500 ਮਰੀਜ਼ਾਂ ਦਾ ਕੀਤਾ ਚੈੱਕਅਪ ਤੇ 250 ਐਨਕਾਂ ਦਿੱਤੀਆਂ ਮੁਫ਼ਤ
ਧੀਰ ਪਰਿਵਾਰ ਵਲੋਂ ਨਿਭਾਈ ਗਈ ਸੇਵਾ ਸ਼ਲਾਘਾਯੋਗ-ਚੇਅਰਮੈਨ ਸੈਂਟੀ
ਚੋਹਲਾ ਸਾਹਿਬ/ਤਰਨਤਾਰਨ, 25 ਫਰਵਰੀ (ਰਾਕੇਸ਼ ਨਈਅਰ) :- ਚੋਹਲਾ ਸਾਹਿਬ ਵਿਖੇ ਨਵੇਂ ਖੁੱਲ੍ਹੇ ‘ਗਲੋਬਲ ਅੱਖਾਂ ਦਾ ਹਸਪਤਾਲ’ ਵਿੱਚ ਧੀਰ ਪਰਿਵਾਰ ਚੋਹਲਾ ਸਾਹਿਬ ਵਲੋਂ ਆਪਣੀ ਬੇਟੀ ਦੀਪਿਕਾ ਧੀਰ ਦੀ ਯਾਦ ਨੂੰ ਸਮਰਪਿਤ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ।ਇਸ ਕੈਂਪ ਦਾ ਉਦਘਾਟਨ ਸੀਨੀਅਰ ਕਾਂਗਰਸੀ ਆਗੂ ਰਵਿੰਦਰ ਸਿੰਘ ਸੈਂਟੀ ਚੇਅਰਮੈਨ ਮਾਰਕੀਟ ਕਮੇਟੀ ਨੌਸ਼ਹਿਰਾ ਪਨੂੰਆਂ ਅਤੇ ਲਖਬੀਰ ਸਿੰਘ ਪਹਿਲਵਾਨ ਸਰਪੰਚ ਚੋਹਲਾ ਸਾਹਿਬ ਵਲੋਂ ਸਾਂਝੇ ਤੌਰ ‘ਤੇ ਕੀਤਾ ਗਿਆ।ਇਸ ਮੁਫ਼ਤ ਮੈਡੀਕਲ ਕੈਂਪ ਵਿੱਚ ਅੱਖਾਂ ਦੇ ਮਾਹਿਰ ਡਾਕਟਰ ਮਨੋਜ ਕੁਮਾਰ ਤੇ ਉਨ੍ਹਾਂ ਟੀਮ ਵਲੋਂ 500 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦੇ ਟੈਸਟ ਕੀਤੇ ਗਏ ਅਤੇ 250 ਦੇ ਕਰੀਬ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਐਨਕਾਂ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।ਇਸ ਮੌਕੇ ਬੋਲਦਿਆਂ ਚੇਅਰਮੈਨ ਰਵਿੰਦਰ ਸਿੰਘ ਸੈਂਟੀ ਨੇ ਕਿਹਾ ਕਿ ਧੀਰ ਪਰਿਵਾਰ ਵਲੋਂ ਆਪਣੀ ਹੋਣਹਾਰ ਬੇਟੀ ਦੀ ਯਾਦ ਨੂੰ ਸਮਰਪਿਤ ਨਿਭਾਈ ਗਈ ਇਹ ਸੇਵਾ ਸ਼ਲਾਘਾਯੋਗ ਹੈ।ਉਨ੍ਹਾਂ ਕਿਹਾ ਕਿ ਜ਼ਰੂਰਤਮੰਦਾਂ ਅਤੇ ਪੀੜਤਾਂ ਦੀ ਔਖੀ ਘੜੀ ‘ਚ ਬਾਂਹ ਫੜਣਾ ਸਭ ਤੋਂ ਉੱਤਮ ਸੇਵਾ ਕਾਰਜ਼ ਹੈ।ਇਸ ਮੌਕੇ ਰਮਨ ਕੁਮਾਰ ਧੀਰ ਜਿਊਲਰਜ਼ ਵਾਲਿਆਂ ਨੇ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੇ ਹੋਰ ਮੁਫ਼ਤ ਮੈਡੀਕਲ ਕੈਂਪ ਲਗਾਉਣਗੇ।ਇਸ ਮੌਕੇ ਅਸ਼ੋਕ ਕੁਮਾਰ ਭਗਤ,ਪੱਤਰਕਾਰ ਰਾਕੇਸ਼ ਨਈਅਰ,ਰਾਏ ਦਵਿੰਦਰ ਸਿੰਘ ਬਿੱਟੂ ਸਾਬਕਾ ਸਰਪੰਚ,ਰਾਕੇਸ਼ ਕੁਮਾਰ ਬਿੱਲਾ,ਅਜੇ ਕੁਮਾਰ ਧੀਰ,ਭੁਪਿੰਦਰ ਕੁਮਾਰ ਨਈਅਰ,ਰਿਸ਼ਵ ਧੀਰ,ਡਾਕਟਰ ਰਤਨਜੀਤ ਸਿੰਘ,ਸਤਨਾਮ ਸਿੰਘ ਢਿੱਲੋਂ,ਸ਼ਿੰਦਾ ਸ਼ਾਹ,ਸੰਦੀਪ ਕੁਮਾਰ ਸਨੀ ਧੀਰ,ਵਿਦਿਆ ਸਾਗਰ,ਰਾਹੁਲ ਸ਼ਰਮਾ,ਜਸਬੀਰ ਸਿੰਘ ਜੱਸਾ ਉੱਨ ਵਾਲੇ,ਸਾਹਬੀ ਚੋਹਲਾ,ਸੌਰਵ ਧੀਰ,ਦੀਪਕ ਧੀਰ ਆਦਿ ਹਾਜ਼ਰ ਸਨ