ਜੰਡਿਆਲਾ ਗੁਰੂ, 23 ਜੁਲਾਈ (ਦਵਿੰਦਰ ਸਿੰਘ ਸਹੋਤਾ/ਕੰਵਲਜੀਤ ਸਿੰਘ ਲਾਡੀ) : ਸਰਬਜੀਤ ਸਿੰਘ ਡਿੰਪੀ ਵੀਰ ਜੀ ਤੇ ਨਰੇਸ਼ ਪਾਠਕ ਨੇ ਅੱਜ ਤੱਕ ਬਿਨਾਂ ਸਵਾਰਥ ਸੇਵਾ ਦੀ ਭਾਵਨਾ ਨਾਲ ਜੰਡਿਆਲਾ ਗੁਰੂ ਹਲਕੇ ਵਿੱਚ ਜਨਤਾ ਦੀ ਸੇਵਾ ਕੀਤੀ ਸੇਵਾ ਵੀ ਉਸ ਸਮੇਂ ਤੋਂ ਕੀਤੀ ਜਦੋਂ ਆਮ ਆਦਮੀ ਪਾਰਟੀ ਦਾ ਨਾਮੋ ਨਿਸ਼ਾਨ ਨਹੀਂ ਸੀ। ਆਮ ਆਦਮੀ ਪਾਰਟੀ ਦੇ ਜੰਡਿਆਲਾ ਗੁਰੂ ਹਲਕੇ ਵਿੱਚ ਪੈਰ ਜਮਾਉਣ ਵਾਲੇ ਅਤੇ ਪਹਿਲੇ ਸਖਸ ਨਰੇਸ਼ ਪਾਠਕ ਤੇ ਸਰਬਜੀਤ ਸਿੰਘ ਡਿੰਪੀ ਸਨ ਜਿਨ੍ਹਾਂ ਨੇ ਪਾਰਟੀ ਨੂੰ ਕਾਇਮ ਕਰਕੇ ਆਮ ਆਦਮੀ ਪਾਰਟੀ ਦੀ ਹੋਂਦ ਬਣਾਈ। ਅੱਜ ਹਰਭਜਨ ਸਿੰਘ ETO ਮੰਤਰੀ ਬਣ ਗਏ ਲੋਕਾਂ ਦੀ ਸੇਵਾ ਕਰਨ ਦੇ ਨਾਲ-ਨਾਲ ਮਹੀਨਾ ਵਾਰ ਸਰਕਾਰੀ ਤਨਖ਼ਾਹ ਵੀ ਲੱਗੀ ਹੈ ਤਾਂ ਜੋ ਉਸ ਤਨਖਾਹ ਨਾਲ ਆਪਣੇ ਪ੍ਰਵਾਰ ਦਾ ਪਾਲਣ ਪੋਸ਼ਣ ਵੀ ਕੀਤਾ ਜਾਵੇ। ਮੈਂ ਆਪਣੇ ਵੱਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ETO, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੇਨਤੀ ਰਾਹੀ ਅਪੀਲ ਕਰਦਾ ਹਾਂ ਕਿ ਸਰਬਜੀਤ ਸਿੰਘ ਡਿੰਪੀ, ਨਰੇਸ਼ ਪਾਠਕ ਵਰਗੇ ਅਨਮੋਲ ਹੀਰੇ ਨੂੰ ਉਹਨਾਂ ਦੇ ਮਿਹਨਤ ਦੀ ਕਦਰ ਕਰੋ ਜਿੰਨਾ ਨੇ ਪਾਰਟੀ ਜੰਡਿਆਲਾ ਹਲਕੇ ਵਿੱਚ ਕਾਇਮ ਕੀਤੀ।
ਇਹੋ ਜਿਹੀਆਂ ਸਖਸ਼ੀਅਤਾਂ ਦਾ ਮਾਣ ਸਤਿਕਾਰ ਕਰਦਿਆਂ ਹੋਏ ਕੋਈ ਯੋਗ ਅਹੁੱਦਾ ਜੋ ਪੰਜਾਬ ਪੱਧਰ ਦੀ ਚੇਅਰਮੈਨੀ ਜਾ ਡਾਇਰੈਕਟਰ ਆਦਿ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ।ਜਿੱਥੇ ਇਹਨਾਂ ਯੋਧਿਆਂ ਵਿੱਚ ਪਾਰਟੀ ਪ੍ਰਤੀ ਅਤੇ ਜਨਤਾ ਦੀ ਸੇਵਾ ਕਰਨ ਦਾ ਉਤਸ਼ਾਹ ਹੋਰ ਹੋਵੇ ਇਸ ਨਾਲ ਜਨਤਾ ਨੂੰ ਵੀ ਪਤਾ ਲੱਗ ਸਕੇ ਕਿ ਸੱਚੀ ਆਮ ਆਦਮੀ ਪਾਰਟੀ ਦਾ ਝੰਡਾ ਬੁਲੰਦ ਕਰਨ ਵਾਲੇ ਮਿਹਨਤੀ ਵਰਕਰਾਂ ਦੀ ਕਦਰ ਪਾਰਟੀ ਵਿੱਚ ਹੈ। ਅੱਜ ਸਰਬਜੀਤ ਸਿੰਘ ਡਿੰਪੀ ਵੀਰ ਦੇ ਜਨਮਦਿਨ ਮੌਕੇ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਕੈਬਨਿਟ ਮੰਤਰੀ ਹਰਭਜਨ ਸਿੰਘ ETO ਇਹ ਪੋਸਟ ਪੜਕੇ ਜਰੂਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧਿਆਨ ਵਿੱਚ ਗੱਲ ਲਿਆ ਕੇ ਜਲਦੀ ਹੀ ਖੁਸ਼ ਖਬਰੀ ਦੀ ਗੱਲ ਸਰਬਜੀਤ ਸਿੰਘ ਡਿੰਪੀ ਤੇ ਨਰੇਸ ਪਾਠਕ ਨੂੰ ਯੋਗ ਅਹੁੱਦੇਦਾਰੀ ਦੀ ਸੇਵਾ ਕਰਨ ਦੀ ਜਿੰਮੇਵਾਰੀ ਦਿੱਤੀ ਜਾਵਗੀ।