ਜੰਡਿਆਲਾ ਗੁਰੂ 15 ਦਸੰਬਰ (ਕੰਵਲਜੀਤ ਸਿੰਘ ਲਾਡੀ) : ਚੌਦਾਂ ਮਹੀਨੇ ਦੇਸ਼ ਭਰ ਦੇ ਸਿੱਖ ਜਥੇਬੰਦੀਆਂ ਗੁਰੂ ਜੀ ਦੀਆਂ ਲਾਡਲੀਆਂ ਫੌਜਾਂ ਨਿਹੰਗ ਜਥੇਬੰਦੀਆਂ ਕਿਸਾਨਾਂ ਮਜ਼ਦੂਰਾਂ ਜਥੇਬੰਦੀਆਂ ਵੱਲੋਂ ਦਿੱਲੀ ਦੇ ਬਾਡਰਾਂ ਤੇ ਗਰਮੀ ਠੰਡ ਦੀਆਂ ਦਿਨ ਤੇ ਰਾਤਾਂ ਅਸਮਾਨ ਦੀ ਛੱਤ ਥੱਲੇ ਬੈਠ ਕੇ ਸਾਂਤ ਮਈ ਧਰਨਾ ਲਗਾਇਆ ਗਿਆ । ਜਿਸ ਵਿੱਚ ਸੈਂਕੜੇ ਕਿਸਾਨਾਂ ਮਜ਼ਦੂਰਾਂ ਨੇ ਸ਼ਹੀਦੀ ਜਾਮ ਪੀ ਲਿਆ ਅਤੇ ਜਿਸ ਧਰਨੇ ‘ਚ ਕਿਸਾਨਾਂ ਮਜ਼ਦੂਰਾਂ ਦੀ ਜਿੱਤ ਹੋਈ ਅਤੇ ਫਿਰ ਇੱਕ ਵਾਰੀ ਦਿੱਲੀ ਫਤਿਹ ਹੋਈ ਖ਼ਾਲਸੇ ਵੱਲੋਂ ਦਿੱਲੀ ਫਤਿਹ ਕਰਨ ਦੀ ਖੁਸ਼ੀ ‘ਚ ਨਿਹੰਗ ਜਥੇਬੰਦੀਆਂ ਤੇ ਗੁਰੂ ਕੇ ਖਾਲਸੇ ਵੱਲੋਂ ਫੁੱਲਾਂ ਨਾਲ ਸੱਜੀ ਪਾਲਕੀ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਭਾਇਮਾਨ ਕਰ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਆਰੰਭ ਹੋਇਆ ਸੀ। ਅੱਜ ਗੁਰੂ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਸਦਕਾ ਨਗਰ ਕੀਰਤਨ 11 ਦਸੰਬਰ ਨੂੰ ਆਰੰਭ ਹੋ ਕਿ 12, ਦਸੰਬਰ ਨੂੰ ਕਰਨਾਲ 13 ਨੂੰ ਫਤਿਹਗੜ੍ਹ ਸਾਹਿਬ ਤੋਂ ਚੱਲ ਲਾਡੂਆਲ ਕਰਤਾਰ ਪੁਰ ਅੱਜ 15 ਦਸੰਬਰ ਨੂੰ ਸ੍ਰੀ ਆਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਿਆ ਅਤੇ ਨਗਰ ਕੀਰਤਨ ਦਿੱਲੀ ਤੋਂ ਚੱਲ ਕੇ ਵੱਖ-ਵੱਖ ਪੜਾਵਾਂ ਤੋਂ ਹੋਇਆ ਜੰਡਿਆਲਾ ਗੁਰੂ ਪਹੁੰਚਣ ਤੇ ਗੁਰਦੁਆਰਾ ਤੱਪ ਅਸਥਾਨ ਬਾਬਾ ਗੁਰਬਖਸ਼ ਸਿੰਘ ਜੋਤੀਸਰ ਜੰਡਿਆਲਾ ਸ਼ਿਮਲੇ ਦੇ ਮੁੱਖ ਸੇਵਾਦਾਰ ਬਾਬਾ ਸੁੱਖਾ ਸਿੰਘ ਵੱਲੋਂ ਅਤੇ ਗਰੁਦੁਆਰਾ ਨਾਨਕਸਰ ਦੇ ਮੁੱਖ ਸੇਵਾਦਾਰ ਬਾਬਾ ਬਿਬੇਕ ਸਿੰਘ ਜੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਭੇਟ ਕੀਤਾ ਗਿਆ ਅਤੇ ਪੰਜਾਂ ਪਿਆਰਿਆਂ ਨੂੰ ਸਿਰਪਾਓ ਭੇਟ ਕਰਕੇ ਸਨਮਾਨਿਤ ਕੀਤਾ
ਅਤੇ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਗਿਆ I.ਇਸ ਮੌਕੇ ਬਾਬਾ ਕ੍ਰਿਪਾਲ ਸਿੰਘ ਘੋੜਿਆਂ ਦੇ ਜਥੇਦਾਰ ਚਮਕੌਰ ਸਾਹਿਬ, ਬਾਬਾ ਬਿਕਰਮ ਸਿੰਘ ਅਹਿਮਦਾਬਾਦ, ਜਥੇਦਾਰ ਬਾਬਾ ਕੁਲਵਿੰਦਰ ਸਿੰਘ ਚਮਕੌਰ ਸਾਹਿਬ, ਸਹਿਬਯਾਦਾ ਬਾਬਾ ਜੁਝਾਰ ਸਿੰਘ ਤਰਨਾ ਦਲ, ਜਥੇਦਾਰ ਬਾਬਾ ਚੜ੍ਹਤ ਸਿੰਘ, ਬਾਬਾ ਰਾਜਾ ਰਾਜ ਸਿੰਘ ਮਿਸਲ ਬਾਬਾ ਸੰਗਤ ਸਿੰਘ ਜੀ, ਜਥੇਦਾਰ ਬਾਬਾ ਨਰਾਇਣ ਸਿੰਘ, ਬਾਬਾ ਮੇਜਰ ਸਿੰਘ ਦਸਮੇਸ਼ ਤਰਨਾ ਦਲ, ਜਥੇਦਾਰ ਬਾਬਾ ਪ੍ਰਗਟ ਸਿੰਘ ਮਜੀਠਾ ਰੋਡ , ਬਾਬਾ ਸ਼ਮਸ਼ੇਰ ਸਿੰਘ ਬਾਲੇਵਾਲ, ਬਾਬਾ ਸਤਨਾਮ ਸਿੰਘ ਲੁਧਿਆਣਾ ਦਾ ਫੁੱਲਾਂ ਦੀ ਵਰਖਾ ਕਰਕੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਪਾ ਕੇ ਸਵਾਗਤ ਕੀਤਾ ਗਿਆ I