
ਜਲੰਧਰ, 03 ਦਸੰਬਰ (ਧਰਮਿੰਦਰ ਸੋਂਧੀ) : ਕਦੀ ਕਾਂਗਰਸ ਅਤੇ ਕਦੇ ਆਮ ਆਦਮੀ ਪਾਰਟੀ ਦਾ ਸਿਪਾਹੀ ਅਖਵਾਉਣ ਵਾਲਾ ਸੋਸ਼ਲ ਮੀਡੀਆ ਵਿੱਚ ਸੁਰਖੀਆਂ ਵਿੱਚ ਰਹਿਣ ਵਾਲੇ ਨੂੰ ਸਰਕਾਰੀ ਤੰਤਰ ਦਾ ਕੋਈ ਡਰ ਨਹੀ ਹੈ। ਧੜਾਧੜ ਨਜਾਇਜ਼ ਕਲੋਨੀਆਂ ਕੱਟ ਕੇ ਸਰਕਾਰ ਦੇ ਰੈਵੀਨਿਉ ਨੂੰ ਘਾਟਾ ਪਾ ਰਿਹਾ ਹੈ ਇੰਝ ਲਗਦਾ ਜਿਵੇਂ ਉਸ ਨੂੰ ਕਿਸੇ ਦਾ ਡਰ ਨਹੀ ਇੱਕ ਕਹਾਵਤ ਹੈ ਕਿ ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ ਫਿਰ ਭਲਾ ਕਿਵੇਂ ਹੋ ਸਕਦਾ ਹੈ। ਸੂਤਰਾਂ ਮੁਤਾਬਕ ਨਜਾਇਜ਼ ਕਲੋਨੀ ਕੱਟਣ ਵਾਲੇ ਤੇ ਕਿਸੇ ਸੱਤਾਧਾਰੀ ਨੇਤਾ ਦਾ ਆਸ਼ਿਰਵਾਦ ਮੰਨਿਆ ਜਾ ਰਿਹਾ ਹੈ।
ਜੇਕਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਆਪਣੇ ਨੁਮਾਇੰਦੇ ਹੀ ਇਹੋ ਜਿਹੇ ਦਲਬਦਲੂਆਂ ਨੂੰ ਆਪਣਾ ਆਸ਼ੀਰਵਾਦ ਦੇਣਗੇ ਤਾਂ ਫਿਰ ਪੰਜਾਬ ਦਾ ਅਤੇ ਉਸ ਇਲਾਕੇ ਦਾ ਜਾਂ ਕਹਿ ਲਵੋ ਰੈਵੀਨਿਉ ਕਿਵੇਂ ਪੂਰਾ ਹੋ ਸਕੇਗਾ। ਜੇਕਰ ਸਰਕਾਰ ਨੂੰ ਰੈਵੀਨਿਉ ਹੀ ਨਾ ਮਿਲੇ ਤਾਂ ਪੰਜਾਬ ਸਰਕਾਰ ਲੋਕਾਂ ਨੂੰ ਸਹੂਲਤਾਂ ਕਿਥੋਂ ਦਵੇਗੀ। ਸਰਕਾਰ ਦੇ ਨੁਮਾਇੰਦਿਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਤਾਂ ਕਿ ਅਕਸ ਨੂੰ ਧੱਬਾ ਨਾ ਲੱਗੇ ਜੇਕਰ ਇੰਝ ਹੀ ਹੁੰਦਾ ਰਿਹਾ ਤਾਂ ਇਸ ਦਾ ਆਉਣ ਵਾਲੇ ਇਲੈਕਸ਼ਨਾਂ ਤੇ ਬੁਰਾ ਅਸਰ ਪਵੇਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਨਜਾਇਜ਼ ਕਲੋਨੀ ਕੱਟਣ ਵਾਲੇ ਤੇ ਕਾਰਵਾਈ ਹੁੰਦੀ ਹੈ ਜਾਂ ਮਿਲੇਗਾ ਸੱਤਾਧਾਰੀ ਨੇਤਾ ਦਾ ਆਸ਼ਿਰਵਾਦ