਤਾਂ ਅਤੇ ਮਾਰਗਦਰਸ਼ਨ ਅਨੁਸਾਰ ਜ਼ਿਲ੍ਹਾ ਸਾਂਝ ਕੇਂਦਰ ਕਮਿਸ਼ਨਰੇਟ ਜੰਲਧਰ ਵਲੋਂ ਸਰਕਾਰੀ ਹਾਈ ਸਮਾਰਟ ਸਕੂਲ ਕਿਸ਼ਨ ਪੁਰਾ ਜਲੰਧਰ ਦੇ ਪ੍ਰਿੰਸੀਪਲ ਸ੍ਰੀ ਪਰਮਿੰਦਰ ਸਿੰਘ ਅਤੇ. NGO ਜਨ ਕਲਿਆਣ ਸੋਸ਼ਲ ਵੈੱਲਫੇਅਰ ਸੋਸਾਇਟੀ ਦੇ ਚੇਅਰਮੈਨ ਡਾਕਟਰ ਸੁਰਿੰਦਰ ਕਲਿਆਣ, ਪ੍ਰਧਾਨ ਸ਼੍ਰੀ ਕੀਰਤੀ ਕਾਂਤ ਕਲਿਆਣ ਦੇ ਸਹਿਯੋਗ ਨਾਲ ਨਸ਼ਿਆ ਦੀ ਰੋਕਥਾਮ ਸਬੰਧੀ ਇੱਕ ਜਾਗਰੂਕਤਾ ਕੈਂਪ ਸਕੂਲ ਵਿਖੇ ਆਯੋਜਿਤ ਕੀਤਾ ਗਿਆ।
ਸੈਮੀਨਾਰ ਵਿੱਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਦੀ ਰੋਕਥਾਮ ਬਾਰੇ ਵਿਸਥਾਰ ਨਾਲ ਜਾਗਰੂਕ ਕੀਤਾ ਗਿਆ, ਆਮ ਪਬਲਿਕ ਨੂੰ ਸੈਮੀਨਾਰ ਦੌਰਾਨ ਇਹ ਸੰਦੇਸ਼ ਦਿੱਤਾ ਗਿਆ ਕਿ ਆਉਣ ਵਾਲੀ ਨੋਜਵਾਨ ਪੀੜੀ ਨੂੰ ਇਸ ਨਸ਼ੇ ਦੇ ਕੌੜ ਤੋਂ ਦੂਰ ਰਹਿ ਕੇ ਅਪਣੀ ਸਿਹਤ ਧਿਆਨ ਦੇਣਾ ਚਾਹੀਦਾ ਹੈ ਅਤੇ ਅਪਣੇ ਖ਼ਾਲੀ ਸਮੇਂ ਵਿੱਚ ਖੇਡਾਂ ਵੱਲ ਧਿਆਨ ਦੇਣ ਦੀ ਲੋੜ ਹੈ, ਨਸ਼ੇ ਦੇ ਦਲਦਲ ਤੋਂ ਬੱਚ ਕੇ ਹੀ ਤੰਦਰੁਸਤ ਰਿਹਾ ਜਾ ਸਕਦਾ ਹੈ ਇਸ ਤੋ ਇਲਾਵਾ ਸੈਮੀਨਾਰ ਵਿੱਚ ਐਮਰਜੈਂਸੀ ਵਿੱਚ ਪੁਲਿਸ ਹੈਲਪ ਲਾਈਨ ਨੰਬਰ 112 ਤੇ ਮਹਿਲਾਵਾਂ ਲਈ ਐਮਰਜੈਂਸੀ ਵਿੱਚ ਸ਼ਕਤੀ ਐਪ ਬਾਰੇ ਤੇ ਪੁਲਿਸ ਹੈਲਪ ਲਾਈਨ ਨੰਬਰ 181/1091 ਬਾਰੇ , Know Your Police Saanjh App ਬਾਰੇ ਤੇ ਆਨਲਾਈਨ ਸਾਂਝ ਸੇਵਾਵਾਂ ਅਪਲਾਈ ਕਰਨ ਲਈ PPSAANJH App ਅਤੇ PPSAANJH.IN ਵੈਬਸਾਈਟ ਬਾਰੇ ਜਾਗਰੂਕ ਕੀਤਾ, ਇਸ ਮੌਕੇ ਤੇ ਇੰਸਪੈਕਟਰ ਗੁਰਦੀਪ ਲਾਲ ਅਤੇ ਇੰਸਪੈਕਟਰ ਸੰਜੀਵ ਕੁਮਾਰ, ਸਮਾਜ ਸੇਵਿਕਾ ਪਰਵੀਨ ਅਬਰੋਲ, ਐਡਵੋਕੇਟ ਸੁਨੀਤਾ ਕੁਮਾਰੀ,
ਸਮਾਜ ਸੇਵਿਕਾ ਦੀਪਾਲੀ ਬਾਗੜੀਆ, ਸਮਾਜ ਸੇਵਿਕਾ ਜਸਪ੍ਰੀਤ ਕੌਰ, ਸਮਾਜ ਸੇਵਕ ਜਤਿੰਦਰ ਸਿੰਘ ਭਾਟੀਆ, ਸਮਾਜ ਸੇਵਿਕਾ ਬਬੀਤਾ ਮਲਿਕ, ਸਮਾਜ ਸੇਵਿਕਾ ਮਾਨਵੀ, ਆਮ ਪਬਲਿਕ ਅਤੇ ਸਕੂਲ ਸਟਾਫ ਮੌਜੂਦ ਸਨ। ਸਕੂਲ ਦੇ ਪ੍ਰਿੰਸੀਪਲ ਸ੍ਰੀ ਪਰਮਿੰਦਰ ਸਿੰਘ ਨੇ ਕਮਿਊਨਿਟੀ ਪੁਲਿਸਿਂਗ ਪੰਜਾਬ ਦੇ ਇਸ ਉਪਰਾਲੇ ਦੀ ਬਹੁਤ ਸ਼ਲਾਘਾ ਕੀਤੀ ਤੇ ਕਿਹਾ ਕਿ ਇਸ ਤਰ੍ਹਾਂ ਦੇ ਜਾਗਰੂਕਤਾ ਸੈਮੀਨਾਰ ਸਮੇਂ-ਸਮੇਂ ਸਿਰ ਲਗਦੇ ਰਹਿਣੇ ਚਾਹੀਦੇ ਹਨ ਤਾ ਜੋ ਪਬਲਿਕ ਵਿੱਚ ਜਾਗਰੂਕਤਾ ਪੈਦਾ ਹੋ ਸਕੇ।