ताज़ा खबरपंजाब

ਦਾਣਾ ਮੰਡੀ ਚੋਹਲਾ ਸਾਹਿਬ ਵਿਖੇ ਕਣਕ ਦੀ ਚੁਕਾਈ ਨਾ ਹੋਣ ਕਰਕੇ ਆੜਤੀਏ ਪ੍ਰੇਸ਼ਾਨ

ਸਬੰਧਿਤ ਟੈਂਡਰਕਾਰ 'ਤੇ ਲਗਾਇਆ ਵਿਤਕਰੇਬਾਜ਼ੀ ਦਾ ਦੋਸ਼

ਚੋਹਲਾ ਸਾਹਿਬ/ਤਰਨਤਾਰਨ,24 ਅਪ੍ਰੈਲ (ਨਈਅਰ) : ਦਾਣਾ ਮੰਡੀ ਚੋਹਲਾ ਸਾਹਿਬ ਵਿਖੇ ਖਰੀਦ ਏਜੰਸੀ ਮਾਰਕਫੈੱਡ ਵਲੋਂ ਖਰੀਦ ਕੀਤੀ ਕਣਕ ਦੀ ਲਿਫਟਿੰਗ ਵਾਸਤੇ ਜਿਸ ਟੈਂਡਰਕਾਰ ਨੂੰ ਟੈਂਡਰ ਦਿੱਤਾ ਗਿਆ ਹੈ,ਉਸ ਵਲੋਂ ਕੀਤੀ ਜਾ ਰਹੀ ਕਥਿੱਤ ਵਿਤਕਰੇਬਾਜ਼ੀ ਦਾ ਦੋਸ਼ ਲਗਾਉਂਦੇ ਹੋਏ ਆੜਤੀਆਂ ਵਲੋਂ ਉੱਚ ਅਧਿਕਾਰੀਆਂ ਕੋਲੋਂ ਸੰਬੰਧਤ ਟੈਂਡਰਕਾਰ ਦੇ ਖਿਲਾਫ ਬਣਦੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਅੱਜ ਦਾਣਾ ਮੰਡੀ ਚੋਹਲਾ ਸਾਹਿਬ ਵਿਖੇ ਇਕੱਤਰ ਹੋਏ ਆੜਤੀਆ ਐਸੋਸੀਏਸ਼ਨ ਚੋਹਲਾ ਸਾਹਿਬ ਦੇ ਨੁਮਾਇੰਦੇ ਕੈਪਟਨ ਮਲੂਕ ਸਿੰਘ,ਦਲਬੀਰ ਸਿੰਘ ਚੰਬਾ,ਅਸ਼ੋਕ ਕੁਮਾਰ ਕੁੱਕੂ,ਸਾਧੂ ਸਿੰਘ,ਅਮਿਤ ਕੁਮਾਰ ਨਈਅਰ,ਪਰਮਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਦਾਣਾ ਮੰਡੀ ਚੋਹਲਾ ਸਾਹਿਬ ਵਿਖੇ ਮਾਰਕਫੈੱਡ ਵਲੋਂ ਜਿਹੜੀ ਕਣਕ ਦੀ ਖਰੀਦ ਕੀਤੀ ਗਈ ਹੈ,ਉਸ ਖਰੀਦ ਕੀਤੀ ਕਣਕ ਨੂੰ ਚੁੱਕਣ ਲਈ ਮਾਰਕਫੈੱਡ ਦੇ ਸੰਬੰਧਤ ਟਰਾਂਸਪੋਰਟਰ ਵਲੋਂ ਆੜਤੀਆਂ ਨਾਲ ਵਿਤਕਰੇਬਾਜ਼ੀ ਵਾਲੀ ਨੀਤੀ ਅਪਣਾਈ ਹੋਈ ਹੈ।

ਉਨ੍ਹਾਂ ਕਿਹਾ ਕਿ ਕਿਸੇ ਆੜਤੀ ਦੀ ਦੁਕਾਨ ਤੋਂ ਤਾਂ ਖਰੀਦ ਕੀਤੀ ਗਈ ਸਾਰੀ ਕਣਕ ਦੀ ਚੁਕਾਈ ਕੀਤੀ ਗਈ ਹੈ ਜਦਕਿ ਕਈ ਦੁਕਾਨਾਂ ਤੋਂ ਨਾ-ਮਾਤਰ ਅਤੇ ਕਈ ਦੁਕਾਨਾਂ ਤੋਂ ਇੱਕ ਵੀ ਬੋਰੀ ਦੀ ਚੁਕਾਈ ਨਹੀਂ ਹੋਈ।ਉਕਤ ਆੜਤੀਆਂ ਨੇ ਦੱਸਿਆ ਕਿ ਕੁਝ ਦੁਕਾਨਾਂ ਦੇ ਫੜ ਕੱਚੇ ਹੋਣ ਕਰਕੇ,ਮੌਸਮ ਦੀ ਖਰਾਬੀ ਜਾਂ ਕਿਸੇ ਹੋਰ ਕਾਰਨ ਅਗਰ ਕਣਕ ਜਾਂ ਬਾਰਦਾਨੇ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਇਸਦਾ ਜਿੰਮੇਵਾਰ ਸੰਬੰਧਿਤ ਟੈਂਡਰਕਾਰ ਹੋਵੇਗਾ ਨਾ ਕਿ ਕੋਈ ਆੜਤੀ ਜਾਂ ਪੱਲੇਦਾਰ।ਉਨ੍ਹਾਂ ਹੋਰ ਦੱਸਿਆ ਕਿ ਇਸ ਸਬੰਧੀ ਵਕੀਲ ਰਾਹੀਂ ਸੰਬੰਧਤ ਖ੍ਰੀਦ ਮਹਿਕਮਾ ਅਤੇ ਟੈਂਡਰਕਾਰ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ ਹੈ।ਇਸ ਸੰਬੰਧੀ ਆੜਤੀਆ ਐਸੋਸੀਏਸ਼ਨ ਚੋਹਲਾ ਸਾਹਿਬ ਵਲੋਂ ਮਹਿਕਮਾ ਮਾਰਕਫੈੱਡ ਦੇ ਉੱਚ ਅਧਿਕਾਰੀਆਂ ਅਤੇ ਮਹਿਕਮਾ ਫੂਡ ਸਪਲਾਈ ਕੰਟਰੋਲਰ ਕੋਲੋਂ ਮੰਗ ਕੀਤੀ ਗਈ ਹੈ ਉਨ੍ਹਾਂ ਦੀ ਖਰੀਦ ਕੀਤੀ ਕਣਕ ਦੀ ਜਲਦ ਤੋਂ ਜਲਦ ਚੁਕਾਈ ਕੀਤੀ ਜਾਵੇ।

Related Articles

Leave a Reply

Your email address will not be published.

Back to top button