ਫਰੀਦਕੋਟ, 04 ਜਨਵਰੀ (ਬਿਊਰੋ) : ਸੰਘਣੀ ਧੁੰਧ ਕਾਰਨ ਲਗਾਤਾਰ ਹਾਦਸੇ ਵੱਧਦੇ ਜਾ ਰਹੇ ਹਨ। ਇਸੇ ਦੋਰਾਨ ਇਕ ਮਾਮਲਾ ਫਰੀਦਕੋਟ ਤੋਂ ਸਰਾਏਨਾਗਾ ਸ੍ਰੀ ਮੁਕਤਸਰ ਸਾਹਿਬ ਨੂੰ ਜਾਂਦੀ ਸੜਕ ‘ਤੇ ਸੇਮ ਨਾਲੇ ਨੇੜੇ ਦੇਰ ਰਾਤ ਵਾਪਰਣ ਦਾ ਸਾਹਮਣੇ ਆਈਆ ਹੈ ।
ਹਾਦਸੇ ਇੰਨਾ ਭਿਆਨਕ ਸੀ ਕਿ ਇੱਕ ਪਰਿਵਾਰ ਕਾਰ ਸਮੇਤ ਨਾਲੇ ਵਿੱਚ ਡਿੱਗ ਗਿਆ।ਜਾਣਕਾਰੀ ਅਨੁਸਾਰ ਪਰਿਵਾਰ ਆਪਣੀ ਕਾਰ ਵਿੱਚ ਕੰਮੇਆਣਾ ਤੋਂ ਪਿੰਡ ਫਿਦੇ ਕਲਾਂ ਜਾ ਰਿਹਾ ਸੀ। ਗਨੀਮਤ ਰਹੀ ਕੇ ਨਾਲ ਨਾਲੇ ਵਿੱਚ ਜ਼ਿਆਦਾ ਪਾਣੀ ਨਹੀਂ ਸੀ।ਕਾਰ ਦੇ ਸ਼ੀਸ਼ੇ ਤੋੜ ਕੇ ਸਾਰੇ ਬਾਹਰ ਨਿਕਲ ਗਏ। ਸਵੇਰ ਹੁੰਦੇ ਹੀ ਲੋਕਾਂ ਨੇ ਕਾਰ ਨੂੰ ਟਰੈਕਟਰ ਦੀ ਮਦਦ ਨਾਲ ਬਾਹਰ ਕੱਢਿਆ। ਪੁਲ ਦੀ ਨਵੀਂ ਉਸਾਰੀ ਕਰਕੇ ਆਰਜ਼ੀ ਸੜਕ ਤਿਆਰ ਕੀਤੀ ਗਈ ਸੀ। ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਪ੍ਰਸ਼ਾਸਨ ਤੇ ਠੇਕੇਦਾਰ ’ਤੇ ਪੁਲ ਖੋਲ੍ਹਣ ’ਚ ਲਾਪ੍ਰਵਾਹੀ ਦਾ ਦੋਸ਼ ਲਾਇਆ ਹੈ।