24.80 ਲੱਖ ਰੁਪਏ ਦੇ ਕਿਸਾਨਾਂ ਦੇ ਕਰਜ਼ੇ ਕੀਤੇ ਗਏ ਮਨਜ਼ੂਰ
ਬੈਂਕ ਦੀਆਂ ਕਰਜ਼ਾ ਸਕੀਮਾਂ ਦਾ ਕਿਸਾਨਾਂ ਨੂੰ ਲੈਣਾ ਚਾਹੀਦੈ ਵੱਧ ਤੋਂ ਵੱਧ ਲਾਭ : ਚੇਅਰਮੈਨ ਗੁੱਜਰਪੁਰਾ
ਚੋਹਲਾ ਸਾਹਿਬ/ਤਰਨਤਾਰਨ,15 ਸਤੰਬਰ (ਰਾਕੇਸ਼ ਨਈਅਰ) : ਸ੍ਰੀ ਰਾਜੀਵ ਕੁਮਾਰ ਗੁਪਤਾ,ਮੈਨੇਜਿੰਗ ਡਾਇਰੈਕਟਰ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਸੀਮਿਤ, ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਤਹਿਤ ‘ਦੀ ਚੋਹਲਾ ਸਾਹਿਬ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ’ ਚੋਹਲਾ ਸਾਹਿਬ ਵਿੱਚ ਬੁੱਧਵਾਰ ਨੂੰ ਕਰਜ਼ਾ ਵੰਡ ਸਮਾਗਮ ਦਾ ਆਯੋਜਨ ਕੀਤਾ ਗਿਆ।ਜਿਸ ਦੀ ਪ੍ਰਧਾਨਗੀ ਸੀਨੀਅਰ ਕਾਂਗਰਸੀ ਆਗੂ ਅਤੇ ਬੈਂਕ ਦੇ ਚੇਅਰਮੈਨ ਬਾਬਾ ਸਾਹਿਬ ਸਿੰਘ ਗੁੱਜਰਪੁਰਾ ਵਲੋਂ ਕੀਤੀ ਗਈ।ਇਸ ਕਰਜ਼ਾ ਵੰਡ ਸਮਾਗਮ ਦੌਰਾਨ ਬੈਂਕ ਦੇ ਲਾਭਪਾਤਰੀਆਂ ਨੂੰ ਵੱਖ-ਵੱਖ ਮੰਤਵਾਂ ਲਈ 43 ਲੱਖ 75 ਹਜ਼ਾਰ ਰੁਪਏ ਦੇ ਚੈੱਕ ਤਕਸੀਮ ਕੀਤੇ ਗਏ ਅਤੇ 24.80 ਲੱਖ ਰੁਪਏ ਦੇ ਕਰਜ਼ੇ ਮਨਜ਼ੂਰ ਕੀਤੇ ਗਏ।ਇਸ ਮੌਕੇ ਬੈਂਕ ਦੇ ਮੈਨੇਜਰ ਸ.ਰਛਪਾਲ ਸਿੰਘ ਵਲੋਂ ਹਾਜ਼ਰ ਕਿਸਾਨਾਂ ਨੂੰ ਬੈਂਕ ਦੀਆਂ ਕਰਜ਼ਾ ਸਕੀਮਾਂ ਤੋਂ ਵਿਸਥਾਰ ਸਹਿਤ ਜਾਣੂੰ ਕਰਵਾਇਆ ਗਿਆ ਅਤੇ ਬੈਂਕ ਦੀਆਂ ਕਰਜ਼ਾ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਅਪੀਲ ਕੀਤੀ ਗਈ।
ਇਸ ਮੌਕੇ ਚੇਅਰਮੈਨ ਬਾਬਾ ਸਾਹਿਬ ਸਿੰਘ ਗੁੱਜਰਪੁਰਾ ਨੇ ਕਿਹਾ ਕਿਸਾਨਾਂ ਨੂੰ ਬੈਂਕ ਤੋਂ ਕਰਜ਼ੇ ਦੀ ਸਹੂਲਤ ਲੈ ਕੇ ਆਪਣੇ ਕਾਰੋਬਾਰ ਵਿੱਚ ਵਾਧਾ ਕਰਨਾ ਚਾਹੀਦਾ ਹੈ ਅਤੇ ਬੈਂਕ ਦੇ ਕਰਜ਼ਦਾਰ ਮੈਂਬਰਾਂ ਨੂੰ ਸਮੇਂ ਸਿਰ ਬੈਂਕ ਦੀ ਕਿਸ਼ਤ ਦਾ ਭੁਗਤਾਨ ਕਰਨਾ ਚਾਹੀਦਾ ਹੈ ਤਾਂ ਜ਼ੋ ਬੈਂਕ ਦਾ ਕਾਰੋਬਾਰ ਵੀ ਸਹੀ ਢੰਗ ਨਾਲ ਚੱਲ ਸਕੇ।ਇਸ ਕਰਜ਼ਾ ਵੰਡ ਸਮਾਰੋਹ ਮੌਕੇ ਸੀਨੀਅਰ ਕਾਂਗਰਸੀ ਆਗੂ ਰਵਿੰਦਰ ਸਿੰਘ ਸੈਂਟੀ ਚੇਅਰਮੈਨ ਮਾਰਕੀਟ ਕਮੇਟੀ ਨੌਸ਼ਹਿਰਾ ਪੰਨੂੰਆਂ,ਲਖਬੀਰ ਸਿੰਘ ਲੱਖਾ ਪਹਿਲਵਾਨ ਸਰਪੰਚ ਚੋਹਲਾ ਸਾਹਿਬ,ਬਲਬੀਰ ਸਿੰਘ ਸ਼ਾਹ ਸਰਪੰਚ ਕਰਮੂੰਵਾਲਾ,ਮਨਦੀਪ ਸਿੰਘ ਸਰਪੰਚ ਘੜਕਾ,ਮਹਿੰਦਰ ਸਿੰਘ ਸਰਪੰਚ ਚੰਬਾ ਕਲਾਂ,ਸੁਖਵੰਤ ਸਿੰਘ ਸਰਪੰਚ ਰੱਤੋਕੇ,ਕਰਤਾਰ ਸਿੰਘ ਨੰਬਰਦਾਰ,ਜਥੇਦਾਰ ਅਜੀਤ ਸਿੰਘ ਚੋਹਲਾ ਸਾਹਿਬ,ਅਜੈਬ ਸਿੰਘ ਵਾਈਸ ਚੇਅਰਮੈਨ,ਅਵਤਾਰ ਸਿੰਘ ਮੀਤ ਪ੍ਰਧਾਨ, ਭੁਪਿੰਦਰ ਕੁਮਾਰ ਨਈਅਰ, ਹਰਭਜਨ ਸਿੰਘ,ਨਰਿੰਦਰ ਸਿੰਘ, ਨਛੱਤਰ ਸਿੰਘ ਘੜਕਾ,ਕਰਨਜੀਤ ਸਿੰਘ ਮੁੰਡਾ-ਪਿੰਡ,ਮੋਹਨ ਸਿੰਘ (ਸਾਰੇ ਬੈਂਕ ਡਾਇਰੈਕਟਰ),ਨਿਰਮਲ ਸਿੰਘ, ਗੁਰਭੇਜ ਸਿੰਘ,ਦਲਵਿੰਦਰ ਸਿੰਘ, ਸੁਖਦੀਪ ਸਿੰਘ,ਰਾਜਵੰਤ ਕੌਰ, ਰਣਜੀਤ ਕੌਰ, ਸੁਖਰਾਜ ਸਿੰਘ ਆਦਿ ਹਾਜ਼ਰ ਸਨ।