ਦਿਹਾਤੀ ਮਜ਼ਦੂਰ ਸਭਾ ਵੱਲੋ ਬੀ.ਡੀ.ਪੀ.ਉ ਨੂੰ ਦਿੱਤਾ ਮੰਗ ਪੱਤਰ
ਜੰਡਿਆਲਾ ਗੁਰੂ, 15 ਦਸੰਬਰ (ਕੰਵਲਜੀਤ ਸਿੰਘ ਲਾਡੀ) : ਅੱਜ ਦਿਹਾਤੀ ਮਜ਼ਦੂਰ ਸਭਾ ਤਹਿਸੀਲ ਕਮੇਟੀ ਅੰਮ੍ਰਤਸਰ ਵੱਲੋ ਬੀ.ਡੀ.ਪੀ.ਉ ਸਾਬ ਜੰਡਿਆਲਾ ਨੂੰ ਮਜ਼ਦੂਰ ਮੰਗਾਂ ਸਬੰਧੀ ਮੰਗ~ਪੱਤਰ ਸੌਪਿਆ ਗਿਆ।ਮੰਗਾਂ ਸਬੰਧੀ ਜਾਣਕਾਰੀ ਦਿੰਦਿਆ ਜਥੇਬੰਦੀ ਦੇ ਆਗੂ ਨਿਰਮਲ ਛੱਜਲਵਡੀ ਨੇ ਕਿਹਾ ਕਿ ਮਜ਼ਦੂਰ ਜਥੇਬੰਦੀਆਂ ਵੱਲੋ ਲੜੇ ਸਿਰੜੀ ਸੰਘਰਸ਼ਾਂ ਜਿਵੇ ਕਿ ਦੋ ਵਾਰ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਦੇ ਘਰ ਦਾ ਘਿਰਾਉ 28 ਅਕਤੂਬਰ ਨੂੰ ਚਰਨਜ਼ੀਤ ਸਿੰਘ ਚੰਨੀ ਮੁਖ ਮੰਤਰੀ ਪੰਜ਼ਾਬ ਦਾ ਮੋਰਿੰਡੇ ਘਰ ਘੇਰਨ ਤੋ ਰੇਲ ਚੱਕਾ ਜ਼ਾਮ ਵਰਗੇ ਤਿਖੇ ਸੰਘਰਸ਼ਾਂ ਦੀ ਬਦੌਲਤ ਪੰਜ਼ਾਬ ਸਰਕਾਰ ਵੱਲੋ ਜ਼ਥੇਬੰਦੀਆਂ ਨੂੰ ਲਿਖਤੀ ਤੌਰ ਤੇ ਦਿੱਤਾ ਗਿਆ ਕਿ ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਦਿੱਤੇ ਜਾਣਗੇ ਪਰ ਹੁਣ ਤਕ ਧਰਾਤਲ ਸਥਿਤੀ ਇਹ ਹੈ ਕਿਸੇ ਵੀ ਪਿੰਡ ਪਲਾਟਾਂ ਦੀ ਵੰਡ ਦਾ ਅਮਲ ਸ਼ੁਰੂ ਨਹੀ।
ਕਿਸੇ ਵੀ ਬੀ.ਡੀ.ਪੀ.ਉ ਦਫਤਰ ਪਲਾਟ ਵੰਡ ਲਈ ਹਰਕਤ ਵਿੱਚ ਨਹੀ ਆਇਆ।ਇਥੋ ਤਕ ਕਿ 1972 ਵਿਚ ਵੰਡੇ ਗਏ ਪਲਾਟਾਂ ਦੇ ਕਬਜ਼ੇ ਵੀ ਅਜੇ ਤਕ ਨਹੀ ਦਿਤੇ ਗਏ ਇਸ ਸਬੰਧੀ ਬੀ.ਡੀ.ਪੀ.ਉ ਸਾਬ ਨੂੰ ਕਹਿਣ ਦੇ ਬਾਵਜ਼ੂਦ ਵੀ ਕੰਨ ਤੇ ਜ਼ੂੰ ਨਹੀ ਸਰਕੀ।ਦੂਜੀ ਮੰਗ ਹੈ ਕਿ ਮਗਨਰੇਗਾ ਸਕੀਮ ਵਿੱਚ ਭਾਰੀ ਘਪਲੇਬਾਜ਼ੀ ਹੋ ਰਹੀ ਹੈ ਇਸ ਨੂੰ ਖਤਮ ਕੀਤਾ ਜਾਵੇ, ਸਭ ਮਜ਼ਦੂਰ ਬੇਰੋਜ਼ਗਾਰਾਂ ਨੂੰ ਜੋਬ ਕਾਰਡ ਬਣਾਕੇ ਦਿਤੇ ਜਾਣ,ਕੰਮ ਕਰਨ ਵਾਲੇ ਸੱਭ ਕਾਮਿਆਂ ਨੂੰ ਮਗਨਰੇਗਾ ਹੇਠ ਕੰਮ ਦਿੱਤਾ ਜਾਵੇ ਅਤੇ ਕੀਤੇ ਕੰਮ ਦੇ ਬਕਾਏ ਤੁਰੰਤ ਦਿਤੇ ਜਾਣ।ਦਿਹਾਤੀ ਮਜ਼ਦੂਰ ਸਭਾ ਦੇ ਜਿਲਾ ਕਮੇਟੀ ਮੈਬਰ ਅਮਰਜ਼ੀਤ ਸਿੰਘ ਚੌਹਾਨ ਨੇ ਕਿਹਾ ਕਿ ਜੇ ਪਲਾਟਾਂ ਦੀ ਵੰਡ ਤੇ ਤੁਰੰਤ ਅਮਲ ਸ਼ੁਰੂ ਨਾ ਕੀਤਾ ਗਿਆ ਤੇ ਜਥੇਬੰਦੀ ਹੋਰ ਤਿਖੇ ਐਕਸ਼ਨ ਕਰੇਗੀ।ਇਸ ਸਮੇ ਬਖਸ਼ੀਸ਼ ਸਿੰਘ ਤਲਾਵਾਂ,ਅਮਰੀਕ ਸਿੰਘ,ਜ਼ਰਨੈਲ ਸਿੰਘ,ਲੱਖਾ ਸਿੰਘ,ਅਰਸ਼ਦੀਪ ਸਿੰਘ ਚੌਹਾਨ,ਰਣਜੀਤ ਸਿੰਘ,ਲਵਪਰੀਤ ਸਿੰਘ,ਹਰਜਿੰਦਰ ਸਿੰਘ,ਸਤਨਾਮ ਸਿੰਘ,ਪਰਗਟ ਸਿੰਘ,ਕਸ਼ਮੀਰ ਲਾਲ,ਗੁਰਦੀਪ ਸਿੰਘ,ਬਲਦੇਵ ਸਿੰਘ,ਮੁਹਿੰਦਰ ਸਿੰਘ ਗਹਿਰੀ ਮੰਡੀ,ਉਜਲ ਸਿੰਘ ਆਦਿ ਹਾਜ਼ਰ ਸਨ।