ਅੰਮ੍ਰਿਤਸਰ,ਜੰਡਿਆਲਾ ਗੁਰੂ, 21 ਫਰਵਰੀ (ਕੰਵਲਜੀਤ ਸਿੰਘ ਲਾਡੀ) : ਜੰਡਿਆਲਾ ਗੁਰੂ ਥਾਣੇ ਅਧੀਨ ਪੈਂਦੀ ਪੁਲਿਸ ਚੌਕੀ ਨਵਾਂ ਪਿੰਡ ਵਿਚ ਪੈਂਦੇ ਪਿੰਡ ਮਲਕਪੁਰ ਦੇ ਵਾਸੀ ਬਲਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਬੀਤੇ ਦਿਨ ਜਦੋ ਮੈਂ ਆਪਣੀ ਦੁਕਾਨ ਢਿੱਲੋਂ ਮੈਡੀਕਲ ਸਟੋਰ ਮਾਨਾਂਵਾਲਾ ਤੋਂ ਰੋਜ਼ਾਨਾ ਦੀ ਤਰਾਂ ਸ਼ਾਮ ਸਾਢੇ ਕੁ 7 ਵਜੇ ਦੇ ਕਰੀਬ ਆਪਣੇ ਘਰ ਜਾ ਰਿਹਾ ਸੀ, ਤਾਂ ਪਿੰਡ ਤਲਵੰਡੀ ਡੋਗਰਾਂ ਤੇ ਮਲਕਪੁਰ ਦੇ ਵਿਚਕਾਰ ਮੇਰੇ ਪਿਛੇ ਤੋਂ ਆ ਰਿਹੇ ਮੋਟਰ ਸਾਇਕਲ ਸਵਾਰ ਵਿਅਕਤੀ ਨੇ ਮੇਰੀ ਗਰਦਨ ਉਪਰ ਕਿਸੇ ਤੇਜ਼ਧਾਰ ਹੱਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਮੈਂ ਆਪਣੀ ਬਾਈਕ ਤੋਂ ਸੜਕ ਤੇ ਡਿੱਗ ਗਿਆ ਤੇ ਮੈਨੂੰ ਡਿੱਗੇ ਨੂੰ ਤਿੰਨ ਵਿਅਕਤੀਆਂ ਵੱਲੋ ਧੂਹ ਕੇ ਨੇੜੇ ਕਣਕ ਦੇ ਖੇਤ ਵਿਚ ਜਾ ਮੇਰਾ ਗਲਾ ਘੁਟਣ ਦੀ ਕੋਸ਼ਿਸ ਕੀਤੀ ਤੇ ਬਹੁਤ ਜ਼ਿਆਦਾ ਕੁਟ ਮਾਰ ਕਾਰਨ ਮੈ ਬੇਹੋਸ਼ ਗਿਆ ਕਿਸੇ ਵਿਅਕਤੀ ਨੇ ਮੈਨੂੰ ਪਹਿਚਣ ਕੇ ਘਰ ਤੱਕ ਪਹੁੰਚਾਇਆ ।
ਪੀੜਤ ਨੇ ਦੱਸਿਆ ਕਿ ਹੋਸ਼ ਆਉਣ ਤੇ ਮੈਨੂੰ ਪਤਾ ਚਲਿਆ ਕਿ ਲੁਟੇਰੇ ਮੇਰੀ ਜੇਬ ਵਿੱਚੋਂ ਵੀਹ ਹਜ਼ਰ ਰੁਪਏ, ਇਕ ਸੌਨੇ ਦੀ ਚੈਨ, ਇਕ ਹੱਥੀਂ ਪਾਈ ਮੰਦਰੀ ਲੈਕੇ ਲੁਟੇਰੇ ਫਰਾਰ ਹੋ ਗਏ ਹਨ,ਜਿਸ ਦੀ ਰਿਪੋਰਟ ਨੇੜੇਲੀ ਪੁਲੀਸ ਚੌਂਕੀ ਦੇ ਇੰਨਚਾਰਜ ਸ: ਸੁਖਵਿੰਦਰ ਸਿੰਘ ਰੰਧਾਵਾ ਨੂੰ ਨਵਾਂ ਪਿੰਡ ਵਿਖੇ ਕਰਵਾ ਦਿੱਤੀ ਹੈ । ਪਰ ਅਜੇ ਤੱਕ ਪੁਲਿਸ ਦੇ ਹੱਥ ਕੋਈ ਮੁਜਰਮ ਨਹੀਂ ਲੱਗਾ । ਇਸ ਲਈ ਪੀੜਤ ਬਲਜੀਤ ਸਿੰਘ ਨੇ ਪੁਲਸ ਪ੍ਰਸ਼ਾਸ਼ਨ ਕੋਲ ਅਪੀਲ ਕੀਤੀ ਹੈ ਕਿ ਮੁਜ਼ਰਮਾ ਨੂੰ ਜਲਦ ਫੜ ਕੇ ਇਲਾਕੇ ਵਿਚ ਫੈਲੀ ਦਹਿਸ਼ਤ ਨੂੰ ਸ਼ਾਤ ਕੀਤਾ ਤੇ ਮੈਨੂੰ ਇੰਨਸਾਫ ਦਿਵਾਇਆ ਜਾਵੇ।