ਬਾਬਾ ਬਕਾਲਾ ਸਾਹਿਬ, 22 ਜੁਲਾਈ (ਸੁਖਵਿੰਦਰ ਸਿੰਘ ਗਿੱਲ) : ਸਬ ਡਵੀਜ਼ਨ ਬਾਬਾ ਬਕਾਲਾ ਸਾਹਿਬ ਅਧੀਨ ਪੈਂਦੇ ਪਿੰਡ ਬੁਟਾਰੀ ਦੇ ਰਹਿਣ ਵਾਲੇ ਨਿਹੰਗ ਸਿੰਘ ਬਾਬਾ ਕਾਬਲ ਸਿੰਘ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਸੇਵਾਦਾਰ ਸਨ। ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਾਬਾ ਕਾਬਲ ਸਿੰਘ ਜੀ ਬੜੇ ਹੀ ਨਿੱਘੇ ਸੁਭਾਅ ਦੇ ਮਾਲਕ ਸਨ। ਉਹਨਾਂ ਦਾ ਕਿਸੇ ਨਾਲ ਵੀ ਕੋਈ ਵੈਰ ਵਿਰੋਧ ਨਹੀਂ ਸੀ। ਉਹ ਤਰਨਾ ਦਲ ਬਾਬਾ ਬਕਾਲਾ ਸਾਹਿਬ ਵਿਖੇ ਜ਼ਿਆਦਾਤਰ ਸੇਵਾ ਵਿੱਚ ਹੀ ਮਘਨ ਰਹਿੰਦੇ ਸਨ। ਉਹਨਾਂ ਦੇ ਭਤੀਜੇ ਅਨੁਸਾਰ ਅੱਜ ਉਹ ਪਿੰਡ ਬੁਟਾਰੀ ਵੱਲੋਂ ਆ ਰਹੇ ਸਨ ਕਿ ਕਾਰ ਵਿੱਚ ਸਵਾਰ ਚਾਰ ਲੜਕਿਆਂ ਜ਼ੋ ਸਾਡੇ ਪਿੰਡ ਬੁਟਾਰੀ ਦੇ ਅਤੇ ਇੱਕ ਲਾਗਲੇ ਪਿੰਡ ਦਾ ਵਸਨੀਕ ਹੈ। ਉਹਨਾਂ ਕਿਹਾ ਕਿ ਉਹ ਕਾਤਲਾਂ ਨੂੰ ਚੰਗੀ ਤਰ੍ਹਾਂ ਪਹਿਚਾਣਦੇ ਹਨ। ਉਹਨਾਂ ਦੱਸਿਆ ਕਿ ਅਸੀਂ ਪਿੰਡ ਬੁਟਾਰੀ ਤੋਂ ਬਾਹਰ ਬਹਿਕ ਤੇ ਰਹਿੰਦੇ ਹਨ।
ਮ੍ਰਿਤਕ ਦੀ ਫਾਇਲ ਫੋਟੋ
ਜਾਣਕਾਰੀ ਮੁਤਾਬਕ ਦੋਸ਼ੀਆਂ ਵੱਲੋਂ ਇਸ ਘਟਨਾ ਨੂੰ ਅੰਜਾਮ ਬੇਖੌਫ ਹੋ ਕੇ ਦਿਨਦਿਹਾੜੇ 9-30 ਸਵੇਰੇ ਦਿੱਤਾ। ਬਾਬਾ ਜੀ ਦੇ ਭਤੀਜੇ ਮੁਤਾਬਕ ਪਹਿਲਾਂ ਉਹਨਾਂ ਵਿੱਚ ਗੱਡੀ ਮਾਰ ਕੇ ਸੁੱਟਿਆ ਅਤੇ ਫਿਰ ਕਾਰ ਵਿੱਚੋਂ ਬਾਹਰ ਨਿਕਲ ਕੇ ਬੇਦਰਦੀ ਨਾਲ ਇੰਨੀਂ ਬੁਰੀ ਤਰ੍ਹਾਂ ਦਾਤਰਾਂ ਕ੍ਰਿਪਾਨਾਂ ਅਤੇ ਗੰਡਾਸੀਆਂ ਨਾਲ ਵੱਢਿਆ ਕਿ ਬਿਆਨ ਕਰਨਾ ਵੀ ਮੁਸ਼ਕਲ ਹੈ। ਪੁਲਿਸ ਥਾਣਾ ਖਿਲਚੀਆਂ ਨੂੰ ਅਸੀਂ ਤੁਰੰਤ ਸੂਚਿਤ ਕੀਤਾ ਪਰ ਮੌਕੇ ਤੇ ਤਾਂ ਪੁਲਿਸ ਨਹੀਂ ਪਹੁੰਚੀ ਪਰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਪਹੁੰਚੇ ਉਦੋਂ ਤੱਕ ਬਾਬਾ ਜੀ ਦਮ ਤੋਡ਼ ਚੁੱਕੇ ਸਨ। ਬਾਬਾ ਜੀ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਮ੍ਰਿਤਕ ਬਾਬਾ ਕਾਬਲ ਸਿੰਘ ਜੀ ਦੇ ਪੋਸਟ ਮਾਰਟਮ ਤੋਂ ਬਾਅਦ ਤਰਨਾਂ ਦਲ ਦੇ ਮੁਖੀ ਬਾਬਾ ਗੱਜਣ ਸਿੰਘ ਜੀ ਹੋਰਾਂ ਵੱਲੋਂ ਇਹਨਾਂ ਦਾ ਅੰਤਿਮ ਸੰਸਕਾਰ ਬਾਬਾ ਬਕਾਲਾ ਸਾਹਿਬ ਵਿਖੇ ਹੀ ਕੀਤਾ ਜਾਵੇਗਾ। ਪੁਲਿਸ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ।