
ਜੰਡਿਆਲਾ ਗੁਰੂ, 21 ਨਵੰਬਰ (ਕੰਵਲਜੀਤ ਸਿੰਘ) : ਧੰਨ ਧੰਨ ਬਾਬਾ ਬਰਲਾਮ ਸਿੰਘ ਜੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮੇਲਾ ਮਨਾਇਆ ਜਾ ਰਿਹਾ। ਇਸ ਮੇਲੇ ਦੌਰਾਨ ਪਿੰਡ ਮਿਹਰਬਾਨਪੁਰਾ ਦੇ ਅੱਡੇ ਤੇ ਦੁਕਾਨਦਾਰਾਂ ਵੱਲੋਂ ਬਾਬਾ ਜੀ ਦੇ ਮੇਲੇ ਤੇ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਗਿਆ ਹੋਰ ਵੀ ਕਈ ਤਰ੍ਹਾਂ ਦੇ ਲੰਗਰ ਲਗਾਏ ਗਏ।
ਇਹ ਮੇਲਾ ਬੜੀ ਹੀ ਸ਼ਰਧਾ ਤੇ ਭਾਵਨਾ ਦੇ ਨਾਲ ਤਿੰਨ ਪਿੰਡਾਂ ਵੱਲੋਂ ਲਗਾਇਆ ਜਾਂਦਾ ਹੈ ਬਾਬਾ ਜੀ ਦੇ ਇਸ ਮੇਲੇ ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਹਨ ਉਸ ਤੋਂ ਉਪਰੰਤ ਕੀਰਤਨ ਦਰਬਾਰ ਵੀ ਸਜਾਇਆ ਜਾਂਦਾ ਹੈ ਬਾਬਾ ਜੀ ਦੇ ਮੇਲੇ ਤੇ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਦੀਆਂ ਹਨ। ਬਾਬਾ ਜੀ ਦੇ ਮੁੱਖ ਸੇਵਾਦਾਰ ਸਰਦਾਰ ਮੁਖਤਾਰ ਸਿੰਘ ਮਿਹਰਬਾਨਪੁਰਾ ਅੱਡੇ ਸਾਰੇ ਸਮੂਹ ਦੁਕਾਨਦਾਰ ਅਤੇ ਸੰਗਤਾਂ ਬੜੀ ਖੁਸ਼ੀ ਦੇ ਨਾਲ ਇਸ ਮੇਲੇ ਦੀ ਸੇਵਾ ਕਰਦੀਆਂ ਹਨ।