ताज़ा खबरपंजाबराजनीति

ਨਵਜੋਤ ਸਿੰਘ ਸਿੱਧੂ ਜੋ ਕਹਿੰਦੇ ਹਨ ਓਹ ਕਰਦੇ ਵੀ ਹਨ – ਕਾਕਾ ਜਿਊਲਰਜ਼

ਭੁੰਨਰਹੇੜੀ,ਪਟਿਆਲਾ 8 ਅਗਸਤ (ਕ੍ਰਿਸ਼ਨ ਗਿਰ) : ਸੀਨੀਅਰ ਕਾਂਗਰਸੀ ਆਗੂ ਅਤੇ ਸਵਰਨਕਾਰ ਸੰਘ ਪੰਜਾਬ ਦੇ ਜਨਰਲ ਸਕੱਤਰ ਜਸਵਿੰਦਰ ਸਿੰਘ ਕਾਕਾ ਜਿਊਲਰਜ਼ ਦੇਵੀਗਡ਼੍ਹ ਨੇ ਕਿਹਾ ਕਿ ਕਹਿਣੀ ਅਤੇ ਕਥਨੀ ਦੇ ਪੱਕੇ ਹਨ ਨਵਜੋਤ ਸਿੰਘ ਸਿੱਧੂ, ਜਿਨ੍ਹਾਂ ਦੀ ਅਗਵਾਈ ਹੇਠ ਪੰਜਾਬ ‘ਚ ਕਾਂਗਰਸ ਦੁਬਾਰਾ ਸਰਕਾਰ ਬਣਾਵੇਗੀ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉਨ੍ਹਾਂ ਦੇਵੀਗਡ਼੍ਹ ਵਿਖੇ ਕਾਂਗਰਸੀ ਵਰਕਰਾਂ ਦੀ ਇੱਕ ਮੀਟਿੰਗ ਤੋਂ ਬਾਅਦ ਗੱਲਬਾਤ ਕਰਦਿਆਂ ਕੀਤਾ।
ਇਸ ਮੌਕੇ ਕਾਕਾ ਜਿਊਲਰ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਨਾਲ ਕਾਂਗਰਸੀ ਵਰਕਰਾਂ ਚ ਨਵਾਂ ਜੋਸ਼ ਅਤੇ ਉਤਸ਼ਾਹ ਪੈਦਾ ਹੋਇਆ ਹੈ ਕਿਉਂਕਿ ਸਿੱਧੂ ਕਹਿਣੀ ਅਤੇ ਕਥਨੀ ਦੇ ਪੱਕੇ ਹਨ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਮੁਫਤ ਬਿਜਲੀ ਮਾਮਲੇ ‘ਚ ਬੜਾ ਸਪਸ਼ਟ ਸਟੈਂਡ ਲਿਆ ਹੈ ਜੋ 300-400 ਯੂਨਿਟ ਬਿਜਲੀ ਮੁਫ਼ਤ ਦੇਣ ਵਾਲਿਆਂ ਦੇ ਝੂਠੇ ਲਾਰਿਆਂ ਦੀ ਥਾਂ ਦੋ ਰੁਪਏ ਯੂਨਿਟ ਖ਼ਰੀਦ ਕੇ ਤਿੱਨ ਰੁਪਏ ਯੂਨਿਟ ਦੇਣ ਚ ਵਿਸ਼ਵਾਸ ਰੱਖਦੇ ਹਨ ਜਦੋਂ ਕਿ ਸਿੱਧੂ ਅਕਾਲੀ ਬੀ. ਜੇ. ਪੀ. ਸਰਕਾਰ ਸਮੇਂ ਹੋਏ ਬਿਜਲੀ ਸਮਝੌਤਿਆਂ ਨੂੰ ਰੱਦ ਕਰਨ ਦੀ ਪਹਿਲਾਂ ਹੀ ਵਕਾਲਤ ਕਰ ਚੁੱਕੇ ਹਨ। ਇਸ ਦੌਰਾਨ ਕਾਕਾ ਜਿਊਲਰ ਨੇ ਕਿਹਾ ਕਿ ਕਾਂਗਰਸ ਦੇ ਮਿਸ਼ਨ 2022 ਨੂੰ ਫਤਿਹ ਕਰਨ ਲਈ ਨੌਜਵਾਨ ਬੜੇ ਜੋਸ਼ ਨਾਲ ਅੱਗੇ ਆ ਰਹੇ ਹਨ ਕਿਉਂਕਿ ਸਿੱਧੂ ਨੇ ਨੌਜਵਾਨਾਂ ਨੂੰ ਪੂਰਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ ਹੈ।
ਇਸ ਮੌਕੇ ਗਗਨਦੀਪ ਵਰਮਾ ਪੰਚ, ਹਰਦੀਪ ਸਿੰਘ ਵਰਮਾ, ਬੂਟਾ ਰਾਮ, ਭੁੂਰਾ ਰਾਮ, ਜੱਗਾ ਰਾਮ, ਵਿਸ਼ਾਲ ਸ਼ਰਮਾ, ਮੋਨੂੰ ਰੋਹਿਤ ਜੈਨਗਰ, ਗੌਰਵ ਸ਼ਰਮਾ ਭੰਬੂਆ, ਗਗਨ ਕਲੇਰ, ਬਲਬੀਰ ਸਿੰਘ ਅਤੇ ਬਿੱਕਰ ਸਿੰਘ, ਰੁਡ਼ਕੀ ਬੁਧ ਸਿੰਘ, ਕੁਲਦੀਪ ਸਿੰਘ ਅਦਾਲਤੀਵਾਲਾ ਆਦਿ ਵੀ ਹਾਜ਼ਰ ਸਨ।

Related Articles

Leave a Reply

Your email address will not be published.

Back to top button