ताज़ा खबरपंजाब

ਦੇਸ਼ ਦੀ ਆਜ਼ਾਦੀ ਦੀ 76 ਵਰ੍ਹੇਗੰਢ ਮੌਕੇ ਨਗਰ ਪੰਚਾਇਤ, ਰਈਆ ਵਿਖੇ ਵਿਧਾਇਕ ਦਲਬੀਰ ਸਿੰਘ ਟੋਗ ਨੇ ਝੰਡਾ ਲਹਿਰਾਇਆ

ਦੇਸ਼ ਵਿਦੇਸ਼ ਵਿਚ ਵੱਸਦੇ ਦੇਸ਼ਵਾਸੀਆਂ ਨੂੰ ਅਜਾਦੀ ਦਿਵਸ ਦੀ ਵਧਾਈ ਦਿੱਤੀ

ਬਾਬਾ ਬਕਾਲਾ ਸਾਹਿਬ 15 ਅਗਸਤ (ਸੁਖਵਿੰਦਰ ਬਾਵਾ) : ਅੱਜ ਨਗਰ ਪੰਚਾਇਤ ਰਈਆ ਵਿਖੇ ਵਿਧਾਇਕ ਦਲਬੀਰ ਸਿੰਘ ਟੋਂਗ ਨੇ ਦੇਸ਼ ਦੀ ਆਜ਼ਾਦੀ ਦੀ 16 ਵਰ੍ਹੇਗੰਢ ਮੌਕੇ ਝੰਡਾ ਲਹਿਰਾਇਆ ਅਤੇ ਦੇਸ਼ ਵਿਦੇਸ਼ ਵਿੱਚ ਵਸਦੇ ਦੇਸ਼ਵਾਸੀਆਂ ਨੂੰ ਅਜਾਦੀ ਦਿਵਸ ਦੀ ਵਧਾਈ ਦਿੱਤੀ । ਵਿਧਾਇਕ ਦਲਬੀਰ ਸਿੰਘ ਟੋਗ ਨੇ ਇਸ ਮੌਕੇ ਭਾਸ਼ਨ ਦੌਰਾਨ ਦੇਸ਼ ਦੇ ਉਹਨਾਂ ਸ਼ਹੀਦਾ ਨੂੰ ਨਮਨ ਕੀਤਾ ਜਿੰਨਾ ਦੀ ਬਦੌਲਤ ਅੱਜ ਅਸੀਂ ਅਜਾਦ ਦੇਸ ਵਿੱਚ ਸਾਹ ਲੈ ਰਹੇ ਹਾਂ । ਇਸਤੋਂ ਬਾਅਦ ਵਿਧਾਇਕ ਟੋਂਗ ਨੇ ਸਰਕਾਰ ਵੱਲੋਂ ਕੀਤੇ ਗਏ ਕੰਮ ਜਿਵੇਂ ਕਿ ਸਰਕਾਰ ਵੱਲੋਂ ਸ਼ਹੀਦਾਂ ਨੂੰ ਸਨਮਾਨ ਦੇਣ ਲਈ ਅਨੇਕਾ ਕੰਮ ਕੀਤੇ ਗਏ ਹੜਾਂ ਵਰਗੀ ਕੁਦਰਤੀ ਅਪਦਾ ਵਿੱਚ ਸਰਕਾਰ ਲੋਕਾਂ ਦੇ ਨਾਲ ਖੜੀ ਰਹੀ ਅਤੇ ਪ੍ਰਸਾਸਨ ਸਮੇਤ ਹਰ ਕੈਬਨਿਟ ਮੰਤਰੀ ਅਤੇ ਵਿਧਾਇਕਾਂ ਨੇ ਹੜ ਪੀੜਤਾ ਤੱਕ ਪਹੁੰਚ ਕੀਤੀ ਅਤੇ ਇਸ ਮੁਸ਼ਕਿਲ ਦੀ ਘੜੀ ਵਿੱਚ ਲੋਕਾਂ ਦਾ ਸਹਾਰਾ ਬਣੇ , ਸਰਕਾਰ ਵੱਲੋਂ ਸੂਬੇ ਨੂੰ ਆਰਥਿਕ ਪੱਖੋਂ ਆਤਮਨਿਰਭਰ ਬਣਾਉਣ ਲਈ ਅਹਿਮ ਉਪਰਾਲੇ ਕੀਤੇ ਗਏ . ਸਰਕਾਰ ਵੱਲੋਂ ਸੂਬੇ ਵਿੱਚ ਬੇਰੁਜਗਾਰੀ ਦੂਰ ਕਰਨ ਲਈ 31000 ਤੋਂ ਵੱਧ ਨੌਕਰੀਆਂ ਦਿੱਤੀਆਂ ਗਈਆ ਅਤੇ 12000 ਤੋਂ ਵੱਧ ਕੱਚੇ ਮੁਲਾਜਮ ਪੱਕੇ ਕੀਤੇ ਗਏ, ਮਿਆਰੀ ਸਿਹਤ ਸੇਵਾਵਾਂ ਦੇਣ ਲਈ 583 ਆਮ ਆਦਮੀ ਕਲੀਨਿਕ ਸਫਲਤਾਪੂਰਵਕ ਚੱਲ ਰਹੇ ਹਨ ਅਤੇ 76 ਹੋਰ ਨਵੇਂ ਕਲੀਨਿਕ ਖੋਲੇ ਜਾ ਚੁੱਕੇ ਹਨ, ਨਸ਼ਿਆਂ ਦਾ ਸ਼ਿਕਾਰ ਹੋ ਚੁਕੇ ਵਿਅਕਤੀਆਂ ਦੇ ਇਲਾਜ ਲਈ ਜਿਲ੍ਹਾ ਅੰਮ੍ਰਿਤਸਰ ਵਿੱਚ 43 ਓਟ ਸੈਂਟਰ ਚਲ ਰਹੇ ਹਨ । ਜਿੰਨਾ ਵਿੱਚ 20653 ਮਰੀਜਾਂ ਦਾ ਇਲਾਜ ਚੱਲ ਰਿਹਾ ਹੈ ਅਤੇ 1806 ਮਰੀਜ ਰਿਕਵਰ ਹੋ ਚੁੱਕੇ ਹਨ, ਪੰਜਾਬ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ 117 ਸਕੂਲ ਆਫ ਐਮੀਨੈਂਸ ਸੁਰੂ ਕੀਤੇ ਹਨ, ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆ ਗਈਆ । ਜਿਸ ਵਿੱਚ 3 ਲੱਖ ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ । ਖਿਡਾਰੀਆਂ ਨੂੰ ਵੱਡੇ ਵੱਡੇ ਸਨਮਾਨ ਦਿੱਤੇ ਗਏ ਸਰਕਾਰ ਵੱਲੋਂ 90 ਫੀਸਦੀ ਲੋਕਾਂ ਦੀ ਬਿਜਲੀ ਦੀ ਫ਼ਰੀ ਕੀਤੀ ਗਈ, ਕਿਸਾਨਾਂ ਨੂੰ ਬਿਜਲੀ ਦੀ ਮੁਸਕਿਲ ਤੋਂ ਨਿਯਾਤ ਦਵਾਈ, ਉਦਯੋਗ ਵਾਸਤੇ ਸਰਕਾਰ ਅਨੇਕਾਂ ਉਪਰਾਲੇ ਕੀਤੇ ਅਤੇ ਸਰਕਾਰ ਹਰ ਮੌਕੇ ਲੋਕਾਂ ਦੇ ਨਾਲ ਦੁੱਖ ਸੁਖ ਵਿੱਚ ਖੜੀ ਰਹੀ ਅਤੇ ਖੜੀ ਰਹੇਗੀ ।

ਇਸ ਮੌਕੇ ਯੂਥ ਜੁਆਇਟ ਸਕੱਤਰ ਪੰਜਾਬ ਅਤੇ ਵਪਾਰ ਮੰਡਲ ਦੇ ਹਲਕਾ ਕੁਆਡੀਨੇਟਰ ਸੁਰਜੀਤ ਸਿੰਘ ਕੰਗ ਨੇ ਕਿਹਾ ਕਿ ਸਾਨੂੰ ਮਹਿੰਗੇ ਮੂਲ ਅਜਾਦੀ ਮਿਲੀ ਹੈ ਅਤੇ ਸਾਨੂੰ ਇਸ ਅਜਾਦੀ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਦੇਸ਼ ਅਤੇ ਸੂਬੇ ਲਈ ਅਤੇ ਵਧੀਆਂ ਵਾਤਾਵਰਣ ਲਈ ਯੋਗ ਕੰਮ ਕਰਨ ਚਾਹੀਦੇ ਹਨ । ਇਸ ਮੌਕੇ ਸੁਰਜੀਤ ਸਿੰਘ ਕੰਗ ਨੇ ਪ੍ਰੋਗਰਾਮ ਦੀ ਤਿਆਰੀ ਕਰਾਉਣ ਅਤੇ ਕਥਾਂ ਰਈਆ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਈ.ਓ. ਰਣਦੀਪ ਸਿੰਘ ਵੜੈਚ, ਚੌਕੀ ਇੰਚਾਰਜ ਵਿਕਟਰ, ਸੈਨੇਟਰੀ ਇੰਸਪੈਕਟਰ ਭੁਪਿੰਦਰ ਸਿੰਘ, ਜਤਿੰਦਰ ਸਿੰਘ, ਮਨਦੀਪ ਸਿੰਘ, ਜਗਦੀਪ ਸਿੰਘ, ਬਿੱਲਾ, ਉਂਕਾਰ ਸਿੰਘ, ਅਸ਼ਵਨੀ ਕੁਮਾਰ ਪ੍ਰਧਾਨ ਸਫਾਈ ਸੇਵਕ, ਮਿੰਟੂ, ਦਲਬੀਰ ਕੌਰ ਅਤੇ ਹੋਰ ਸਭ ਉਹ ਕ੍ਰਮਚਾਰੀ ਜੋ ਦਿਨ ਰਾਤ ਰਈਆ ਵਾਸਤੇ ਕੰਮ ਕਰਦੇ ਹਨ, ਉਹਨਾਂ ਦਾ ਧੰਨਵਾਦ ਕੀਤਾ । ਇਸ ਮੌਕੇ ਰਾਮਵਾੜਾ ਮੰਦਿਰ ਪ੍ਰਧਾਨ ਸੰਜੀਵ ਕੁਮਾਰ ਭੰਡਾਰੀ, ਬਲਾਕ ਪ੍ਰਧਾਨ ਸੁਖਦੇਵ ਸਿੰਘ ਪੱਡਾ, ਬਲਾਕ ਪ੍ਰਧਾਨ ਸਰਵਣ ਸਿੰਘ ਸਰਾਏ, ਬਲਾਕ ਪ੍ਰਧਾਨ ਰਾਜਕਰਨ ਸਿੰਘ ਤਿੰਮੋਵਾਲ, ਸੁਰਿੰਦਰ ਲੱਡੂ ਸਰਪੰਚ ਬਿਆਸ, ਸਰਬਜੀਤ ਸਿੰਘ ਰਈਆ ਖੁਰਦ, ਹਰਪ੍ਰੀਤ ਸਿੰਘ ਭਿੰਡਰ, ਰੋਸਨ ਕੁਮਾਰ ਯੂਨੀਅਨ ਪ੍ਰਧਾਨ , ਪਡਿਤ ਵਿਕਰਮ ਸ਼ਰਮਾ, ਰਜਿੰਦਰ ਬੱਲ, ਬਾਬਾ ਬਕਾਲਾ ਸਾਹਿਬ ਪ੍ਰਧਾਨ ਸੁਖਦੇਵ ਸਿੰਘ ਔਜਲਾ, ਜੈਮਲ ਸਿੰਘ, ਹਰਜਿੰਦਰ ਸਿੰਘ ਉੱਪਲ, ਰਾਜਾ ਕਰਤਾਰਪੁਰ, ਬਲਵਿੰਦਰ ਸਿੰਘ, ਬੀਬੀ ਰਾਣੋ, ਸੋਨੀਆ ਪ੍ਰਧਾਨ ਆਦਿ ਆਗੂ ਹਾਜਰ ਸਨ ।

Related Articles

Leave a Reply

Your email address will not be published.

Back to top button