ਜਲੰਧਰ, 16 ਦਸੰਬਰ (ਕਬੀਰ ਸੌਂਧੀ) : ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਅਰਜਨ ਦੇਵ ਜੀ ਨੌਜਵਾਨ ਵੈਲਫੇਅਰ ਸੁਸਾਇਟੀ ਅਤੇ ਸਮੂਹ ਪ੍ਰਬੰਧਕ ਕਮੇਟੀਆਂ, ਧਾਰਮਿਕ ਜਥੇਬੰਦੀਆਂ ਅਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਮਿੱਠੂ ਬਸਤੀ ਵਲੋਂ ਸਜਾਇਆ ਜਾ ਰਿਹਾ ਹੈ। ਜੋ 31 ਦਸੰਬਰ ਦਿਨ ਸ਼ਨੀਵਾਰ ਸਵੇਰੇ 11 ਵਜੇ ਆਰੰਭ ਹੋਵੇਗਾ, ਜੋ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਨਗਰ ਤੋਂ ਅਰੰਭ ਹੋ ਕੇ ਬਾਵਾ ਖੇਲ ਨਹਿਰ ਪੂੱਲ,ਕਪੂਰਥਲਾ ਚੌਕ,ਚਿਕ-ਚਿਕ ਚੌਕ ਤੋਂ ਗੁਰਦੁਆਰਾ ਆਦਰਸ਼ ਨਗਰ,ਜੇ.ਪੀ ਨਗਰ,
ਹਰਬੰਸ ਨਗਰ, 120 ਫੁੱਟ ਰੋਡ,ਡੀ.ਸੀ ਦੇ ਪੰਪ ਤੋਂ ਬਾਬਾ ਬੁੱਢਾ ਜੀ ਪੂੱਲ ਤੋਂ ਸੈਂਟ ਸੋਲਜਰ ਸਕੂਲ ਤੋਂ ਗੁਰਦੁਆਰਾ ਪੰਜਵੀ ਪਾਤਸ਼ਾਹੀ ਬਾਬਾ ਬੁੱਢਾ ਜੀ ਨਗਰ ਤੋਂ ਸ਼ਹੀਦ ਬਾਬਾ ਬੱਚਿਤਰ ਸਿੰਘ ਜੀ ਨਗਰ ਤੋਂ ਅਜੀਤ ਢਾਬੇ ਤੋਂ ਸਰਦਰਾ ਸਿੰਘ ਚੋੰਕ ਤੋਂ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਨਗਰ ਵਿਖੇ ਸਮਾਪਤੀ ਹੋਵੇਗੀ। ਇਹ ਜਾਣਕਾਰੀ ਨਗਰ ਕੀਰਤਨ ਦੇ ਪ੍ਰਬੰਧਕ ਸੰਨੀ ਰਾਠੋੜ,ਗੁਰਮੀਤ ਸਿੰਘ ਗੋਰਾ,ਲੱਕੀ ਰਾਠੋੜ,ਪਰਮਜੀਤ ਸਿੰਘ ਪੰਮਾ,ਸੂਰਜ ਰਾਠੋੜ, ਬਰਜਿੰਦਰ ਸਿੰਘ ਸੰਨੀ, ਤੇ ਸਤਵੰਤ ਸਿੰਘ ਸੰਟੀ ਨੇ ਦਿਤੀ।
ਉਹਨਾਂ ਦਸਿਆਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜ ਪਿਆਰੇਆਂ ਦੀ ਅਗਵਾਈ ਵਿੱਚ ਵੱਖ-ਵੱਖ ਗਤਕਾ ਪਾਰਟੀਆਂ,ਨਗਾਰੇ,ਹਾਥੀ,ਉੂਠ ਤੋਂ ਇਲਾਵਾਂ ਸ਼ਬਦੀ ਜਥੇ,ਸਕੂਲੀ ਬੱਚੇ, ਖਾਲਸਾਈ ਵਰਦੀ ਵਿੱਚ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾਂ ਸਿੱਖ ਤਾਲਮੇਲ ਕਮੇਟੀ ਤੋਂ ਤਜਿੰਦਰ ਸਿੰਘ ਪਰਦੇਸੀ,ਹਰਪ੍ਰੀਤ ਸਿੰਘ ਨੀਟੂ,ਮਨਦੀਪ ਸਿੰਘ ਬਲੂ,ਵਿੱਕੀ ਸਿੰਘ ਖਾਲਸਾ,ਬਲਜੀਤ ਸਿੰਘ ਸੰਟੀ ਨੀਲਾ ਮਹਿਲ,ਆਗਾਜ ਐਨਜੀਉ ਤੋਂ ਪਰਮਪ੍ਰੀਤ ਸਿੰਘ ਵਿੱਟੀ,ਜਗਜੋਤ ਸਿੰਘ ਸੰਜੂ,ਐਨਜੀਉ ਮਿਸ਼ਨ 6213 ਪੰਜਾਬ ਤੋਂ ਪ੍ਰੋਫੈਸਰ ਐਮਪੀ ਸਿੰਘ,ਸੁਖਵੰਤ ਸਿੰਘ ਆਦਿ ਹਾਜਿਰ ਸਨ।