ਜਲੰਧਰ, 13 ਅਪ੍ਰੈਲ (ਕਬੀਰ ਸੌਂਧੀ) : ਸਰਦਾਰੀ ਗੁਰਮੁੁੁਖਤਾਈ ਸਵੈਮਾਣ ਤੇ ਖੁਦਮੁਖਤਾਰੀ ਦਾ ਚਿੰਨ੍ਹ ਦਸਤਾਰ ਜੋ ਸਾਨੂੰ ਸਾਡੇ ਗੁਰੂ ਸਾਹਿਬਾਨਾਂ ਨੇ ਦਿੱਤੀ ਹੈ, ਅੱਜ ਦਸਤਾਰ ਦਿਵਸ ਤੇ ਸਿੱਖ ਤਾਲਮੇਲ ਕਮੇਟੀ ਵਲੋਂ ਦਸਤਾਰ ਕਿ ਟੋਪੀ ਨਾਮ ਦਾ ਕਿਤਾਬਚਾ ਸੰਗਤਾਂ ਵਿੱਚ ਵੰਡਿਆ ਗਿਆ,ਅਤੇ ਸੰਗਤਾਂ ਨੂੰ ਦਸਤਾਰ ਸਜਾਉੁਣ ਲਈ ਪ੍ਰੇਰਿਆ ਗਿਆ ਅਤੇ ਰਾਹਗੀਰਾਂ ਨੂੰ ਰੋਕ-ਰੋਕ ਕੇ ਕਿਤਾਬਾਂ ਵੰਡੀਆਂ ਤੇ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਵੀ ਦਸਤਾਰ ਸਜਾਉੁਣ ਲਈ ਕਹਿਣ ਲਈ ਕਿਹਾ ਗਿਆ। ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ,ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਵਿੱਕੀ ਸਿੰਘ ਖਾਲਸਾ, ਗੁੁੁੁਰਦੀਪ ਸਿੰਘ ਲੱਕੀ,ਨੇ ਇਸ ਮੌਕੇ ਤੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਦਸਤਾਰ ਕੇਵਲ ਕੱਪੜੇ ਦਾ ਇੱਕ ਟੁੁਕੜਾ ਹੀ ਨਹੀਂ ਹੈ ਨਾ ਹੀ ਇਸ ਦਾ ਮਕਸਦ ਸਿਰਫ਼ ਸਿਰ ਢਕਨਾ ਹੈ,
ਇਹ ਰੱਬੀ ਦਸਤਾਰ ਤਾਂ ਅਕਾਲ ਪੁੁਰਖ ਜੀ ਵੱਲੋਂ ਗੁਰੂ ਨਾਨਕ ਸਾਹਿਬ ਜੀ ਨੂੰ ਬਖਸ਼ਿਸ਼ ਹੋਈ ਅਤੇ ਬਾਕੀ ਗੁਰੂ ਸਹਿਬਾਨਾਂ ਤੋਂ ਹੁੰਦੇ ਹੋਏ ਸਾਡੇ ਤੱਕ ਪਹੁੰਚੀ ਹੈ, ਅਸੀਂ ਆਪਣੇ ਗੁਰੂ ਸਾਹਿਬਾਨਾਂ ਤੋਂ ਬਲਿਹਾਰ ਜਾਈਏ ਜੋ ਸਾਡੇ ਵਰਗਿਆਂ ਨੂੰ ਉੱਚਾ ਚੁੱਕਣ ਲਈ ਇਸ ਮਾਤ ਲੋਕ ਵਿੱਚ ਦਸਤਾਰ ਸਾਡੇ ਲਈ ਲੈ ਕੇ ਆਏ।ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀ ਦਸਤਾਰਾਂ ਸਜਾਕੇ ਗੁਰੂ ਸਾਹਿਬਾਨਾਂ ਦੇ ਪਿਆਰੇ ਪੁੱਤਰ ਹੋਣ ਦਾ ਫਰਜ਼ ਅਦਾ ਕਰੀਏ,ਗੁਰੂ ਦੇ ਸਿੱਖਾਂ ਨੂੰ ਇਸ ਦਸਤਾਰ ਪਹਿਨਣ ਦੇ ਹੱਕ ਨੂੰ ਕਾਇਮ ਰੱਖਣ ਲਈ ਅਨੇਕਾਂ ਕੁਰਬਾਨੀਆਂ ਦਿੱਤੀਆਂ ਅਤੇ ਕਈ ਵਾਰ ਜੱਦੋ ਜਹਿਦ ਵੀ ਕੀਤੀ ਹੈ,ਸਾਡਾ ਸਭ ਦਾ ਫਰਜ਼ ਹੈ ਕਿ ਦਸਤਾਰਾਂ ਹਰ ਵਕਤ ਸਜਾਕੇ ਰੱਖੀਏ ਦਸਤਾਰ ਦਿਵਸ ਮਨਾਉਂਣੇ ਤਾਂ ਹੀ ਸਫ਼ਲ ਕਹੇ ਜਾ ਸਕਦੇ ਹਨ। ਇਸ ਮੋਕੇ ਤੇ ਹਰਪ੍ਰੀਤ ਸਿੰਘ ਸੋਨੂੰ ਗੁਰਵਿੰਦਰ ਸਿੰਘ ਨਾਗੀ ਹਰਪਾਲ ਸਿੰਘ ਪਾਲੀ ਚੱਢਾ ਪ੍ਰਭਜੋਤ ਸਿੰਘ ਖਾਲਸਾ ਉਘੇ ਸਮਾਜ ਸੇਵਕ ਅਮਨਦੀਪ ਸਿੰਘ ਟਿੰਕੂ ਮਨਪ੍ਰੀਤ ਸਿੰਘ ਬਿੰਦਰਾ ਅਮਨਦੀਪ ਸਿੰਘ ਬੱਗਾ ਆਦਿ ਹਾਜ਼ਰ ਸਨ।