ताज़ा खबरपंजाब

ਨਵੇਂ ਬਣੇ ਜੱਜ ਸਾਹਿਬ ਨੂੰ ਵਕੀਲ ਸਾਹਿਬਾਨ ਨੇ ਉੱਜਵਲ ਭਵਿੱਖ ਲਈ ਦਿੱਤੀਆਂ ਸ਼ੁਭਕਾਮਨਾਵਾ

ਜੰਡਿਆਲਾ ਗੁਰੂ, 6 ਨਵੰਬਰ (ਕੰਵਲਜੀਤ ਸਿੰਘ ਲਾਡੀ/ਦਵਿੰਦਰ ਸਿੰਘ ਸਹੋਤਾ) : ਸਥਾਨਕ ਕਸਬੇ ਦੇ ਨਜ਼ਦੀਕੀ ਪਿੰਡ ਤਾਰਾਗੜ੍ਹ ਦੇ ਵਸਨੀਕ ਆਸਦੀਪ ਸਿੰਘ ਗਿੱਲ ਜੋ ਕੁਝ ਦਿਨ ਪਹਿਲਾਂ ਪੰਜਾਬ ਨਿਆਇਕ ਪ੍ਰੀਖਿਆ ਦੇ ਸਾਰੇ ਪੜਾਵਾਂ ਨੂੰ ਪਾਰ ਕਰਕੇ ਜੱਜ ਬਣੇ ਹਨ, ਨੂੰ ਜ਼ਿਲ੍ਹਾ ਬਾਰ ਐਸੋਸੀਏਸ਼ਨ ਅੰਮ੍ਰਿਤਸਰ ਦੇ ਸੀਨੀਅਰ ਵਕੀਲ ਸਾਹਿਬਾਨ ਵੱਲੋਂ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਬੀਤੀ ਸ਼ਾਮ ਸਥਾਨਕ ਕਸਬੇ ਜੰਡਿਆਲਾ ਗੁਰੂ ਦੇ ਇੱਕ ਨਿੱਜੀ ਰੈਸਟੋਰੈਂਟ ਵਿਖੇ ਆਯੋਜਿਤ ਕੀਤੀ ਗਈ ਚਾਹ ਪਾਰਟੀ ਵਿੱਚ ਸ਼੍ਰੀ ਆਸਦੀਪ ਸਿੰਘ ਆਪਣੇ ਪਿਤਾ ਅਤੇ ਸਾਥੀਆਂ ਨਾਲ ਪਹੁੰਚੇ ਜਿਥੇ ਓਹਨਾਂ ਦਾ ਵਕੀਲ ਸਾਹਿਬਾਨ ਨੇ ਫੁੱਲਾਂ ਦਾ ਗੁਲਦਸਤਾ ਦੇਕੇ ਸੁਆਗਤ ਕੀਤਾ ਅਤੇ ਉਪਰੰਤ ਸ਼੍ਰੀ ਆਸਦੀਪ ਸਿੰਘ ਨੇ ਵਕੀਲ ਸਾਹਿਬਾਨ ਸਮੇਤ ਕੁਝ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਆਪਣੇ ਪੜ੍ਹਾਈ ਦੇ ਸਫ਼ਰ ਤੋਂ ਲੈਕੇ ਜੱਜ ਬਣਨ ਤੱਕ ਦੇ ਤਜਰਬਿਆਂ ਨੂੰ ਸਾਂਝਾ ਕੀਤਾ।

ਆਸਦੀਪ ਸਿੰਘ ਨੂੰ ਗੁਲਦਸਤਾ ਦੇਕੇ ਸਵਾਗਤ ਕਰਦੇ ਵਕੀਲ ਸਾਹਿਬਾਨ

ਇਸ ਮੌਕੇ ਹਰਪਾਲ ਸਿੰਘ (ਤਾਰਾਗੜ੍ਹ), ਸ਼ੁਕਰਗੁਜ਼ਾਰ ਸਿੰਘ(ਜੰਡਿਆਲਾ ਗੁਰੂ), ਸਰਬਜੀਤ ਸਿੰਘ ਜੋਸਨ(ਦਾਖਲਾ),ਸਰਬਜੀਤ ਸਿੰਘ ਜੋਸਨ (ਜੰਡਿਆਲਾ ਗੁਰੂ),ਬਿਕਰਮਜੀਤ ਸਿੰਘ ਝੰਡ(ਤਾਰਾਗੜ੍ਹ),ਲਖਵਿੰਦਰ ਸਿੰਘ ਝੰਡ(ਤਾਰਾਗੜ੍ਹ),ਬਲਜੀਤ ਸਿੰਘ (ਸਾਰੇ ਵਕੀਲ ਸਾਹਿਬਾਨ) ਆਦਿ ਹਾਜ਼ਿਰ ਸਨ।

Related Articles

Leave a Reply

Your email address will not be published.

Back to top button