ਬਾਬਾ ਬਕਾਲਾ ਸਾਹਿਬ, 08 ਅਗਸਤ (ਸੁਖਵਿੰਦਰ ਬਾਵਾ) : ਅੱਜ ਆਮ ਆਦਮੀ ਪਾਰਟੀ ਦੇ ਯੂਥ ਜੋਆਇੰਟ ਸਕੱਤਰ ਪੰਜਾਬ ਅਤੇ ਵਪਾਰ ਮੰਡਲ ਦੇ ਹਲਕਾ ਕੁਆਡੀਨੇਟਰ ਸੁਰਜੀਤ ਸਿੰਘ ਕੰਗ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਵਿਧਾਇਕ ਦਲਬੀਰ ਸਿੰਘ ਟੋਂਗ ਦੇ ਦਿਸ਼ਾ ਨਿਰਦੇਸ਼ ਹੇਠ ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਅਤੇ ਨਗਰ ਪੰਚਾਇਤ ਰਈਆ ਦੀ ਵਾਰਡ ਨੰਬਰ 13 ਦੀ ਇਲੈਕਸਨ ਸਿਹਤ, ਸਿੱਖਿਆ, ਸਾਫ ਸੁਥਰੇ ਨਗਰ ਵਰਗੇ ਲੋਕਾਂ ਦੇ ਮੁੱਦਿਆਂ ਦੇ ਅਧਾਰ ‘ਤੇ ਲੜੀ ਜਾਵੇਗੀ। ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੈਬਨੇਟ ਮੰਤਰੀ ਬਲਕਾਰ ਸਿੰਘ ਦੀ ਯੋਗ ਅਗਵਾਈ ਹੇਠ ਪਿੰਡਾਂ ਅਤੇ ਸ਼ਹਿਰਾਂ ਵਿੱਚ ਮੁਹੱਲਾ ਕਲੀਨਿਕ, ਭ੍ਰਿਸ਼ਟਾਚਾਰ ਨੂੰ ਨੱਥ ਪਾਉਣਾ, ਚੰਗੇ ਅਤੇ ਸਮਾਰਟ ਸਕੂਲ ਪ੍ਰਬੰਧ, ਲੋਕਾਂ ਨੂੰ ਫ੍ਰੀ ਅਤੇ ਨਿਰਵਿਘਨ ਬਿਜਲੀ ਸਪਲਾਈ ਵਰਗੇ ਇਤਿਹਾਸਕ ਕੰਮ ਕੀਤੇ ਜਾ ਰਹੇ ਹਨ।
ਜਿੰਨਾ ਤੋਂ ਲੋਕ ਖੁਸ਼ ਹਨ ਅਤੇ ਇਸ ਵਾਰ ਕਾਰਪੋਰੇਸ਼ਨਾਂ ਅਤੇ ਨਗਰ ਪੰਚਾਇਤ ਦੀਆਂ ਚੋਣਾਂ ਵਿੱਚ ਲੋਕ ਆਮ ਆਦਮੀ ਪਾਰਟੀ ਦੇ ਉਮੀਦਵਾਰਾ ਨੂੰ ਵੱਡੀ ਬਹੁਤਮ ਨਾਲ ਜਿਤਾਉਣਗੇ ਤਾਂ ਜੋ ਕਿ ਸ਼ਹਿਰਾਂ ਵਿੱਚ ਉਹ ਵਿਕਾਸ ਦੇ ਕੰਮ ਕੀਤੇ ਜਾ ਸਕਣ, ਜੋ ਪ੍ਰਾਣੀਆਂ ਰਵਾਇਤੀ ਪਾਰਟੀ ਦੀ ਆਪਸੀ ਝਗੜਿਆਂ ਦੇ ਕਾਰਨ ਨਹੀਂ ਹੋ ਸਕੇ । 75 ਸਾਲ ਬੀਤ ਜਾਣ ਦੇ ਬਾਦਅ ਵੀ ਰਵਾਇਤੀ ਪਾਰਟੀਆਂ ਪੰਜਾਬ ਦੇ ਲੋਕਾਂ ਨੂੰ ਸਹੀ ਪ੍ਰਬੰਧ ਨਹੀਂ ਦੇ ਸਕੀਆਂ. ਉਹਨਾਂ ਦੀ ਇਸ ਨਕਾਮੀ ਕਾਰਨ ਹੀ 2022 ਦੀ ਇਲੈਕਸ਼ਨ ਵਿੱਚ ਆਮ ਲੋਕਾਂ ਨੇ ਰਵਾਇਤੀ ਪਾਰਟੀਆਂ ਅਤੇ ਉਹਨਾਂ ਦੇ ਲੀਡਰਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਅਤੇ ਆਮ ਆਦਮੀ ਪਾਰਟੀ ਨੂੰ ਵੱਡੇ ਬਹੁਮਤ ਨਾਲ ਜਿਤਾਇਆ । ਜਿਸਦੇ ਫਲਸਵਰੂਪ ਅੱਜ ਇੱਕ ਚੰਗੀ ਸਰਕਾਰ ਲੋਕਾਂ ਦੀਆਂ ਆਸਾਂ ਤੇ ਖਰਾ ਉਤਰਨ ਲਈ ਦਿਨ ਰਾਤ ਕੰਮ ਕਰ ਰਹੀ ਹੈ।
ਆਉਣ ਵਾਲੀਆਂ ਕਾਰਪੋਰੇਸ਼ਨ ਅਤੇ ਨਗਰ ਪੰਚਾਇਤ ਦੀਆਂ ਚੋਣਾਂ ਵਿੱਚ ਸ਼ਹਿਰਾਂ ਦੇ ਲੋਕ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਸ਼ਹਿਰਾਂ ਦੀ ਜਿੰਮੇਵਾਰੀ ਵੀ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਦੇ ਹੱਥ ਦੇਣਗੇ ਤਾਂ ਜੋ ਪੰਜਾਬ ਦੇ ਸ਼ਹਿਰਾਂ ਦਾ ਨਵੀਨੀਕਰਨ ਹੋ ਸਕੇ ਅਤੇ ਪੰਜਾਬ ਦੇ ਸ਼ਹਿਰਾਂ ਨੂੰ ਅਸਲ ਵਿੱਚ ਸਮਾਰਟ ਸਿਟੀ ਬਣਾਇਆ ਜਾ ਸਕੇ। ਇਸ ਮੌਕੇ ਉਹਨਾਂ ਨਾਲ ਬਲਾਕ ਪ੍ਰਧਾਨ ਸਰਵਨ ਸਿੰਘ ਸਰਾਏ, ਬਾਬਾ ਬਕਾਲਾ ਸਾਹਿਬ ਪ੍ਰਧਾਨ ਸੁਖਦੇਵ ਸਿੰਘ ਔਜਲਾ, ਹਰਿੰਦਰ ਸਿੰਘ ਸੋਨੂੰ, ਰਿ, ਡਿਪਟੀ ਨਿਰਮਲ ਸਿੰਘ, ਹਰਪ੍ਰੀਤ ਸਿੰਘ ਭਿੰਡਰ, ਨਿਰਮਲ ਸਿੰਘ ਬੇਦਾਦਪੁਰ, ਬਲਾਕ ਪ੍ਰਧਾਨ ਸੁਖਦੇਵ ਸਿੰਘ ਪੱਡਾ, ਸੰਜੀਵ ਭੰਡਾਰੀ ਮੰਦਿਰ ਪ੍ਰਧਾਨ ਰਈਆ, ਸਰਬਜੀਤ ਸਿੰਘ ਐਮ.ਸੀ., ਜਗਤਾਰ ਸਿੰਘ ਬਿੱਲਾ ਯੂਥ ਆਗੂ, ਅਜੀਤ ਸਿੰਘ ਮਾਹਲਾ, ਲਵਪ੍ਰੀਤ ਸਿੰਘ, ਪਰਮਜੀਤ ਸਿੰਘ, ਜੈਮਲ ਸਿੰਘ ਖਾ ਮੈਂਬਰ ਭਗਤ ਸਿੰਘ, ਰਵੀ ਸਿੰਘ, ਸੰਜੀਵ ਕੁਮਾਰ ਬਿੱਲਾ, ਅਮਰ ਸਿੰਘ ਰੰਧਾਵਾ, ਅਵਤਾਰ ਸਿੰਘ ਵਿਰਕ, ਮਨਿੰਦਰ ਗੋਲਡੀ ਆਦਿ ਆਗੂ ਹਾਜਰ ਸਨ।