ਜੰਡਿਆਲਾ ਗੁਰੂ 3 ਸਤੰਬਰ(ਕੰਵਲਜੀਤ ਸਿੰਘ ਲਾਡੀ/ਦਵਿੰਦਰ ਸਿੰਘ ਸਹੋਤਾ) : ਜੰਡਿਆਲਾ ਵਿੱਚ ਚੋਰੀ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਦਿਨ ਦਿਹਾੜੇ 2:45 ਵਜੇ ਦੇ ਕਰੀਬ ਜੰਡਿਆਲਾ ਗੁਰੂ ਦੇ ਚੋੜਾ ਬਜ਼ਾਰ ਵਿਖੇ ਵਾਪਰਿਆ। ਦੁਕਾਨਦਾਰ ਕਮਲ ਮਹਾਜਨ ਨੇ ਦੱਸਿਆ ਕਿ ਉਹ ਆਪਣੀ ਦੁਕਾਨ ‘ਚ ਮੇਜ ‘ਤੇ ਸੌਂ ਰਿਹਾ ਸੀ ਜਦੋਂ ਕੁਝ ਦੇਰ ਬਾਅਦ ਅੱਖ ਖੁੱਲੀ ਤਾਂ ਉਸ ਨੇ ਦੇਖਿਆ ਤਾਂ ਉਸ ਦੀ ਦੁਕਾਨ ਦਾ ਦਰਵਾਜ਼ਾ ਖੁੱਲ੍ਹਾ ਸੀ ਅਤੇ ਉਸ ‘ਚ ਰੱਖੇ ਕਰੀਬ 3 ਲੱਖ ਰੁਪਏ ਗਾਇਬ ਸਨ।
ਚੋਰੀ ਦੀ ਇਹ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ, ਜਦੋਂਕਿ ਹੋਰ ਦੁਕਾਨਾਂ ਵਿੱਚ ਲੱਗੇ ਸੀਸੀਟੀਵੀ ਵਿੱਚ ਮੁਲਜ਼ਮ ਚੋਰ ਦੀ ਤਸਵੀਰ ਸਾਫ਼ ਦਿਖਾਈ ਦੇ ਰਹੀ ਹੈ।ਪੀੜਤ ਦੁਕਾਨਦਾਰ ਨੇ ਆਪਣੀ ਦਰਖ਼ਾਸਤ ਪੁਲੀਸ ਚੌਕੀ ਜੰਡਿਆਲਾ ਗੁਰੂ ਵਿਖੇ ਦੇ ਦਿੱਤੀ ਹੈ।ਇਸ ਤਰਾਂ ਬਜ਼ਾਰ ਵਿੱਚ ਹੋ ਰਹੇ ਚੋਰੀ ਦੇ ਮਾਮਲਿਆਂ ਕਾਰਨ ਦੁਕਾਨਦਾਰਾਂ ਵਿਚ ਦਹਿਸ਼ਤ ਦਾ ਮਾਹੌਲ ਹੈ।