ताज़ा खबरपंजाब

ਦੀ ਰੈਵਨਿਉ ਪਟਵਾਰ ਯੂਨੀਅਨ ਵੱਲੋਂ ਮੁਕੇਰੀਆਂ ਦੀ ਐਮ.ਐਲ.ਏ ਨੂੰ ਦਿੱਤਾ ਮੰਗ ਪੱਤਰ

ਮੁਕੇਰੀਆਂ, 30 ਅਪ੍ਰੈਲ (ਜਸਵੀਰ ਸਿੰਘ ਪੁਰੇਵਾਲ) : ਅੱਜ ਮੁਕੇਰੀਆਂ ਦੀ ਰੈਵਨਿਉ ਪਟਵਾਰ ਯੂਨੀਅਨ ਵੱਲੋਂ ਆਪਣੀ ਹਿੱਕਾਂ ਪ੍ਰਤੀ ਮੰਗ ਪੱਤਰ ਮੁਕੇਰੀਆਂ ਦੀ ਐਮ ਐਲ ਏ ਮੈਡਮ ਇੰਦੂ ਬਾਲਾ ਜੀ ਨੂੰ ਦਿੱਤਾ ਗਿਆ ਪਟਵਾਰ ਯੂਨੀਅਨ ਦੇ ਪ੍ਰਧਾਨ ਜਤਿੰਦਰ ਬਹਿਲ ਨੇ ਪੱਤਰਕਾਰਾਂ ਨੂੰ ਆਪਣੀ ਮੰਗਾਂ ਪ੍ਰਤੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 1986 ਤੋਂ ਬਾਅਦ ਸੀਨੀਅਰ ਸਕੇਲ ਖਤਮ ਕੀਤੀ ਜਾਵੇ ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ ਪੱਤਰ ਨੰਬਰ ਐਸ ਆਰ /71/1985 ਆਪ 8/244 ਮਿਤੀ 10/12/2020 ਰਹੀ ਭਰਤੀ ਰੂਲਜ ਵਿੱਚ ਲੜੀਦੀ ਸੋਧ ਦੀ ਪ੍ਰਵਾਨਗੀ ਅਨੁਸਾਰ ਸਾਲ 2016 ਵਿੱਚ ਭਰਤੀ 1227 ਪਟਵਾਰੀਆਂ ਦੀ 18ਮਹੀਨਿਆ ਦੀ ਟਰੇਨਿੰਗ ਨੂੰ ਸੇਵਾ ਕਾਲ ਵਿੱਚ ਕੀਤਾ ਜਾਵੇ ਮਾਲ ਵਿਭਾਗ ਵਿੱਚ ਨਵੀਂ ਭਰਤੀ 1227ਪਟਵਾਰੀਆਂ ਭਰਤੀ ਪ੍ਰਕਿਰਿਆ ਸਾਲ 2015 ਵਿੱਚ ਸ਼ੁਰੂ ਕੀਤੀ ਗਈ ਸੀ।

ਜਿਸ ਕਾਰਨ ਇਨ੍ਹਾਂ ਦਾ ਪਰਖ ਕਾਲ ਦਾ ਸਮਾਂ 3 ਸਾਲ ਦੀ ਬਜਾਇ 2 ਸਾਲ ਕੀਤਾ ਜਾਵੇ ਨਿਯਮ ਮੁਤਾਬਿਕ ਪਟਵਾਰੀ ਦੀ ਅਸਾਮੀ ਟੈਕਨਿਕਲ ਆਸਮੀ ਹੈ ਪਰੰਤੂ ਕਲਾਸ 3 ਵਿੱਚ ਪਟਵਾਰੀ 3200 ਗਰੇਡ ਪੇਅ ਨਾਲ ਸਭ ਤੋਂ ਘੱਟ ਤਨਖਾਹ ਲੈਣ ਰਹੇ ਹਨ ਪਟਵਾਰੀਆਂ ਟੈਕੀਨਿਕਲ ਗਰੇਡ ਦਿੱਤਾ ਜਾਵੇ। ਮਾਲ ਵਿਭਾਗ ਵਿੱਚ ਸਮੂਹ ਪਟਵਾਰੀ ਮਾਨਯੋਗ ਡੀ ਐਲ ਆਰ ਦਫ਼ਤਰ ਜਲੰਧਰ ਕੰਪਿਊਟਰ ਕੋਰਸ ਕਰ ਚੁੱਕੇ ਹਨ ਇਸ ਲਈ ਡਾਟਾ ਐਂਟਰੀ ਆਪਰੇਟਰ ਦਾ ਕੰਮ ਪ੍ਰਾਈਵੇਟ ਕੰਪਨੀ ਤੋਂ ਵਾਪਸ ਲੈਕੇ ਪਟਵਾਰੀਆਂ ਦੇ ਸਪੁਰਦ ਕੀਤਾ ਜਾਵੇ ਪਟਵਾਰੀਆਂ ਨੂੰ ਕੰਮਪਿਊਟਰ ਅਤੇ ਡਾਟਾ ਮੁਹੱਈਆ ਕਰਵਾਇਆ ਜਾਵੇ ਪਟਵਾਰੀਆਂ ਨੂੰ ਮੌਜੂਦਾ ਸਮੇਂ ਦਿੱਤਾ ਵਾਲਾ ਭੱਤਾ 140 ਰੁਪਏ ਸਟੇਸ਼ਨਰੀ ਭੱਤਾ 100/- ਰੁਪਏ ਬਸਤਾ ਭੱਤਾ 100/- ਰੁਪਏ ਨੂੰ ਵਧਾ ਕੇ ਸਟੇਸ਼ਨਰੀ ਭੱਤਾ 3000 ਅਤੇ ਬਾਕੀ ਬੱਚੇ 2000-2000 ਕੀਤੇ ਜਾਣ।

ਜਨਵਰੀ 2004 ਤੋਂ ਪਹਿਲਾਂ ਟ੍ਰੇਨਿੰਗ ਕਰ ਚੁੱਕੇ ਪਟਵਾਰੀ ਉਮੀਦਵਾਰਾਂ ਦੀ ਪੈਨਸ਼ਨ ਬਹਾਲ ਕੀਤੀ ਜਾਵੇ ਅਤੇ 01 ਜਨਵਰੀ 2004 ਤੋਂ ਬਾਅਦ ਭਰਤੀ ਪਟਵਾਰੀਆਂ ਲੲੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਮੰਗਾਂ ਨੂੰ ਲੈਕੇ ਮੰਗ ਪੱਤਰ ਦਿੱਤਾ ਇਸ ਮੌਕੇ ਪ੍ਰਧਾਨ ਜਤਿੰਦਰ ਬਹਿਲ ਜਨਰਲ ਸਕੱਤਰ ਸੌਰਵ ਮਹਿਨਾਲ ਖਜਾਨਾਚੀ ਸੁਰਿੰਦਰਪਾਲ ਸਿੰਘ ਭਾਟੀਆ ਅਤੇ ਹੋਰ ਵੀ ਯੂਨੀਅਨ ਮੈਂਬਰ ਹਾਜ਼ਰ ਸਨ।

Related Articles

Leave a Reply

Your email address will not be published.

Back to top button